ਜਲੰਧਰ (ਸਲਵਾਨ)— ਮੁੰਬਈ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ ਫਲਾਈਟ 10 ਜਨਵਰੀ ਤੋਂ ਬਾਅਦ ਉਡਾਣ ਨਹੀਂ ਭਰੇਗੀ ਕਿਉਂਕਿ ਕੋਹਰੇ ਦੀ ਮਾਰ ਅਤੇ ਯਾਤਰੀਆਂ ਦੀ ਕਮੀ ਕਾਰਨ ਸਪਾਈਸਜੈੱਟ ਏਅਰਲਾਈਨ ਨੂੰ ਘਾਟਾ ਪੈ ਰਿਹਾ ਸੀ। ਇਸੇ ਕਾਰਨ ਕੰਪਨੀ ਨੇ ਇਹ ਫਲਾਈਟ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਦੋਆਬੇ ਦੇ ਲੋਕਾਂ ਲਈ ਅਗਲੇ ਸਾਲ 12 ਜਨਵਰੀ ਤੋਂ ਸੱਤੇ ਦਿਨ ਦਿੱਲੀ-ਆਦਮਪੁਰ-ਦਿੱਲੀ ਲਈ ਫਲਾਈਟ ਜਾਵੇਗੀ, ਜਿਸ ਦਾ ਯਾਤਰੀਆਂ ਨੂੰ ਭਰਪੂਰ ਫਾਇਦਾ ਮਿਲੇਗਾ।
ਇਹ ਵੀ ਪੜ੍ਹੋ : ਇਸ ਪਰਿਵਾਰ ’ਤੇ ਕਾਲ ਬਣ ਕੇ ਆਇਆ ਸਾਲ ਦਾ ਆਖ਼ਰੀ ਦਿਨ, 10 ਸਾਲਾ ਬੱਚੇ ਸਾਹਮਣੇ ਮਾਂ ਦੀ ਦਰਦਨਾਕ ਮੌਤ
ਜਾਣਕਾਰੀ ਅਨੁਸਾਰ ਸਪਾਈਸਜੈੱਟ ਵੱਲੋਂ ਫਲਾਈਟ ਨਾ ਚੱਲਣ ਦਾ ਕਾਰਨ ਤਕਨੀਕੀ ਵਜ੍ਹਾ ਦੱਸਿਆ ਗਿਆ ਹੈ ਪਰ ਅਸਲੀਅਤ ਇਹ ਹੈ ਕਿ ਸਵੇਰੇ 10 ਵਜੇ ਆਦਮਪੁਰ ਏਅਰਪੋਰਟ ਆਉਣ ਵਾਲੀ ਫਲਾਈਟ ਲਗਾਤਾਰ ਕੋਹਰੇ ਕਾਰਨ ਪ੍ਰਭਾਵਿਤ ਹੋ ਰਹੀ ਹੈ ਅਤੇ ਉਪਰੋਂ ਯਾਤਰੀਆਂ ਦੀ ਗਿਣਤੀ ਵੀ ਘੱਟ ਰਹੀ ਹੈ। ਇਹੀ ਕਾਰਨ ਹੈ ਕਿ ਕਈ ਵਾਰ ਫਲਾਈਟ ਨੂੰ ਰੱਦ ਵੀ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ਖੰਡੇ ਅਤੇ ੧ਓ ਵਾਲੀ ਲੋਈ ਵਾਲੇ ਵਿਵਾਦ ’ਤੇ ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸਾਲ 2020 : ਪਾਵਰਕਾਮ ’ਚ ਮੈਨੇਜਮੈਂਟ ਬਦਲੀ, ਨਿੱਜੀ ਥਰਮਲ ਪਲਾਂਟ ਕੋਲਾ ਸੰਕਟ ’ਚ ਫਸੇ
NEXT STORY