ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) - ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁੱਖ ਮੰਤਰੀ ਗੁਲਬਰ ਖਾਨ ਅਤੇ ਆਪਣੀ ਵਿਧਾਨ ਸਭਾ ਦੇ 11 ਹੋਰ ਮੈਂਬਰਾਂ ਨੂੰ ਰਸਮੀ ਤੌਰ ’ਤੇ ਪਾਰਟੀ ਤੋਂ ਕੱਢ ਦਿੱਤਾ ਹੈ। ਉਨ੍ਹਾਂ ’ਤੇ ਇਕ ਵੱਖਰਾ ਸਮੂਹ ਬਣਾਉਣ ਅਤੇ ਵਿਧਾਨਕ ਕਾਰਵਾਈਆਂ ਵਿਚ ਪਾਰਟੀ ਨਿਰਦੇਸ਼ਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਬਰਖਾਸਤਗੀ ਪੱਤਰ ਦਾ ਹਵਾਲਾ ਦਿੰਦੇ ਹੋਏ ਸਰਹੱਦ ਪਾਰਲੇ ਸੂਤਰਾਂ ਅਨੁਸਾਰ ਬਰਖਾਸਤਗੀ ਤੁਰੰਤ ਲਾਗੂ ਹੋ ਗਈ ਹੈ। ਪੀ. ਟੀ. ਆਈ. ਨੇ ਪਾਰਟੀ ਨੀਤੀ ਦੀ ਸਪੱਸ਼ਟ ਉਲੰਘਣਾ ਦਾ ਹਵਾਲਾ ਦਿੱਤਾ, ਜਿਸ ਨਾਲ ਪਾਰਟੀ ਦੇ ਅਕਸ ਅਤੇ ਹਿੱਤਾਂ ਨੂੰ ਨੁਕਸਾਨ ਪਹੁੰਚਿਆ। ਪਾਰਟੀ ਵਿਚੋਂ ਕੱਢੇ ਗਏ ਲੋਕਾਂ ’ਚ ਮੁੱਖ ਮੰਤਰੀ ਗੁਲਬਰ ਖਾਨ, ਅਬਦੁਲ ਹਮੀਦ, ਹਾਜੀ ਸ਼ਾਹ ਬੇਗ, ਮੁਸ਼ਤਾਕ ਅਹਿਮਦ, ਸਈਦ ਅਮਜਦ ਅਲੀ ਜ਼ੈਦੀ, ਸ਼ਮਸੁਲ ਹੱਕ ਲੋਨ, ਦਿਲਸ਼ਾਦ ਬਾਨੋ, ਰਾਜਾ ਨਾਸਿਰ ਅਲੀ ਖਾਨ ਮਕਪੂਨ, ਸੁਰੈਯਾ ਜ਼ਮਾਨ, ਰਾਜਾ ਆਜ਼ਮ ਖਾਨ ਅਮਚਾ ਅਤੇ ਰਾਜਾ ਫਜ਼ਲ ਰਹੀਮ ਸ਼ਾਮਲ ਹਨ।
ਵੱਡੀ ਖ਼ਬਰ: 20 ਲੋਕਾਂ ਦੀ ਮੌਤ ਤੋਂ ਬਾਅਦ ਨੇਪਾਲ ਸਰਕਾਰ ਦਾ ਯੂ-ਟਰਨ, ਸੋਸ਼ਲ ਮੀਡੀਆ 'ਤੇ ਲੱਗੀ ਪਾਬੰਦੀ ਹਟਾਈ
NEXT STORY