ਪੱਟੀ (ਸੌਰਭ,ਸੋਢੀ)-ਪੱਟੀ ਸ਼ਹਿਰ ਵਿਖੇ ਸਰਹਾਲੀ ਪੁਲ ਦੇ ਨਾਮ ਨਾਲ ਜਾਣਿਆ ਜਾਂਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜ਼ਦੀਕ ਪੁਲ ਉਪਰ ਮੋਟਰਸਾਈਕਲ ਸਵਾਰ ਆਪਣਾ ਸੁਤੰਲਨ ਖੋ ਜਾਣ ਕਾਰਨ ਰੋਹੀ ਵਿਚ ਜਾ ਡਿੱਗਾ, ਜਿਸ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ-ਚੰਡੀਗੜ੍ਹ 'ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ
ਮਿਲੀ ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਪੁੱਤਰ ਬਹਾਲ ਸਿੰਘ (24 ਸਾਲ) ਵਾਸੀ ਬੱਠੇ ਭੈਣੀ ਦੁਪਹਿਰ 3 ਵਜੇ ਮੋਟਰਸਾਈਕਲ ’ਤੇ ਪੱਟੀ ਬੱਸ ਸਟੈਂਡ ਤੋਂ ਆਪਣੀ ਭੈਣ ਨੂੰ ਲੈਣ ਜਾ ਰਿਹਾ ਸੀ ਜਦ ਪੱਟੀ-ਸਰਹਾਲੀ ਰੋਡ ਉਪਰ ਬਣੇ ਪੁਲ ’ਤੇ ਪਹੁੰਚਿਆ ਤਾਂ ਕਿਸੇ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਪੁਲ ਉਪਰ ਰੇਲਿੰਗ ਨਾ ਲੱਗੇ ਹੋਣ ਕਾਰਨ ਉਹ ਸਿੱਧਾ ਰੋਹੀ ਵਿਚ ਜਾ ਡਿੱਗਾ।
ਰਾਹੀਗਰਾਂ ਵੱਲੋਂ ਤੁਰੰਤ ਉਸ ਨੂੰ ਰੋਹੀ ਵਿਚੋਂ ਕੱਢ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਪਰ ਸਿਰ ਭਾਰ ਡਿੱਗਣ ਕਾਰਨ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ। ਇਹ ਪੁਰਾਣਾ ਪੁਲ ਜੋ ਆਵਾਜਾਈ ਲਈ ਚਾਲੂ ਸੀ, ਉਸ ਦੇ ਦੋਵਾਂ ਪਾਸੇ ਰੇਲਿੰਗ ਨਾ ਹੋਣ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਚਾਕੂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੋਅ ਰੱਦ ਹੋਣ 'ਤੇ ਭੜਕੇ ਗਾਇਕ ਰਣਜੀਤ ਬਾਵਾ, ਕਿਹਾ- ਪੰਜਾਬ 'ਚ ਸਾਨੂੰ ਕੋਈ ਘਾਟ ਨਹੀਂ...
NEXT STORY