ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਸੋਮਵਾਰ ਦਾ ਦਿਨ ਸੁਖਦ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਇਕ ਵੀ ਮੌਤ ਨਹੀਂ ਹੋਈ ਅਤੇ ਨਵੇਂ ਕੇਸਾਂ ਦੀ ਗਿਣਤੀ ਵੀ 100 ਤੋਂ ਘੱਟ ਗਈ ਅਤੇ ਸਿਰਫ 75 ਨਵੇਂ ਕੇਸ ਪਾਜ਼ੇਟਿਵ ਆਏ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਨਵੇਂ ਕੇਸਾਂ ਮਗਰੋਂ ਜ਼ਿਲੇ ’ਚ ਹੁਣ ਤੱਕ ਦੇ ਕੇਸਾਂ ਦੀ ਗਿਣਤੀ 11398 ਹੋ ਗੲੀ ਹੈ, ਜਦਕਿ ਅੱਜ 154 ਹੋਰ ਮਰੀਜ਼ ਤੰਦਰੁਸਤ ਹੋਣ ਨਾਲ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 9672 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ 1408 ਹੈ ਜਦਕਿ ਮੌਤਾਂ ਦੀ ਗਿਣਤੀ 318 ਹੈ।
ਇਹ ਕੇਸ ਆਏ ਪਾਜ਼ੇਟਿਵ
ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲੇ 75 ਕੇਸਾਂ ’ਚੋਂ 30 ਪਟਿਆਲਾ ਸ਼ਹਿਰ, 3 ਸਮਾਣਾ, 15 ਰਾਜਪੁਰਾ, 2 ਨਾਭਾ, ਬਲਾਕ ਕੋਲੀ ਤੋਂ 2, ਬਲਾਕ ਕਾਲੋਮਾਜਰਾ ਤੋਂ 4, ਬਲਾਕ ਹਰਪਾਲਪੁਰ ਤੋਂ 4, ਬਲਾਕ ਦੁਧਨਸਾਧਾ ਤੋਂ 10, ਬਲਾਕ ਸ਼ੁੱਤਰਾਣਾ ਤੋਂ 5 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 4 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 71 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ। ਡਾ. ਮਲਹੋਤਰਾ ਨੇ ਕਿਹਾ ਕਿ ਪਟਿਆਲਾ ਦੇ ਦੇਸ ਰਾਜ ਸਟਰੀਟ, ਅਨੰਦ ਨਗਰ, ਨਿਉ ਆਫੀਸਰ ਕਾਲੋਨੀ, ਘੁੰਮਣ ਨਗਰ, ਤ੍ਰਿਪਡ਼ੀ, ਤੇਜ ਕਾਲੋਨੀ, ਜੰਡ ਸਟਰੀਟ, ਏਕਤਾ ਵਿਹਾਰ, ਡੀਲਾਈਟ ਕਾਲੋਨੀ, ਅਰਬਨ ਅਸਟੇਟ ਫੇਜ਼-1, ਯਾਦਵਿੰਦਰਾ ਕਾਲੋਨੀ, ਏਕਤਾ ਵਿਹਾਰ, ਨਿਊ ਬਿਸ਼ਨ ਨਗਰ, ਜਨਤਾ ਕਾਲੋਨੀ, ਐੱਸ. ਐੱਸ. ਟੀ. ਨਗਰ, ਜੇ. ਪੀ. ਕਾਲੋਨੀ, ਅਜੀਤ ਨਗਰ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ, ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ। ਇਸੇ ਤਰ੍ਹਾਂ ਰਾਜਪੁਰਾ ਦੇ ਦਸ਼ਮੇਸ਼ ਕਾਲੋਨੀ, ਮਹਿੰਦਰਾ ਗੰਜ, ਸਤਨਾਮ ਨਗਰ, ਏਕਤਾ ਕਾਲੋਨੀ, ਨੇਡ਼ੇ ਐੱਮ. ਐੱਲ. ਏ. ਰੋਡ, ਅਜੀਤ ਨਗਰ, ਗੁਲਾਬ ਨਗਰ, ਭਾਰਤ ਕਾਲੋਨੀ, ਭਟੇਜਾ ਕਾਲੋਨੀ, ਅਮਰਦੀਪ ਕਾਲੋਨੀ, ਸਮਾਣਾ ਦੇ ਘਡ਼ਾਮਾ ਪੱਤੀ, ਦਰਦੀ ਕਾਲੋਨੀ, ਨਿਊ ਸਰਾਂ ਪੱਤੀ, ਨਾਭਾ ਦੇ ਅਜੀਤ ਨਗਰ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗਲੀਆਂ, ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ। ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨਜ਼ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ ਰਾਹਤ ਭਰੀ ਖਬਰ ਇਹ ਰਹੀ ਕਿ ਅੱਜ ਜ਼ਿਲੇ ’ਚ ਕਿਸੇ ਵੀ ਕੋਵਿਡ ਪੀਡ਼ਤ ਮਰੀਜ਼ ਦੀ ਮੌਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹਾਲੇ ਵੀ ਕੋਵਿਡ ਨੂੰ ਰੋਕਣ ਦੇ ਉਪਰਾਲੇ ਜਾਰੀ ਰੱਖਣ ਦੀ ਲੋਡ਼ ਹੈ। ਉਨ੍ਹਾਂ ਲੋਕਾਂ ਨੂੰ ਮੁਡ਼ ਅਪੀਲ ਕੀਤੀ ਕਿ ਉਹ ਵਾਲੰਟੀਅਰ ਤੌਰ ’ਤੇ ਅੱਗੇ ਆ ਕੇ ਕੋਵਿਡ ਸੈਂਪਲਿੰਗ ਕਰਵਾਉਣ ਤਾਂ ਜੋ ਬਿਨ੍ਹਾਂ ਕੋਵਿਡ ਲੱਛਣਾਂ ਵਾਲੇ ਪਾਜ਼ੇਟਿਵ ਕੇਸਾਂ ਦੀ ਪਛਾਣ ਕਰ ਕੇ ਬੀਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਹੁਣ ਤੱਕ ਲਏ ਸੈਂਪਲ 151133
ਨੈਗੇਟਿਵ 138185
ਪਾਜ਼ੇਟਿਵ 11398
ਰਿਪੋਰਟ ਪੈਂÎਡਿੰਗ 1250
ਤੰਦਰੁਸਤ ਹੋਏ 9672
ਐਕਟਿਵ 1408
ਮੌਤਾਂ 318
ਹਰ ਹਫ਼ਤੇ ਹੋਵੇਗੀ ਸ਼ਹੀਦਾਂ ਦੇ ਪਰਿਵਾਰਾਂ ਦੀ ਸੁਣਵਾਈ : ਅਪਨੀਤ ਰਿਆਤ
NEXT STORY