ਜਲੰਧਰ, (ਮ੍ਰਿਦੁਲ)- ਬਸਤੀ ਮਿੱਠੂ 'ਚ ਇਕ ਵਿਅਕਤੀ ਨੇ ਪਤਨੀ ਤੋਂ ਪ੍ਰੇਸ਼ਾਨ ਹੋ ਕੇ ਫਾਹ ਲੈ ਕੇ ਜਾਨ ਦੇ ਦਿੱਤੀ।
ਐਡੀਸ਼ਨਲ ਐੱਸ. ਐੱਚ. ਓ. ਰੇਸ਼ਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਉਰਫ ਗੋਲਡੀ ਵਜੋਂ ਹੋਈ ਹੈ। ਪਿਤਾ ਗਿਆਨ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਬੇਟਾ ਆਪਣੀ ਪਤਨੀ ਰਜਨੀ ਤੋਂ ਕਾਫੀ ਪ੍ਰੇਸ਼ਾਨ ਸੀ ਕਿਉਂਕਿ ਉਹ ਕਾਫੀ ਝਗੜਾ ਕਰਦੀ ਸੀ। ਸ਼ੁੱਕਰਵਾਰ ਰਾਤ ਨੂੰ ਵੀ ਬੇਟੇ ਗੋਲਡੀ ਤੇ ਰਜਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਗੁੱਸੇ 'ਚ ਆ ਕੇ ਰਜਨੀ ਦੋਵਾਂ ਬੱਚਿਆਂ ਨੂੰ ਲੇ ਕੇ ਪੇਕੇ ਚਲੀ ਗਈ, ਜਿਸ ਤੋਂ ਬਾਅਦ ਅੱਜ ਸਵੇਰੇ ਉਹ ਸਹੁਰਿਆਂ ਘਰ ਬੱਚਿਆਂ ਤੇ ਰਜਨੀ ਨੂੰ ਲੈਣ ਗਿਆ ਸੀ। ਉਥੇ ਵੀ ਰਜਨੀ ਨੇ ਦੁਬਾਰਾ ਬਹਿਸ ਕੀਤੀ ਤੇ ਸਹੁਰਿਆਂ ਨੇ ਵੀ ਬੇਇੱਜ਼ਤ ਕਰ ਕੇ ਬਾਹਰ ਕੱਢ ਦਿੱਤਾ। ਘਰ ਆ ਕੇ ਗੋਲਡੀ ਨੇ ਖੁਦ ਨੂੰ ਕਮਰੇ 'ਚ ਬੰਦ ਕਰ ਲਿਆ ਤੇ ਬਾਅਦ ਦੁਪਹਿਰ ਕਰੀਬ 4.30 ਵਜੇ ਜਦੋਂ ਛੋਟਾ ਬੇਟਾ ਜਤਿੰਦਰ ਉਰਫ ਸੋਨੀ ਉਸ ਨੂੰ ਬੁਲਾਉਣ ਗਿਆ ਤਾਂ ਕਮਰਾ ਬੰਦ ਸੀ। ਦਰਵਾਜ਼ਾ ਤੋੜਨ 'ਤੇ ਪਤਾ ਚਲਿਆ ਕਿ ਵਰਿੰਦਰ ਨੇ ਪੱਖੇ ਨਾਲ ਫਾਹ ਲਿਆ ਹੋਇਆ ਸੀ। ਉਪਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਐਡੀਸ਼ਨਲ ਐੱਸ. ਐੱਚ. ਓ. ਰੇਸ਼ਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਅਤੇ ਪਿਤਾ ਦੇ ਬਿਆਨਾਂ 'ਤੇ ਮੁਲਜ਼ਮ ਪਤਨੀ ਰਜਨੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਪੀ ਰਹੇ ਸੀ 'ਚਿੱਟਾ', ਵੀਡੀਓ ਵਾਇਰਲ, 2 ਕਾਬੂਇਕ ਦੀ ਭਾਲ 'ਚ ਛਾਪੇਮਾਰੀ
NEXT STORY