ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਸ਼ਿਵਮ ਦੁਬੇ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ, ਜਿਨ੍ਹਾਂ ਦੀ ਪਤਨੀ ਅੰਜੁਮ ਖ਼ਾਨ ਨੇ ਧੀ ਨੂੰ ਜਨਮ ਦਿੱਤਾ ਹੈ। ਸ਼ਿਵਮ ਦੁਬੇ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਰਾਹੀਂ ਦਿੱਤੀ, ਜਿਸ 'ਚ ਉਸ ਨੇ ਲਿਖਿਆ- ''It's a Girl...''
ਨਵਜੰਮੀ ਬੱਚੀ ਦਾ ਨਾਂ ਉਨ੍ਹਾਂ ਨੇ ਮਹਿਵਿਸ਼ ਸ਼ਿਵਮ ਦੁਬੇ ਰੱਖਿਆ ਹੈ। ਉਸ ਦੇ ਘਰ ਇਹ ਖ਼ੁਸ਼ਖ਼ਬਰੀ 3 ਜਨਵਰੀ ਨੂੰ ਆਈ ਹੈ, ਜੋ ਕਿ ਨਵੇਂ ਸਾਲ ਮੌਕੇ ਉਸ ਲਈ ਵੱਡੀ ਖ਼ਬਰ ਹੈ। ਇਸ ਮੌਕੇ ਉਸ ਦੇ ਪ੍ਰਸ਼ੰਸਕਾਂ ਤੇ ਚਾਹੁਣ ਵਾਲਿਆਂ ਵੱਲੋਂ ਵਧਾਈਆਂ ਦਾ ਤਾਂਤਾ ਲੱਗ ਗਿਆ ਹੈ।
ਇਸ ਤੋਂ ਪਹਿਲਾਂ ਸ਼ਿਵਮ ਤੇ ਅੰਜੁਮ ਦੇ ਘਰ 13 ਫਰਵਰੀ 2022 ਨੂੰ ਇਕ ਪੁੱਤਰ ਨੇ ਜਨਮ ਲਿਆ ਸੀ, ਜਿਸ ਦਾ ਨਾਂ ਆਹਾਨ ਹੈ। ਹੁਣ ਉਨ੍ਹਾਂ ਦੇ ਪਰਿਵਾਰ 'ਚ ਨੰਨ੍ਹੇ ਮਹਿਮਾਨ ਦੇ ਆਉਣ ਨਾਲ ਨਵੇਂ ਸਾਲ ਦੀਆਂ ਖੁਸ਼ੀਆਂ ਦੁੱਗਣੀਆਂ ਹੋ ਗਈਆਂ ਹਨ।
ਸ਼ਿਵਮ ਦੁਬੇ ਦੀ ਪਰਸਨਲ ਲਾਈਫ਼ ਦੀ ਗੱਲ ਕਰੀਏ ਤਾਂ ਉਸ ਨੇ 16 ਜੁਲਾਈ 2021 ਨੂੰ ਮੁੰਬਈ ਵਿਖੇ ਅੰਜੁਮ ਖ਼ਾਨ ਨਾਲ ਲਵ ਮੈਰਿਜ ਕਰਵਾਈ ਸੀ। ਦੋਵਾਂ ਨੇ ਲੰਬੇ ਸਮੇਂ ਤੱਕ ਰਿਲੇਸ਼ਲਸ਼ਿਪ 'ਚ ਰਹਿਣ ਮਗਰੋਂ ਦੋਵਾਂ ਨੇ ਹਿੰਦੂ ਤੇ ਮੁਸਲਿਮ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ।
ਜੇਕਰ ਸ਼ਿਵਮ ਦੀ ਪ੍ਰੋਫੈਸ਼ਨਲ ਲਾਈਫ਼ ਦੀ ਗੱਲ ਕਰੀਏ ਤਾਂ ਉਹ ਭਾਰਤੀ ਟੀ-20 ਟੀਮ ਦਾ ਪ੍ਰਮੁੱਖ ਖਿਡਾਰੀ ਹੈ। ਉਹ ਆਪਣੀ ਧਮਾਕੇਦਾਰ ਬੱਲੇਬਾਜ਼ੀ ਤੇ ਪਾਵਰ ਹਿਟਿੰਗ ਲਈ ਜਾਣਿਆ ਜਾਂਦਾ ਹੈ। ਉਹ ਆਈ.ਪੀ.ਐੱਲ. 'ਚ ਚੇਨਈ ਸੁਪਰਕਿੰਗਜ਼ ਦਾ ਵੀ ਅਹਿਮ ਖਿਡਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਚੂਹਿਆਂ ਨੇ ਕੂਤਰ ਦਿੱਤੇ ਬਰਾਮਦ ਕੀਤੇ ਨੋਟ...' ਹੈੱਡ ਕਾਂਸਟੇਬਲ 'ਤੇ ਰਿਸ਼ਵਤ ਦੇ ਪੈਸਿਆਂ ਨੂੰ ਬਦਲਣ ਦਾ ਦੋਸ਼
NEXT STORY