ਜਲੰਧਰ (ਸੋਨੂੰ)— ਸਾਲ 2020 ਦਾ ਆਖ਼ਰੀ ਦਿਨ ਅੱਜ ਉਸ ਸਮੇਂ ਇਕ ਪਰਿਵਾਰ ’ਤੇ ਕਾਲ ਬਣ ਕੇ ਆਇਆ ਜਦੋਂ 10 ਸਾਲਾ ਬੱਚੇ ਦੀਆਂ ਅੱਖਾਂ ਸਾਹਮਣੇ ਮਾਂ ਦੀ ਦਰਦਨਾਕ ਮੌਤ ਹੋ ਗਈ। ਜਲੰਧਰ ਦੇ ਚੁਗਿੱਟੀ ਫਲਾਈਓਵਰ ’ਤੇ ਭਿਆਨਕ ਹਾਦਸਾ ਵਾਪਰਨ ਕਰਕੇ ਇਕ ਜਨਾਨੀ ਦੀ ਮੌਤ ਹੋ ਗਈ ਜਦਕਿ ਬੱਚੇ ਸਮੇਤ ਦੋ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦਰਅਸਲ ਚੁਗਿੱਟੀ ਫਲਾਈਵਰ ’ਤੇ ਇਕ ਤੇਜ਼ ਰਫਤਾਰ ਟਰੱਕ ਮੋਟਰਸਾਈਕਲ ਸਵਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ ਅਤੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।
![PunjabKesari](https://static.jagbani.com/multimedia/11_14_112355598untitled-4 copy-ll.jpg)
ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਔਰਤ ਜਨਾਨੀ ਦੇ ਕੋਲ ਉਸ ਦੀ 10 ਸਾਲ ਦੀ ਬੱਚਾ ਵੀ ਸੀ। üਗਿੱਟੀ ਨੇੜੇ ਤੇਜ਼ ਰਫਤਾਰ ਟਰੱਕ ਦੀ ਲਪੇਟ ’ਚ ਆਉਣ ਕਰਕੇ ਮੋਟਰਸਾਈਕਲ ਸਵਾਰ ਤਿੰਨੋਂ ਲੋਕ ਹੇਠਾਂ ਡਿੱਗ ਗਏ ਅਤੇ ਹਾਦਸੇ ’ਚ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਪਤਨੀ ਦੀ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਸੰਦੀਪ ਕੌਰ ਵਾਸੀ ਘੁੱਗਾ ਪਿੰਡ ਭੋਗਪੁਰ ਦੇ ਰੂਪ ’ਚ ਹੋਈ ਹੈ। ਪਿਛਲੇ ਲਗਭਗ 15 ਦਿਨਾਂ ’ਚ ਇਹ ਤੀਜਾ ਹਾਦਸਾ ਹੈ, ਜਿਹੜਾ ਨੈਸ਼ਨਲ ਹਾਈਵੇਅ ਵੱਲੋਂ ਪੁੱਟੀ ਗਈ ਸੜਕ ਕਾਰਨ ਹੋਇਆ ਹੈ।
![PunjabKesari](https://static.jagbani.com/multimedia/11_14_111265443untitled-3 copy-ll.jpg)
ਮਿਲੀ ਜਾਣਕਾਰੀ ਮੁਤਾਬਕ ਭੋਗਪੁਰ ਦੇ ਘੁੱਗਾ ਪਿੰਡ ਵਾਸੀ ਜਸਵੰਤ ਸਿੰਘ, ਪਤਨੀ ਸੰਦੀਪ ਕੌਰ ਅਤੇ ਉਨ੍ਹਾਂ ਦਾ 10 ਸਾਲ ਦਾ ਪੁੱਤਰ ਹਰਮਨ ਰਿਸ਼ਤੇਦਾਰ ਦੇ ਘਰ ਪਿੰਡ ਕਾਕੀ ਜਾ ਰਹੇ ਸਨ। ਜਸਵੰਤ ਸਿੰਘ ਨੇ ਦੱਸਿਆ ਕਿ ਉਹ ਪੰਪ ਬੋਰ ਕਰਨ ਦਾ ਕੰਮ ਕਰਦਾ ਹੈ।
![PunjabKesari](https://static.jagbani.com/multimedia/11_14_113136687untitled-5 copy-ll.jpg)
ਉਸ ਨੇ ਕਿਹਾ ਕਿ ਜਦੋਂ ਉਹ ਚੌਗਿੱਟੀ ਫਲਾਈਓਵਰ ਕੋਲ ਪਹੁੰਚੇ ਤਾਂ ਉਸ ਦਾ ਬੈਲੇਂਸ ਵਿਗੜ ਗਿਆ ਅਤੇ ਉਹ ਹੱਠਾਂ ਡਿੱਗ ਗਏ। ਇਸ ਦੌਰਾਨ ਪਿੱਛੋਂ ਆਉਂਦੇ ਇਕ ਤੇਜ਼ ਰਫਤਾਰ ਟਰੱਕ ਨੇ ਉਸ ਦੀ ਪਤਨੀ ਨੂੰ ਦਰੜ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਰਾਮਾਮੰਡੀ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਹਾਈਵੇਅ ’ਤੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ਤੋਂ ਬਾਅਦ ਟਰੱਕ ਚਾਲਕ ਦੀ ਭਾਲ ਕੀਤੀ ਜਾਵੇਗੀ।
![PunjabKesari](https://static.jagbani.com/multimedia/11_14_113761507untitled-6 copy-ll.jpg)
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਹੋਈ ਅਹਿਮ ਮੀਟਿੰਗ
NEXT STORY