ਸ਼ਾਹਕੋਟ (ਅਰੁਣ)-ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਸਥਾਨਕ ਪ੍ਰਸ਼ਾਸਨ ਰਾਹਤ ਪਹੁੰਚਾਉਣ 'ਚ ਅਸਫਲ ਰਿਹਾ ਹੈ। ਇਹ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ਾਹਕੋਟ ਇੰਚਾਰਜ਼ ਬੱਚਿਤਰ ਸਿੰਘ ਕੋਹਾੜ ਦਾ। ਕੋਹਾੜ ਵਲੋਂ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਵੇਲੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਾਹਕੋਟ ਪ੍ਰਸ਼ਾਸਨ ਹੜ੍ਹ ਆਉਣ ਤੋਂ ਪਹਿਲਾਂ ਪ੍ਰਬੰਧ ਹੀ ਮੁਕੰਮਲ ਨਹੀਂ ਕਰ ਪਾਇਆ ਸੀ, ਜਿਸ ਦਾ ਖਮਿਆਜਾ ਹੁਣ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਤਕ ਵੀ ਹੜ੍ਹ ਪ੍ਰਭਾਵਿਤ ਸਾਰੇ ਲੋਕਾਂ ਤਕ ਪ੍ਰਸ਼ਾਸਨ ਪਹੁੰਚ ਨਹੀਂ ਕਰ ਪਾਇਆ ਹੈ। ਜਿਸ ਕਾਰਨ ਲੋਕ ਆਪਣੇ ਘਰਾਂ ਅੰਦਰ ਜਾਂ ਛੱਤਾਂ ਉਤੇ ਪ੍ਰਸ਼ਾਸਨਿਕ ਮਦਦ ਲਈ ਤਰਲੋ-ਮੱਛੀ ਹੋ ਰਹੇ ਹਨ।
ਕੋਹਾੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਹੜ੍ਹ ਆਉਣ ਤੋਂ ਬਾਅਦ ਲਗਭਗ ਉਜੜ ਚੁੱਕੇ ਲੋਕਾਂ ਲਈ 100 ਕਰੋੜ ਦੀ ਰਾਸ਼ੀ ਦਾ ਐਲਾਨ ਕਰਨ ਲੋਕਾਂ ਨਾਲ ਧੋਖਾ ਕੀਤਾ ਹੈ, ਜੇਕਰ ਮੁਖ ਮੰਤਰੀ ਇਨ੍ਹੇ ਹੀ ਫਿਕਰਮੰਦ ਹੁੰਦੇ ਤਾਂ ਹੜ੍ਹਾ ਵਰਗੀ ਸਥਿਤੀ ਤੋਂ ਪਹਿਲਾਂ ਹੀ ਇਹ ਰਾਸ਼ੀ ਜਾਰੀ ਕਰਕੇ ਧੁੱਸੀ ਬੰਨ ਮਜ਼ਬੂਤ ਕਰਵਾਉਂਦੇ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਵੇਲੇ ਤਾਂ ਕਾਂਗਰਸੀ ਦਰਿਆ 'ਚੋਂ ਰੇਤਾ ਕੱਢ ਕੇ ਵੇਚਦੇ ਰਹੇ। ਜਿਸ ਕਾਰਨ ਬੰਨ੍ਹ ਤਾਂ ਕਮਜ਼ੋਰ ਹੋਏ ਹੀ ਸਗੋਂ ਨਾਜਾਇਜ਼ ਮਾਈਨਿੰਗ ਦੇ ਕਾਰਨ ਦਰਿਆ ਦਾ ਵਹਾ ਵੀ ਬੰਨ੍ਹਾਂ ਵੱਲ ਨੂੰ ਹੋ ਤੁਰੀਆ। ਜਿਸ ਦਾ ਖਮੀਆਜਾ ਅੱਜ ਲੋਹੀਆਂ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ।
ਇਸ ਮੌਕੇ ਕੋਹਾੜ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਤੇ ਖਾਲਸਾ ਕੇਅਰ ਦੀ ਮਦਦ ਨਾਲ ਇਲਾਕੇ ਅੰਦਰੇ ਫਸੇ ਲੋਕਾਂ ਲਈ ਲੰਗਰ, ਦਵਾਈਆਂ ਤੇ ਹੋਰ ਜ਼ਰੂਰਤ ਦੀਆਂ ਵਸਤਾਂ ਸਣੇ ਤਿਰਪਾਲਾਂ ਵੰਡੀਆ ਗਈਆਂ। ਇਸ ਮੌਕੇ ਉਨ੍ਹਾਂ ਨਾਲ ਸੁਖਦੀਪ ਸਿੰਘ ਸੁਕਾਰ, ਮਨੀ ਮੱਕੜ, ਮਿਆਣੀ, ਤਜਿੰਦਰ ਨਿੱਝਰ, ਰਾਜਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਖਾਲਸਾ ਸਣੇ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਹਾਜ਼ਰ ਸੀ।
ਦੁਬਈ ਗਏ ਪੰਜਾਬੀ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਮੌਤ
NEXT STORY