ਅੰਮ੍ਰਿਤਸਰ (ਜਸ਼ਨ)- ਲੋਹੜੀ ਦਾ ਤਿਉਹਾਰ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਸ਼ਹਿਰ ਵਿਚ ਪਾਬੰਦੀਸ਼ੁਦਾ ਡ੍ਰੈਗਨ (ਖੂਨੀ ਅਤੇ ਚਾਈਨਾ ਡੋਰ) ਦੀ ਵਿਕਰੀ ਧੜੱਲੇ ਨਾਲ ਸ਼ੁਰੂ ਹੋ ਗਈ ਹੈ। ਇਸ ਚਾਈਨਾ ਡੋਰ ਕਾਰਨ ਅਸਮਾਨ ’ਚ ਉੱਡਦੇ ਪੰਛੀਆਂ ਦੇ ਨਾਲ-ਨਾਲ ਲੋਕਾਂ ਦੀ ਜਾਨ-ਮਾਲ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਇਸ ਪਾਬੰਦੀਸ਼ੁਦਾ ਚਾਈਨਾ ਡੋਰ ’ਤੇ ਮੁਕੰਮਲ ਪਾਬੰਦੀ ਲਗਾਉਣ ’ਚ ਨਾਕਾਮ ਸਾਬਤ ਹੋ ਰਿਹਾ ਹੈ।
ਦੱਸ ਦੇਈਏ ਕਿ ਇਸ ਚਾਈਨਾ ਡੋਰ ਨੂੰ ਖੂਨੀ ਡੋਰ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਪਲਾਸਟਿਕ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਗਰੀਆਂ ਨਾਲ ਬਣੀ ਇਸ ਡੋਰ ਦੇ ਹਵਾ ਵਿਚ ਉੱਡਣ ਅਤੇ ਇਸ ਵਿਚ ਫਸਣ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਤੋਂ ਇਲਾਵਾ ਹਵਾ ਵਿਚ ਉੱਡ ਰਹੀ ਇਸ ਮਾਰੂ ਡੋਰ ਕਾਰਨ ਕਈ ਛੋਟੇ-ਵੱਡੇ ਪੰਛੀਆਂ ਦੀ ਵੀ ਜਾਨ ਜਾ ਚੁੱਕੀ ਹੈ। ਇਹ ਖੂਨੀ ਡੋਰ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ।
ਪਹਿਲਾਂ ਜ਼ਰੂਰਤ ਲਈ ਚਾਈਨਾ ਤੋਂ ਕੀਤੀ ਜਾਂਦੀ ਸੀ ਇੰਪੋਰਟ
ਧਿਆਨਯੋਗ ਹੈ ਕਿ ਕਈ ਸਾਲ ਪਹਿਲਾਂ ਇਸ ਪਲਾਸਟਿਕ ਦੀ ਡੋਰ ਨੂੰ ਚੀਨ ਤੋਂ ਮੰਗਵਾਇਆ ਜਾਂਦਾ ਸੀ। ਜਿਵੇਂ-ਜਿਵੇਂ ਇਸ ਦੀ ਮੰਗ ਵਧੀ, ਦੇਸ਼ ਦੀ ਰਾਜਧਾਨੀ ਦਿੱਲੀ ’ਚ ਹੀ ਇਸ ਦੀਆਂ ਕਈ ਫੈਕਟਰੀਆਂ ਖੁੱਲ੍ਹ ਗਈਆਂ ਅਤੇ ਹੁਣ ਇਸ ਪਲਾਸਟਿਕ ਡੋਰ ਦੀਆਂ ਦੇਸ਼ ਦੇ ਲਗਭਗ ਹਰ ਰਾਜ ’ਚ ਫੈਕਟਰੀਆਂ ਹਨ। ਜੇਕਰ ਇਹ ਇੰਨੀ ਘਾਤਕ ਹੈ ਤਾਂ ਦੇਸ਼ ਵਿਚ ਇਸ ’ਤੇ ਪੂਰੀ ਤਰ੍ਹਾਂ ਪਾਬੰਦੀ ਕਿਉਂ ਨਹੀਂ ਲਗਾਈ ਜਾਂਦੀ? ਇਸ ਦਾ ਕਾਰਨ ਬਹੁਤ ਸਾਰੇ ਉਦਯੋਗਾਂ ਵਿਚ ਇਸ ਡੋਰ ਦੀ ਵਰਤੋਂ ਹੁੰਦੀ ਹੈ। ਪਹਿਲਾਂ ਦੇਸ਼ ਵਿਚ ਇਸ ਕਾਰਨ ਡੋਰ ਨੂੰ ਦਰਾਮਦ ਕੀਤਾ ਜਾਂਦਾ ਸੀ, ਪਰ ਬਾਅਦ ਵਿਚ ਲੋਕਾਂ ਨੇ ਇਸ ਨਾਲ ਪਤੰਗ ਉਡਾਉਣੀ ਸ਼ੁਰੂ ਕਰ ਦਿੱਤੀ, ਫਿਰ ਇਸਦੀ ਮੰਗ ਵਿਚ ਭਾਰੀ ਵਾਧਾ ਹੋਇਆ ਅਤੇ ਹੁਣ ਇਹ ਡੋਰ ਲੋਕਾਂ ਲਈ ਬਹੁਤ ਘਾਤਕ ਬਣ ਗਈ ਹੈ।
ਭੈਣ ਨੂੰ ਲੈਣ ਜਾ ਰਹੇ ਭਰਾ ਨੂੰ ਕਾਲ਼ ਨੇ ਪਾਇਆ ਘੇਰਾ, 24 ਸਾਲਾ ਨੌਜਵਾਨ ਦੀ ਰੂਹ ਕੰਬਾਊ ਮੌਤ
ਕੀ ਹੈ ਚਾਈਨਾ ਡੋਰ ਅਤੇ ਕਿਉਂ ਹੈ ਖਤਰਨਾਕ?
ਚਾਈਨਾ ਡੋਰ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਇਕ ਕਿਸਮ ਦਾ ਮਾਂਝਾ ਹੈ, ਜੋ ਸਿੰਥੈਟਿਕ ਪਲਾਸਟਿਕ ਅਤੇ ਧਾਤ ਦੇ ਮਿਸ਼ਰਣ ਤੋਂ ਬਣਾਈ ਜਾਂਦੀ ਹੈ। ਇਹ ਡੋਰ ਹੋਰ ਸਧਾਰਣ ਮਾਂਝਿਆਂ ਦੇ ਮੁਕਾਬਲੇ ਕਾਫੀ ਮਜ਼ਬੂਤ ਹੁੰਦੀ ਹੈ ਅਤੇ ਆਸਾਨੀ ਨਾਲ ਨਹੀਂ ਟੁੱਟਦੀ। ਇਸ ਦੇ ਨਿਰਮਾਣ ਵਿਚ ਨਾਈਲੋਨ, ਸ਼ੀਸ਼ੇ ਦੀ ਲੇਡ ਅਤੇ ਹੋਰ ਖਤਰਨਾਕ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਇਸ ਨੂੰ ਨਾ ਸਿਰਫ਼ ਮਜ਼ਬੂਤ ਬਣਾਉਂਦੀ ਹੈ, ਸਗੋਂ ਹੋਰ ਡੋਰਾਂ ਨਾਲੋਂ ਜ਼ਿਆਦਾ ਖਤਰਨਾਕ ਵੀ ਬਣਾਉਂਦੀ ਹੈ। ਚਾਈਨਾ ਡੋਰ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਹ ਮਨੁੱਖਾਂ ਲਈ ਖਤਰਨਾਕ ਹੈ ਅਤੇ ਪੰਛੀਆਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ।
ਹਾਦਸਿਆਂ ਦਾ ਕਾਰਨ ਬਣ ਰਹੀ ਹੈ ਚਾਈਨਾ ਡੋਰ
ਚਾਈਨਾ ਡੋਰ ਦਾ ਸਭ ਤੋਂ ਵੱਡਾ ਖ਼ਤਰਾ ਬਿਜਲੀ ਦੇ ਝਟਕੇ ਦੇ ਰੂਪ ਵਿਚ ਆਉਂਦਾ ਹੈ। ਜਦੋਂ ਇਹ ਤਾਰ ਉੱਚ-ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆਉਂਦੀ ਹੈ, ਤਾਂ ਬਿਜਲੀ ਦੇ ਝਟਕੇ ਦਾ ਖ਼ਤਰਾ ਹੁੰਦਾ ਹੈ। ਇਸ ਕਰੰਟ ਦੀ ਲਪੇਟ ’ਚ ਆਉਣ ’ਤੇ ਕਿਸੇ ਵੀ ਵਿਅਕਤੀ ਦੀ ਮੌਤ ਹੋ ਸਕਦੀ ਹੈ। ਕੁਝ ਮਹੀਨੇ ਪਹਿਲਾਂ ਹੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ’ਚ ਇਹ ਡੋਰ ਗਲ ’ਚ ਫਸ ਜਾਣ ਕਾਰਨ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਗਏ ਸਨ, ਕਈਆਂ ਦੇ ਹੱਥ ਕੱਟੇ ਗਏ ਸਨ ਅਤੇ ਕਈਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਸਨ।
ਇਹ ਵੀ ਪੜ੍ਹੋ- ਪੰਜਾਬ-ਚੰਡੀਗੜ੍ਹ 'ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ
ਉਡਦੇ ਪੰਛੀਆਂ ਦੇ ਖੰਭਾਂ ਨੂੰ ਇਕਦਮ ਕੱਟ ਦਿੰਦੀ ਹੈ ਡ੍ਰੈਗਨ ਡੋਰ
ਚਾਈਨਾ ਡੋਰ, ਜਿਸ ਨੂੰ ਡ੍ਰੈਗਨ ਡੋਰ ਵੀ ਕਿਹਾ ਜਾਂਦਾ ਹੈ, ਪੰਛੀਆਂ ਲਈ ਇਕ ਹੋਰ ਵੱਡੀ ਸਮੱਸਿਆ ਹੈ। ਚਾਨੀਨਾ ਡੋਰ ਇੰਨੀ ਤਿੱਖੀ ਹੁੰਦੀ ਹੈ ਕਿ ਇਹ ਉੱਡਦੇ ਪੰਛੀਆਂ ਦੇ ਖੰਭਾਂ ਨੂੰ ਕੱਟ ਸਕਦੀ ਹੈ ਅਤੇ ਜੇਕਰ ਇਹ ਡੋਰ ਪੰਛੀ ਦੀ ਗਰਦਨ ਨੂੰ ਛੂਹ ਜਾਵੇ ਤਾਂ ਉਸ ਦੇ ਮਰਨ ਦੀ ਸੰਭਾਵਨਾ ਹੁੰਦੀ ਹੈ। ਇਹ ਇੱਕ ਗੰਭੀਰ ਸਮੱਸਿਆ ਬਣ ਗਈ ਹੈ, ਕਿਉਂਕਿ ਹਰ ਸਾਲ ਸੈਂਕੜੇ ਪੰਛੀ ਇਸ ਡੋਰ ਦਾ ਸ਼ਿਕਾਰ ਹੋ ਜਾਂਦੇ ਹਨ, ਇਸ ਲਈ ਚਾਈਨਾ ਸਟਰਿੰਗ ਦੀ ਵਰਤੋਂ ਨਾ ਸਿਰਫ਼ ਮਨੁੱਖਾਂ ਲਈ ਸਗੋਂ ਪੰਛੀਆਂ ਲਈ ਵੀ ਵੱਡਾ ਖਤਰਾ ਬਣ ਗਈ ਹੈ।
ਡ੍ਰੈਗਨ ਡੋਰ ਦੀ ਜੰਮਕੇ ਹੋ ਰਰੀ ਹੈ ਕਾਲਾਬਾਜ਼ਾਰੀ
ਲੋਹੜੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਸ਼ਹਿਰ ਵਿਚ ਇਸ ਖੂਨੀ ਡੋਰ ਦੀ ਕਾਲਾਬਾਜ਼ਾਰੀ ਸ਼ੁਰੂ ਹੋ ਜਾਂਦੀ ਹੈ।ਜਾਣਕਾਰੀ ਅਨੁਸਾਰ ਚਾਈਨਾ ਡੋਰ ਦਾ ਇਕ ਗੱਟੂ (ਅੱਧਾ ਕਿਲੋ) ਜੋ ਪਹਿਲਾਂ 350-450 ਰੁਪਏ ਵਿਚ ਮਿਲਦਾ ਸੀ, ਹੁਣ 500-550 ਰੁਪਏ ਵਿਚ ਮਿਲ ਰਿਹਾ ਹੈ। ਜਦੋਂਕਿ ਇਕ ਕਿਲੋ ਗੱਟੂ 1200-1300 ਰੁਪਏ ਤੱਕ ਪਹੁੰਚ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਲੋਹੜੀ ਨੇੜੇ ਆ ਰਹੀ ਹੈ, ਇਸ ਦੀ ਕੀਮਤ ਦੁੱਗਣੀ ਵੀ ਹੋ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਡੋਰ ਨੂੰ ਵੇਚਣ ਵਾਲੇ ਗਰਮੀਆਂ ਵਿਚ ਹੀ ਇਸ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਚਾਕੂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਕਾਨੂੰਨ ਸਖ਼ਤ ਨਾ ਹੋਣ ਕਾਰਨ ਵਿਕ ਰਹੀ ਹੈ ਧੜੱਲੇ ਨਾਲ
ਦੂਜੇ ਪਾਸੇ ਚਾਈਨਾ ਡੋਰ ਸਬੰਧੀ ਕੋਈ ਸਖ਼ਤ ਕਾਨੂੰਨ ਨਾ ਹੋਣ ਕਾਰਨ ਪ੍ਰਸ਼ਾਸਨ ਅਤੇ ਪੁਲਸ ਚਾਈਨਾ ਡੋਰ ਵੇਚਣ ਵਾਲਿਆਂ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕਰ ਪਾ ਰਹੀ ਹੈ। ਕਾਨੂੰਨ ਅਨੁਸਾਰ ਧਾਰਾ 188 ਤਹਿਤ ਦੋਸ਼ੀ ਵਿਅਕਤੀ ਨੂੰ ਥਾਣੇ ਵਿਚ ਹੀ ਜ਼ਮਾਨਤ ਮਿਲ ਜਾਂਦੀ ਹੈ। ਸਥਿਤੀ ਇਸ ਪੱਧਰ ’ਤੇ ਪਹੁੰਚ ਗਈ ਹੈ ਕਿ ਲੋਹੜੀ ਦੇ ਤਿਉਹਾਰ ਤੋਂ ਇਕ-ਦੋ ਦਿਨ ਪਹਿਲਾਂ ਇਹ ਡੋਰ ਦੀ ਬਹੁਤ ਬਲੈਕ ਹੁੰਦੀ ਹੈ ਅਤੇ ਇਸ ਦਾ ਵਪਾਰੀ ਲੋਕਾਂ ਤੋਂ ਦੁੱਗਣਾ ਮੁੱਲ ਵਸੂਲਦੇ ਹਨ।
ਲੋਕਾਂ ਨੂੰ ਖੁਦ ਹੋਣਾ ਪਵੇਗਾ ਜਾਗਰੂਕ
ਸਾਨੂੰ ਇਸ ਦੀ ਮੁਕੰਮਲ ਰੋਕਥਾਮ ਲਈ ਸੁਚੇਤ ਹੋਣਾ ਪਵੇਗਾ, ਨਹੀਂ ਤਾਂ ਇਹ ਡੋਰ ਇਸੇ ਤਰ੍ਹਾਂ ਲੋਕਾਂ ਦਾ ਨੁਕਸਾਨ ਕਰਦੀ ਰਹੇਗੀ। ਚਾਈਨਾ ਡੋਰ ਨੂੰ ਰੋਕਣਾ ਸਿਰਫ਼ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਸਮਾਜ ਦੇ ਹਰ ਮੈਂਬਰ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਪਵੇਗਾ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਡੋਰ ਨਾ ਸਿਰਫ਼ ਮਨੁੱਖਾਂ ਲਈ ਖ਼ਤਰਨਾਕ ਹੈ, ਸਗੋਂ ਇਹ ਸਾਡੇ ਵਾਤਾਵਰਣ ਅਤੇ ਪੰਛੀਆਂ ਲਈ ਵੀ ਘਾਤਕ ਹੈ। ਸਾਨੂੰ ਖੁਦ ਨੂੰ ਜ਼ਿੰਮੇਵਾਰ ਸਮਝਣਾ ਹੋਵੇਗਾ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ ਹੋਵੇਗਾ ਤਾਂ ਜੋ ਇਸ ਦੀ ਵਰਤੋਂ ਨੂੰ ਰੋਕਿਆ ਜਾ ਸਕੇ।
ਇਸ ਤੋਂ ਇਲਾਵਾ, ਪਤੰਗ ਉਡਾਉਣ ਦੇ ਸ਼ੌਕੀਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਜੇਕਰ ਉਹ ਸੁਰੱਖਿਅਤ ਅਤੇ ਵਾਤਾਵਰਣ ਪੱਖੀ ਤਰੀਕੇ ਨਾਲ ਪਤੰਗ ਉਡਾਉਂਦੇ ਹਨ, ਤਾਂ ਉਹ ਨਾ ਸਿਰਫ ਆਪਣੀ ਰੱਖਿਆ ਕਰ ਸਕਦੇ ਹਨ, ਸਗੋਂ ਦੂਜਿਆਂ ਅਤੇ ਪੰਛੀਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਖ਼ੌਫਨਾਕ ਵਾਰਦਾਤ, 40-50 ਬੰਦਿਆਂ ਨੇ ਘਰ ਆ ਕੇ ਵੱਢਿਆ ਆਮ ਆਦਮੀ ਪਾਰਟੀ ਦਾ ਸਰਪੰਚ
NEXT STORY