ਮੋਹਾਲੀ (ਕੁਲਦੀਪ) : ਇੱਥੋਂ ਦੀ ਜ਼ਿਲਾ ਅਦਾਲਤ 'ਚ ਵਕੀਲਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗਲਵਾਰ ਨੂੰ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੜਤਾਲ ਦੇ ਪਹਿਲੇ ਦਿਨ ਜ਼ਿਲਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਐਡਵੋਕੇਟ ਅਨਿਲ ਕੌਸ਼ਿਕ ਭੁੱਖ-ਹੜਤਾਲ 'ਤੇ ਬੈਠ ਗਏ ਹਨ। ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਦੀਵਾਨਾ, ਗੁਰਦੀਪ ਸਿੰਘ ਲਾਲੀ, ਐਡਵੋਕੇਟ ਅਮਰਜੀਤ ਸਿੰਘ ਲੌਂਗੀਆ, ਨਰਪਿੰਦਰ ਸਿੰਘ ਰੰਗੀ, ਸੰਦੀਪ ਸਿੰਘ ਲੱਖਾ ਆਦਿ ਨੇ ਦੱਸਿਆ ਕਿ ਵਕੀਲਾਂ ਦੀ ਹੜਤਾਲ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗੀ। ਵਕੀਲਾਂ ਦੀਆਂ ਮੁੱਖ ਮੰਗਾਂ 'ਚ ਵਕੀਲਾਂ ਦੇ ਚੈਂਬਰਾਂ ਨੂੰ ਆਉਣ-ਜਾਣ ਵਾਲੇ ਰਸਤੇ 'ਚ ਲਗਵਾਏ ਗੇਟਾਂ ਨੂੰ ਹਟਾਇਆ ਜਾਣਾ, ਵਕੀਲਾਂ ਲਈ ਪਾਰਕਿੰਗ ਖੋਲ੍ਹੇ ਜਾਣਾ, ਕੰਟੀਨ, ਬਾਥਰੂਮ ਜਲਦ ਖੋਲ੍ਹੇ ਜਾਣਾ ਤੇ ਲਿਫਟਾਂ ਦੀ ਰਿਪੇਅਰ ਆਦਿ ਸ਼ਾਮਲ ਹਨ।
ਪੰਜਾਬ ਤੋਂ ਵਧ ਹਿਮਾਚਲ ਦੇ ਗੇੜੇ ਕੱਢ ਰਿਹੈ ਕੈਪਟਨ ਦਾ ਹੈਲੀਕਾਪਟਰ
NEXT STORY