ਹੁਸ਼ਿਆਰਪੁਰ/ਜਲੰਧਰ (ਮਿਸ਼ਰਾ)— ਆਦਮਪੁਰ-ਦਿੱਲੀ 'ਚ ਉਡਾਣ ਭਰਨ ਵਾਲੀ ਸਪਾਈਸਜੈੱਟ ਉਡਾਣ ਕਰੀਬ 6 ਮਹੀਨਿਆਂ ਤੋਂ ਬੰਦ ਹੋਣ ਕਾਰਨ ਖਾਸ ਕਰਕੇ ਐੱਨ. ਆਰ. ਆਈ. ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਮਾਰਚ ਮਹੀਨੇ 'ਚ ਫਲਾਈਟ ਬੰਦ ਹੋਣ ਤੋਂ ਬਾਅਦ ਸਿਰਫ ਇਸ ਵਿਚਕਾਰ 2 ਹੀ ਫਲਾਈਟਾਂ ਚਾਲੂ ਹੋ ਸਕੀਆਂ ਹਨ। ਉਸ ਦੇ ਬਾਅਦ ਫਲਾਈਟ ਨੂੰ ਦੋਬਾਰਾ ਚਾਲੂ ਨਹੀਂ ਕੀਤਾ ਜਾ ਸਕਿਆ। ਯਾਤਰੀਆਂ ਦੀ ਕਮੀ ਕਾਰਨ ਘੋਸ਼ਣਾ ਦੇ ਬਾਵਜੂਦ ਹੁਣ ਤੱਕ ਆਦਮਪੁਰ-ਜੈਪੁਰ ਸੈਕਟਰ ਦੀ ਫਲਾਈਟ ਸ਼ੁਰੂ ਹੀ ਨਹੀਂ ਹੋ ਸਕੀ ਹੈ। ਹਾਲਾਂਕਿ ਅਜੇ ਤੱਕ ਸਪਾਈਟ ਜੈੱਟ ਏਅਰਲਾਈਨ ਫਲਾਈਟ ਕੈਂਸਲ ਹੋਣ ਕਾਰਨ ਤਕਨੀਕੀ ਕਾਰਨ ਹੀ ਦੱਸਦੀ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਯਾਤਰੀ ਨਾ ਮਿਲ ਪਾਉਣ ਕਾਰਨ ਹੀ ਫਲਾਈਟ ਚਾਲੂ ਨਹੀਂ ਹੋ ਪਾ ਰਹੀ ਹੈ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸ਼ਾਇਦ ਅਕਤੂਬਰ ਮਹੀਨੇ ਤੋਂ ਆਦਮਪੁਰ-ਦਿੱਲੀ ਵਿਚਾਲੇ ਫਲਾਈਟ ਦਾ ਸੰਚਾਲਨ ਫਿਰ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਲੁਟੇਰਿਆਂ ਨੂੰ ਧੂੜ ਚਟਾਉਣ ਵਾਲੀ ਕੁਸੁਮ ਦਾ ਨਾਂ ਡੀ. ਸੀ. ਨੇ ਰਾਸ਼ਟਰੀ ਬਹਾਦਰੀ ਐਵਾਰਡ ਲਈ ਕੀਤਾ ਨਾਮਜ਼ਦ
ਫਲਾਈਟ ਅਣਮਿੱਥੇ ਸਮੇਂ ਲਈ ਰੱਦ
ਪਹਿਲਾਂ ਤਾਂ ਸਪਾਈਸਜੈੱਟ ਏਅਰਲਾਈਨ ਵੱਲੋਂ 30 ਜੂਨ ਤੱਕ ਦਿੱਲੀ ਸੈਕਟਰ ਦੀ ਫਲਾਈਟ ਬੰਦ ਕਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਦੇ ਬਾਅਦ ਹੁਣ ਫਲਾਈਟ ਅਣਮਿੱਥੇ ਸਮੇਂ ਲਈ ਰੱਦ ਹੈ। ਇਸ ਦੇ ਨਾਲ ਹੀ ਫਲਾਈਟ ਸ਼ੁਰੂ ਹੋਣ ਦੇ ਸਬੰਧ 'ਚ ਫ਼ਿਲਹਾਲ ਅਜੇ ਕੋਈ ਸੂਚਨਾ ਨਹੀਂ ਮਿਲੀ ਹੈ। ਸਪਾਈਸਜੈੱਟ ਏਅਰਲਾਈਨ ਵੱਲੋਂ ਆਦਮਪੁਰ-ਦਿੱਲੀ ਸੈਕਟਰ 'ਚ 78 ਸੀਟਾਂ ਦੀ ਸਮਰਥਾ ਵਾਲੇ ਜਹਾਜ਼ ਦਾ ਸੰਚਾਲਨ ਕੀਤਾ ਜਾਂਦਾ ਹੈ ਪਰ ਉਸ ਨੂੰ ਇੰਨੇ ਯਾਤਰੀ ਵੀ ਨਹੀਂ ਮਿਲ ਪਾ ਰਹੇ ਹਨ। ਮਈ 'ਚ ਸਿਰਫ ਦੋ ਵਾਰ ਹੀ ਆਦਮਪੁਰ-ਦਿੱਲੀ ਸੈਕਟਰ ਦੀ ਫਲਾਈਟ ਚਲਾਈ ਜਾ ਸਕੀ ਸੀ। ਉਸ 'ਚ ਇਕ ਦਿਨ 18 ਅਤੇ ਦੂਜੇ ਦਿਨ ਲਗਭਗ 35 ਯਾਤਰੀਆਂ ਨੇ ਹੀ ਸਫ਼ਰ ਕੀਤਾ ਸੀ।
ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ
ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਲੋਕ ਫੜਦੇ ਨੇ ਫਲਾਈਟ
ਹੈਰਾਨੀ ਵਾਲੀ ਗੱਲ ਹੈ ਕਿ ਕੋਰੋਨਾ ਕਾਲ 'ਚ ਅਨਲਾਕ-4 'ਚ ਹੁਣ ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਫਲਾਈਟ ਦਾ ਸੰਚਾਲਨ ਹੋ ਰਿਹਾ ਹੈ। ਇਕਾਂਤਵਾਸ 'ਚ ਮਿਲੀ ਛੋਟ ਤੋਂ ਬਾਅਦ ਵੀ ਆਦਮਪੁਰ ਏਅਰਪੋਰਟ ਤੋਂ ਫਲਾਈਟ ਚੱਲਣ ਦੀ ਪੱਕੀ ਜਾਣਕਾਰੀ ਨਾ ਹੋਣ ਦੇ ਚਲਦਿਆਂ ਹੁਣ ਦੋਆਬਾ ਦੇ ਚਾਰ ਜ਼ਿਲ੍ਹੇ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਗੁਆਂਢੀ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਜ਼ਿਲ੍ਹਿਆਂ ਦੇ ਲੋਕ ਫ਼ਿਲਹਾਲ ਫਲਾਈਟ ਅੰਮ੍ਰਿਤਸਰ, ਚੰਡੀਗੜ੍ਹ ਤੋਂ ਫੜਨ ਨੂੰ ਮਜਬੂਰ ਹੋ ਰਹੇ ਹਨ।
ਆਦਮਪੁਰ-ਜੈਪੁਰ ਫਲਾਈਟ 'ਤੇ ਵੀ ਕੋਈ ਜਾਣਕਾਰੀ ਨਹੀਂ
ਜ਼ਿਕਰਯੋਗ ਹੈ ਕਿ ਇਸ ਦੌਰਾਨ ਸਪਾਈਟਜੈੱਟ ਏਅਰਲਾਈਨ ਵੱਲੋਂ ਆਦਮਪੁਰ-ਜੈਪੁਰ ਸੈਕਟਰ ਦੀ ਫਲਾਈਟ ਸ਼ੁਰੂ ਕਰਨ ਦਾ ਐਲਾਨ ਕਰ ਦਿੱਤੀ ਗਈ ਸੀ ਅਤੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਸੀ। ਇਸ ਦੇ ਬਾਵਜੂਦ ਆਦਮਪੁਰ-ਜੈਪੁਰ ਸੈਕਟਰ ਦੀ ਫਲਾਈਟ ਦਾ ਉਦਘਾਟਨ ਵੀ ਨਹੀਂ ਹੋ ਸਕਿਆ। ਫ਼ਿਲਹਾਲ ਸਪਾਈਸ ਜੈੱਟ ਏਅਰਲਾਈਨ ਜਾਂ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਦੇ ਸਥਾਨਕ ਅਧਿਕਾਰੀਆਂ ਦੇ ਕੋਲ ਵੀ ਆਦਮਪੁਰ-ਜੈਪੁਰ ਫਲਾਈਟ ਸ਼ੁਰੂ ਹੋਣ ਦੀ ਕੋਈ ਪੱਕੀ ਜਾਣਕਾਰੀ ਉਪਲੱਬਧ ਨਹੀਂ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ
ਖੇਤੀ ਬਿੱਲਾਂ ਦੀ ਹਮਾਇਤ ਕਰਨ ਵਾਲਿਆਂ 'ਤੇ ਭੜਕੇ ਕਿਸਾਨਾਂ ਦਾ ਵੱਡਾ ਐਲਾਨ
NEXT STORY