ਹੁਸ਼ਿਆਰਪੁਰ (ਘੁੰਮਣ) : ਗਰਮੀ ਦੇ ਮੌਸਮ ਵਿਚ ਵੱਧਦੇ ਤਾਪਮਾਨ ਕਾਰਣ ਗਰਮੀ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਕਿ ਲੂ ਲੱਗਣ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਸੁਝਾਅ ਦਿੰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਵੱਲੋਂ ਲੋਕਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਲੋੜੀਂਦੇ ਉਪਰਾਲੇ ਕਰਨ ਦੀ ਅਪੀਲ ਕੀਤੀ ਹੈ। ਸਿਵਲ ਸਰਜਨ ਨੇ ਕਿਹਾ ਕਿ ਗਰਮੀ ਨਾਲ ਸੰਬੰਧਤ ਬੀਮਾਰੀਆਂ ਉਸ ਸਥਿਤੀ ਨੂੰ ਕਹਿੰਦੇ ਹਨ ਜਦੋਂ ਤੁਹਾਡਾ ਸਰੀਰ ਜ਼ਿਆਦਾ ਤਾਪਮਾਨ ਵਾਲੇ ਵਾਤਾਵਰਣ ਦੇ ਸੰਪਰਕ ਵਿਚ ਆਉਂਦਾ ਹੈ ਅਤੇ ਖੁਦ ਨੂੰ ਠੰਡਾ ਕਰਨ ਲਈ ਆਮ ਰੂਪ ਵਿਚ ਪ੍ਰਤੀਕਿਰਿਆ ਨਹੀਂ ਕਰ ਪਾਉਂਦਾ। ਇਸ ਸਥਿਤੀ ਵਿਚ ਸਭ ਤੋਂ ਗੰਭੀਰ ਸਥਿਤੀ ਨੂੰ ਲੂ ਲੱਗਣਾ (ਹੀਟ ਸਟਰੋਕ) ਕਹਿੰਦੇ ਹਨ, ਜਿਸ ਦੇ ਲੱਛਣ ਹਨ ਸਰੀਰ ਦਾ ਤਾਪਮਾਨ 40° ਸੀ/140°ਐੱਫ. ਤੋਂ ਉੱਪਰ ਹੋਣਾ, ਬੇਹੋਸ਼ੀ/ਮਾਨਸਿਕ ਘਬਰਾਹਟ/ਭ੍ਰਮ ਦੀ ਸਥਿਤੀ ਹੋਣੀ, ਚੱਕਰ ਆਉਣੇ, ਚਮੜੀ ਦਾ ਖੁਸ਼ਕ ਅਤੇ ਲਾਲ ਹੋਣਾ, ਬਹੁਤ ਕਮਜ਼ੋਰੀ ਹੋਣਾ, ਬਹੁਤ ਤੇਜ਼ ਸਿਰ ਦਰਦ, ਪਸੀਨਾ ਆਉਣਾ ਬੰਦ ਹੋਣਾ, ਉਲਟੀ ਆਉਣਾ ਆਦਿ ਸ਼ਾਮਿਲ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ 23 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ

ਇਸ ਸਥਿਤੀ ਵਿਚ ਮਰੀਜ਼ ਨੂੰ ਤੁਰੰਤ ਛਾਂ ਵਾਲੀ ਠੰਡੀ ਜਗ੍ਹਾ 'ਤੇ ਪਹੁੰਚਾਇਆ ਜਾਵੇ, ਪ੍ਰਾਥਮਿਕ ਉਪਚਾਰ ਜਿਵੇਂ ਕਿ ਕੱਪੜੇ ਢਿੱਲੇ ਕਰਨੇ ਅਤੇ ਘੱਟ ਕਰਨੇ, ਠੰਡੇ ਪਾਣੀ ਨਾਲ ਸਪ੍ਰੇਅ ਕਰਨਾ, ਬਰਫ/ਠੰਡੇ ਪਾਣੀ ਨਾਲ ਗਿੱਲੇ ਕੀਤੇ ਤੋਲੀਏ/ਕੱਪੜੇ ਨਾਲ ਸਰੀਰ ਨੂੰ ਠੰਡਾ ਕਰਨਾ, ਸਿਰ, ਗਰਦਨ, ਬਗਲਾਂ, ਪੇਟ 'ਤੇ ਪੱਖਾ ਝੱਲਣਾ ਆਦਿ ਉਪਰਾਲੇ ਕੀਤੇ ਜਾਣ ਅਤੇ ਜੇਕਰ ਵਿਅਕਤੀ ਹੋਸ਼ ਵਿਚ ਹੈ ਤਾਂ ਓ. ਆਰ. ਐੱਸ. ਕੋਲ ਜਾਂ ਠੰਡਾ ਪਾਣੀ ਥੋੜਾ-ਥੋੜਾ ਪੀਣ ਲਈ ਦਿੱਤੇ ਜਾਣ। ਅਗਲੇ ਇਲਾਜ ਲਈ ਮਰੀਜ਼ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਹੀ ਤਰ੍ਹਾਂ ਨਾਲ ਇਲਾਜ ਕਰਕੇ ਮਰੀਜ਼ ਦੀ ਜਾਨ ਬਚਾਈ ਜਾ ਸਕੇ। ਜੇਕਰ ਹੋ ਸਕੇ ਤਾਂ ਮਰੀਜ਼ ਨੂੰ ਵਾਤਾਨੂਕੁਲਿਤ ਵਾਹਨ ਵਿਚ ਹੀ ਹਸਪਤਾਲ ਲਿਜਾਇਆ ਜਾਵੇ। ਜੇਕਰ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਵਿਚ ਦੇਰੀ ਹੋ ਜਾਏ ਤਾਂ ਸਥਿਤੀ ਜ਼ੋਖਿਮ ਭਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਜ਼ਿਲਾ ਐਪੀਡਮੋਲਜਿਸਟ ਡਾ. ਜਗਦੀਪ ਸਿੰਘ ਨੇ ਕਿਹਾ ਕਿ ਹੇਠ ਲਿਖੀਆਂ ਸਾਵਧਾਨੀਆਂ ਵਰਤੀਆਂ ਜਾਣ
● ਵਧੇਰੇ ਗਰਮੀ ਵਾਲੇ ਦਿਨਾਂ ਵਿਚ ਸੂਤੀ ਅਤੇ ਹਲਕੇ ਰੰਗਾਂ ਦੇ ਅਤੇ ਢਿੱਲੇ ਕੱਪੜੇ ਪਾਓ ਜੋ ਕਿ ਪਸੀਨਾ ਲਿਆ ਕੇ ਸਰੀਰ ਨੂੰ ਠੰਡਾ ਰੱਖਣ ਵਿਚ ਮਦਦ ਕਰਦੇ ਹਨ ਅਤੇ ਘੱਟ ਗਰਮੀ ਸੋਖਦੇ ਹਨ।
● ਕੜਕਦੀ ਧੁੱਪ ਵਿਚ ਕੰਮ ਕਰਨ/ਕਸਰਤ ਕਰਨ/ਖੇਡਣ ਤੋਂ ਬਚੋ।
● ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਧੁੱਪ ਵਿਚ ਨਾ ਨਿਕਲੋ।
● ਸਿੱਧੀ ਧੁੱਪ ਤੋਂ ਬਚਣ ਲਈ ਛੱਤਰੀ, ਟੋਪੀ, ਤੌਲੀਆ ਜਾਂ ਦੁਪੱਟਾ ਆਦਿ ਵਰਤੋਂ।
● ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ, ਸੰਤਰਾ, ਮੌਸਮੀ, ਖੀਰੇ ਟਮਾਟਰ ਆਦਿ ਖਾਓ, ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
● ਪਾਣੀ ਦੀ ਬੋਤਲ ਨਾਲ ਲੈ ਕੇ ਚੱਲੋ ਅਤੇ ਥੋੜੇ ਥੋੜੇ ਸਮੇਂ ਬਾਅਦ ਪਾਣੀ ਪੀਂਦੇ ਰਹੋ। ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਦਾ ਸੇਵਨ ਕਰੋ।
● ਸ਼ਰਾਬ, ਚਾਹ, ਕਾਫੀ, ਸੋਫਟ ਅਤੇ ਕਾਰਬੋਨੇਟਿਡ ਅਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਅਸਲ ਵਿਚ ਬਾਡੀ ਫਲੂਡਜ਼ ਨੂੰ ਖ਼ਤਮ ਕਰਦੇ ਹਨ।
● ਲੰਬੇ ਸਮੇਂ ਤੱਕ ਧੁੱਪ ਵਿਚ ਖੜ੍ਹੇ ਵਾਹਨਾਂ ਵਿਚ ਬੈਠਣ ਸਮੇਂ ਸਾਵਧਾਨੀ ਵਰਤੋ।
ਖਾਸ ਤੌਰ 'ਤੇ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ, ਮੋਟਾਪੇ ਤੋਂ ਪੀੜਤ ਵਿਅਕਤੀ, ਮਾਨਸਿਕ ਰੋਗੀ, ਜੋ ਸਰੀਰਕ ਤੌਰ 'ਤੇ ਬਿਮਾਰ ਹਨ, ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ, ਅਨਿਯੰਤ੍ਰਿਤ ਸ਼ੂਗਰ ਦੇ ਮਰੀਜ਼ਾ ਜਾਂ ਧੁੱਪ ਵਿਚ ਕੰਮ ਕਰਨ ਵਾਲੇ ਮਜਦੂਰ, ਖਿਡਾਰੀ ਆਦਿ ਨੂੰ ਇਸ ਸੰਬੰਧੀ ਵਧੇਰੇ ਸਚੇਤ ਰਹਿਣ ਅਤੇ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਨੇ ਚਿੱਟੇ ਸਮੇਤ ਚੁੱਕ ਲਿਆ ਪੰਜਾਬੀ ਮੁੰਡਾ, ਉਮਰ ਸਿਰਫ...
NEXT STORY