ਚੰਡੀਗੜ੍ਹ : ਸੂਬੇ 'ਚ ਵਧ ਰਹੇ ਸੜਕ ਹਾਦਸਿਆਂ 'ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਐਡਵਾਂਸ ਕੰਪਿਊਟਰ ਸਿਸਟਮ 'ਤੇ ਆਧਾਰਿਤ 'ਐਡਵਾਂਸ ਟ੍ਰੈਫਿਕ ਰਿਸਰਚ ਸੈਂਟਰ' ਸਥਾਪਿਤ ਕਰਨ ਜਾ ਰਹੀ ਹੈ, ਜੋ ਕਿ ਦੇਸ਼ ਦਾ ਪਹਿਲਾ ਰਿਸਰਚ ਸੈਂਟਰ ਹੋਵੇਗਾ। ਇਸ ਦੇ ਲਈ ਸੂਬਾ ਸਰਕਾਰ ਵਲੋਂ 2 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਸੂਬੇ 'ਚ ਰੋਡ ਟ੍ਰੈਫਿਕ ਅਤੇ ਸੇਫਟੀ ਲੈਬਾਰਟਰੀ ਪਹਿਲਾਂ ਹੀ ਮੌਜੂਦ ਹੈ।
ਦੇਸ਼ ਦੀ ਆਬਾਦੀ ਦਾ 2.25 ਫੀਸਦੀ ਹਿੱਸਾ ਪੰਜਾਬ 'ਚ ਵੱਸਦਾ ਹੈ ਪਰ ਪਿਛਲੇ ਸਾਲਾਂ ਦੌਰਾਨ ਦੇਸ਼ 'ਚ ਹੋਏ ਹੋਏ ਸੜਕ ਹਾਦਸਿਆਂ 'ਚ ਪੰਜਾਬ ਦੀ ਹਿੱਸੇਦਾਰੀ 3.3 ਤੋਂ 3.5 ਫੀਸਦੀ ਵਿਚਕਾਰ ਹੈ। ਪੰਜਾਬ 'ਚ ਔਸਤਨ 13 ਲੋਕ ਰੋਜ਼ਾਨਾ ਸੜਕ ਹਾਦਸਿਆਂ 'ਚ ਮਾਰੇ ਜਾਂਦੇ ਹਨ। ਸਾਲ 2011 ਤੋਂ ਲੈ ਕੇ 2019 ਤੱਕ ਸੜਕ ਹਾਦਸਿਆਂ ਕਾਰਨ 42,319 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੂਬੇ 'ਚ 391 ਦੇ ਕਰੀਬ ਅਜਿਹੀਆਂ ਥਾਵਾਂ ਹਨ, ਜਿੱਥੇ ਸਭ ਤੋਂ ਜ਼ਿਆਦਾ ਹਾਦਸੇ ਹੁੰਦੇ ਹਨ ਅਤੇ ਮੋਹਾਲੀ ਜ਼ਿਲੇ 'ਚ ਇਹ ਸਭ ਤੋਂ ਜ਼ਿਆਦਾ ਹਨ। ਇਸ ਬਾਰੇ ਗੱਲਬਾਤ ਕਰਦਿਆਂ ਏ. ਡੀ. ਜੀ. ਪੀ. (ਟ੍ਰੈਫਿਕ) ਐੱਸ. ਐੱਸ. ਚੌਹਾਨ ਨੇ ਕਿਹਾ ਕਿ ਇਹ ਟ੍ਰੈਫਿਕ ਰਿਸਰਚ ਸੈਂਟਰ ਵਿਗਿਆਨਕ ਆਧਾਰ 'ਤੇ ਟ੍ਰੈਫਿਕ ਸਬੰਧੀ ਉਨ੍ਹਾਂ ਦੀ ਕਾਫੀ ਮਦਦ ਕਰੇਗਾ। ਉਨ੍ਹਾਂ ਦੱਸਿਆ ਕਿ ਸੈਂਟਰ ਦੀ ਅਗਵਾਈ ਪੰਜਾਬ ਦੇ ਟ੍ਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ ਵਲੋਂ ਕੀਤੀ ਜਾਵੇਗੀ।
ਇੰਤਜ਼ਾਰ ਦੀਆਂ ਘੜੀਆਂ ਖਤਮ, ਅੱਜ ਹੈ ਵੈਲੇਨਟਾਈਨ ਡੇਅ
NEXT STORY