ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਨਿਰੋਲ ਸੇਵਾ ਸੰਸਥਾ ਪਿੰਡ ਧੂਲਕੋਟ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਦਰੱਖਤ ਲਾਉਣ ਦੀ ਵਿੱਢੀ ਗਈ ਮੁਹਿੰਮ 'ਬਲਿਹਾਰੀ ਕੁਦਰਤ ਵਸਿਆ' ਦਾ ਆਗਾਜ਼ ਅੱਜ ਪਿੰਡ ਧੂਲਕੋਟ ਤੋਂ ਹੋਇਆ। ਇਸ ਮੌਕੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸੰਸਥਾ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਕਾਲਾ ਸੋਢੀ ਦੀ ਅਗਵਾਈ 'ਚ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਏ ਗਏ। ਇਸ ਉਪਰੰਤ ਪਿੰਡ ਵਿੱਚ ਵੱਖ-ਵੱਖ ਥਾਵਾਂ 'ਤੇ ਯੋਗਰਾਜ ਸਿੰਘ ਅਤੇ ਪ੍ਰਸ਼ਾਸਨ ਦੇ ਪਹੁੰਚੇ ਅਧਿਕਾਰੀਆਂ ਵੱਲੋਂ ਬੂਟੇ ਲਾਉਣ ਦੀ ਰਸਮ ਅਦਾ ਕੀਤੀ ਗਈ।
ਖ਼ਬਰ ਇਹ ਵੀ : ਸਕੂਲੀ ਬੱਸ ਪਲਟਣ ਨਾਲ ਬੱਚੀ ਦੀ ਮੌਤ, ਉਥੇ ਸਿਮਰਜੀਤ ਬੈਂਸ ਮੁੜ 2 ਦਿਨ ਦੇ ਪੁਲਸ ਰਿਮਾਂਡ 'ਤੇ, ਪੜ੍ਹੋ TOP 10
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੋਗਰਾਜ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅਜਿਹੀ ਮੁਹਿੰਮ ਦੀ ਲੋੜ ਹੈ ਕਿਉਂਕਿ ਕੁਦਰਤ ਦੀ ਸੰਭਾਲ ਬਹੁਤ ਜ਼ਰੂਰੀ ਹੈ। ਸਰਕਾਰਾਂ ਦੇ ਕੰਮਾਂ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਆਪ ਨੂੰ ਹੀ ਅਜਿਹੇ ਕਾਰਜ ਕਰਨੇ ਚਾਹੀਦੇ ਹਨ ਕਿਉਂਕਿ ਹਰ ਕੰਮ ਸਰਕਾਰ ਹੀ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਨੇ ਵੱਡਾ ਬਹੁਮਤ ਦਿੱਤਾ ਹੈ ਤੇ ਆਸ ਹੈ ਕਿ ਇਹ ਸਰਕਾਰ ਲੋਕਾਂ ਦੇ ਭਲੇ ਦੇ ਕੰਮ ਕਰੇਗੀ। ਯੋਗਰਾਜ ਨੇ ਕਿਹਾ ਕਿ ਸਾਡਾ ਜਰਨੈਲ ਭਗਵੰਤ ਮਾਨ ਹੈ ਤੇ ਅਸੀਂ ਵੋਟਾਂ ਭਗਵੰਤ ਮਾਨ ਨੂੰ ਪਾਈਆਂ ਹਨ, ਨਾ ਕਿ ਆਮ ਆਦਮੀ ਪਾਰਟੀ ਨੂੰ। ਜਿਸ ਤਰ੍ਹਾਂ ਭਗਵੰਤ ਮਾਨ ਲੋਕ ਸਭਾ ਵਿੱਚ ਗੱਜ ਕੇ ਲੋਕਾਂ ਦੀ ਆਵਾਜ਼ ਉਠਾਉਂਦੇ ਰਹੇ ਹਨ, ਉਸੇ ਤਰ੍ਹਾਂ ਹੁਣ ਵੀ ਉਨ੍ਹਾਂ ਨੂੰ ਲੋਕਾਂ ਦੀ ਆਵਾਜ਼ ਉਠਾਉਣੀ ਚਾਹੀਦੀ ਹੈ। ਜਦੋਂ ਅਸੀਂ ਨੌਜਵਾਨਾਂ ਨੂੰ ਸੰਭਾਲ ਨਹੀਂ ਸਕਦੇ ਤਾਂ ਉਹ ਗੈਂਗਸਟਰਵਾਦ ਵੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰ ਰਾਜਸੀ ਪਾਰਟੀਆਂ ਦੀ ਦੇਣ ਹਨ। ਸ਼ਹੀਦ ਭਗਤ ਸਿੰਘ ਬਾਰੇ ਐੱਮ. ਪੀ. ਮਾਨ ਵੱਲੋਂ ਦਿੱਤੇ ਬਿਆਨ ਦਾ ਯੋਗਰਾਜ ਸਿੰਘ ਨੇ ਆਪਣੇ ਅੰਦਾਜ਼ 'ਚ ਜਵਾਬ ਦਿੰਦਿਆਂ ਕਿਹਾ ਕਿ ਇਹ ਸਾਡੀਆਂ ਕਮਜ਼ੋਰੀਆਂ ਹਨ ਕਿ ਲੋਕ ਇਸ ਤਰ੍ਹਾਂ ਬੋਲ ਜਾਂਦੇ ਹਨ।
ਇਹ ਵੀ ਪੜ੍ਹੋ : ਨਾਬਾਲਿਗ ਨੇ ਤੇਜ਼ ਰਫ਼ਤਾਰ ਕਾਰ ਸਕੂਲੀ ਬੱਚਿਆਂ ਨਾਲ ਭਰੇ ਆਟੋ 'ਚ ਮਾਰੀ, ਕਈ ਬੱਚੇ ਗੰਭੀਰ ਜ਼ਖ਼ਮੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਪੀਕਰ ਸੰਧਵਾਂ ਨੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
NEXT STORY