ਪਟਿਆਲਾ (ਬਲਜਿੰਦਰ, ਰਾਣਾ)- ਚਾਈਨਾ ਡੋਰ ਦੀ ਸਪਲਾਈ, ਸਟੋਰ ਕਰਨ ਅਤੇ ਵੇਚਣ ਵਾਲਿਆਂ ਖਿਲਾਫ ਸਰਕਾਰ ਕਾਫ਼ੀ ਸਖ਼ਤ ਨਜ਼ਰ ਆ ਰਹੀ ਹੈ। ਇਸ ਵਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਤਾਂ ਇਸ ਤਰ੍ਹਾਂ ਦੀ ਡੋਰ ਵੇਚਣ ਵਾਲਿਆਂ ਦੀ ਸੂਚਨਾ ਦੇਣ ਵਾਲੇ ਨੂੰ 25 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ।
ਬੋਰਡ ਵੱਲੋਂ ਚਾਈਨਾ ਡੋਰ, ਨਾਈਲੋਨ, ਸਿੰਥੈਟਿਕ ਡੋਰ, ਕੋਈ ਕੱਚ ਜਾਂ ਤਿੱਖੀ ਸਮੱਗਰੀ ਵਾਲੇ ਪਦਾਰਥ ਤੋਂ ਬਣੀ ਹੋਈ ਪਤੰਗ ਉਡਾਉਣ ਵਾਲੀ ਡੋਰ ਨੂੰ ਬਣਾਉਣ, ਵੇਚਣ, ਸਟੋਰ ਕਰਨ, ਖਰੀਦਣ ਅਤੇ ਸਪਲਾਈ ’ਤੇ ਪੂਰਨ ਪਾਬੰਦੀ ਹੈ। ਇਸ ਦੇ ਲਈ ਵਾਤਾਵਰਣ ਸੁਰੱਖਿਆ ਐਕਟ 1986 ਅਧੀਨ ਬਣਾਏ ਗਏ ਨਿਯਮਾਂ ਦੀ ਉਲੰਘਣਾ ’ਤੇ 10 ਹਜ਼ਾਰ ਤੋਂ 15 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਲੋਕ ਇਸ ਤਰ੍ਹਾਂ ਦੀਆਂ ਜਾਨਲੇਵਾ ਡੋਰਾਂ ਦੀ ਪੂਰਨ ਪਾਬੰਦੀ ’ਚ ਸਹਿਯੋਗ ਕਰਨ, ਇਸ ਦੇ ਲਈ ਇਸ ਵਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਡਾ. ਆਦਰਸ਼ ਪਾਲ ਵਿੱਗ ਵੱਲੋਂ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹਾ ਐਲਾਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪਾਬੰਦੀ ਦੇ ਬਾਵਜੂਦ ਵੱਡੀ ਪੱਧਰ ’ਤੇ ਚਾਈਨਾ ਡੋਰ ਅਤੇ ਹੋਰ ਸਿੰਥੈਟਿਕ ਡੋਰਾਂ ਬਾਜ਼ਾਰਾਂ ’ਚ ਉਪਲੱਬਧ ਹੁੰਦੀਆਂ ਅਤੇ ਵਿਕਦੀਆਂ ਹਨ, ਜਿਸ ਕਾਰਨ ਹਰ ਸਾਲ ਵੱਡੇ ਹਾਦਸੇ ਵਾਪਰਦੇ ਹਨ। ਇਸ ਨਾਲ ਲੋਕਾਂ ਦੇ ਜ਼ਖਮੀ ਹੋਣ ਦੇ ਨਾਲ-ਨਾਲ ਕਈ ਵਾਰ ਉਨ੍ਹਾਂ ਨੂੰ ਜਾਨ ਤੋਂ ਵੀ ਹੱਥ ਧੋਣਾ ਪੈਂਦਾ ਹੈ।
ਇਹ ਵੀ ਪੜ੍ਹੋ- ਆਹ ਤਾਂ ਲੁਟੇਰਿਆਂ ਨੇ ਹੱਦ ਹੀ ਕਰ'ਤੀ ! ਕੁਝ ਨਾ ਮਿਲਿਆ ਤਾਂ ਟਿਊਸ਼ਨ ਜਾਂਦੇ ਬੱਚੇ ਦਾ Cycle ਹੀ ਖੋਹ ਲਿਆ
ਚਾਈਨਾ ਡੋਰ ਜਾਂ ਫਿਰ ਹੋਰ ਸਿੰਥੈਟਿਕ ਡੋਰਾਂ ਦੇ ਨਾਲ ਜਾਨ ਜਾਣ ਦੇ ਹਾਦਸੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਇਸ ਵਾਰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਲੋਕਾਂ ਨੂੰ ਸਿੰਥੈਟਿਕ ਡੋਰ ਨਾ ਵਿਕਣ ’ਚ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਅਜਿਹੇ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨ ਟੋਲ ਫ੍ਰੀ ਨੰਬਰ- 1800-1802810 ਜਾਰੀ ਕੀਤਾ ਹੈ। ਚਾਈਨਾ ਡੋਰ ਬਣਾਉਣ, ਸਟੋਰ ਕਰਨ ਤੇ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਇਹ ਵੀ ਪੜ੍ਹੋ- ਭਾਰਤ ਦੇ ਸਟਾਰ ਆਲਰਾਊਂਡਰ ਦੇ ਘਰ ਗੂੰਜੀਆਂ ਕਿਲਕਾਰੀਆਂ, ਧੀ ਨੇ ਲਿਆ ਜਨਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਹ ਤਾਂ ਲੁਟੇਰਿਆਂ ਨੇ ਹੱਦ ਹੀ ਕਰ'ਤੀ ! ਕੁਝ ਨਾ ਮਿਲਿਆ ਤਾਂ ਟਿਊਸ਼ਨ ਜਾਂਦੇ ਬੱਚੇ ਦਾ Cycle ਹੀ ਖੋਹ ਲਿਆ
NEXT STORY