ਅੰਮ੍ਰਿਤਸਰ (ਰਵਿੰਦਰ ਰੋਬਿਨ) — ਭਾਰਤ ਦੀ ਜੇਲ 'ਚ ਜਨਮ ਲੈ ਕੇ 11 ਸਾਲ ਬਾਅਦ ਆਪਣੇ ਵਤਨ ਪਰਤੀ ਪਾਕਿਸਤਾਨ ਦੀ ਬੱਚੀ ਹਿਨਾ ਦੇ ਘਰ ਪਹੁੰਚਣ 'ਤੇ ਉਸ ਦਾ ਪਰਿਵਾਰ ਪੂਰੀ ਰਾਤ ਨਹੀਂ ਸੋਇਆ। ਪਰਿਵਾਰ ਨੇ ਹਿਨਾ ਨੂੰ ਤੋਹਫਿਆ ਨਾਲ ਭਰ ਦਿੱਤਾ।
'ਜਗ ਬਾਣੀ' ਦੇ ਪੱਤਰਕਾਰ ਨਾਲ ਪਾਕਿ ਦੇ ਪਿੰਡ ਗੁਜਰਾਂਵਾਲਾ ਤੋਂ ਫੋਨ 'ਤੇ ਗੱਲਬਾਤ ਕਰਦੇ ਹੋਏ ਹਿਨਾ ਦੇ ਪਿਤਾ ਫੈਜਲ ਉਲ ਰਹਿਮਾਨ ਨੇ ਕਿਹਾ ਕਿ ਮੈਂ ਇਕ ਆਮ ਇਨਸਾਨ ਹਾਂ ਪਰ ਆਪਣੇ ਪੂਰੇ ਪਰਿਵਾਰ ਨੂੰ ਇਕੱਠਾ ਦੇਖ ਕੇ ਮੈਨੂੰ ਦੁਨੀਆਂ ਦੀ ਸਭ ਤੋਂ ਵੱਡੀ ਖੁਸ਼ੀ ਹਾਂਸਲ ਹੋਈ ਹੈ। ਮੈਂ ਇਸ ਦਿਨ ਦੇ ਲਈ ਖੁਦਾ ਦਾ ਅਹਿਸਾਨਮੰਦ ਹਾਂ, ਨਾਲ ਹੀ ਭਾਰਤ ਦੀ ਮੀਡੀਆ ਤੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਬੱਚੀ ਤੇ ਮੇਰੇ ਪਰਿਵਾਰ ਦੀ ਵਾਪਸੀ 'ਚ ਸਹਿਯੋਗ ਕੀਤਾ। ਵੀਰਵਾਰ ਸ਼ਾਮ ਹਿਨਾ ਦੇ ਪਿੰਡ ਗੁਜਰਾਂਵਾਲਾ ਪਹੁੰਚਣ ਤੋਂ ਬਾਅਦ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਬਣ ਗਿਆ ਸੀ। ਉਸ ਦੀ ਭੈਣ ਤੇ ਭਤੀਜੀਆਂ ਤੋਂ ਇਲਾਵਾ ਪੂਰੇ ਪਰਿਵਾਰ ਦੇ ਬੱਚਿਆਂ ਨੇ ਹਿਨਾ ਨੂੰ ਤੋਹਫੇ ਦਿੱਤੇ।
ਹਿਨਾ ਦੇ ਭਰਾ ਗੁਲਾਮ ਫਰੀਦ ਨੇ ਕਿਹਾ ਕਿ ਉਹ ਆਪਣੀ ਭੈਣ ਕੋਲ ਹਰ ਸਮੇਂ ਰਹਿਣਗੇ ਤੇ ਉਸ ਨੂੰ ਕੀਤੇ ਨਹੀਂ ਜਾਣ ਦੇਣਗੇ। ਸਾਨੂੰ ਸਾਡੀ ਭੈਣ 11 ਸਾਲ ਬਾਅਦ ਮਿਲੀ ਹੈ ਤੇ ਇਹ ਦੁਨੀਆਂ ਦੀ ਸਭ ਤੋਂ ਵੱਡੀ ਖੁਸ਼ੀ ਹੈ। ਜ਼ਿਕਰਯੋਗ ਹੈ ਕਿ ਹਿਨਾ ਤੇ ਉਸ ਦੀ ਮਾਂ ਫਾਤਿਮਾ ਤੇ ਉਸ ਦੀ ਮਾਸੀ ਮੁਮਤਾਜ ਨਸ਼ਾ ਤਸਕਰੀ ਦੇ ਦੋਸ਼ ਹੇਠ ਦਿੱਤੀ ਗਈ 11 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵਾਘਾ ਬਾਰਡਰ ਤੇ ਪਾਕਿਸਤਾਨ ਵਾਪਸ ਪਹੁੰਚੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
NEXT STORY