ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਭਾਰਤ ਪਾਕਿਸਤਾਨ ਪਠਾਨਕੋਟ ਸਰਹੱਦ ਜ਼ੀਰੋ ਰੇਖਾ 'ਤੇ ਦੋ ਸ਼ੱਕੀ ਵਿਅਕਤੀ ਵੇਖਣ ਤੋਂ ਬਾਅਦ ਇਲਾਕੇ ਅੰਦਰ ਮਚੀ ਹਲਚਲ ਕਾਰਨ ਜਿੱਥੇ ਪੁਲਸ ਅਤੇ ਹੋਰ ਏਜੰਸੀਆਂ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਥੇ ਨਾਲ ਹੀ ਪੂਰੇ ਇਲਾਕੇ ਅੰਦਰ ਭਾਰੀ ਪੁਲਸ ਫੋਰਸ ਨਾਲ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਨਸ਼ੇ ’ਚ ਝੂਮਦੀ ਕੁੜੀ ਨੂੰ ਪੁਲਸ ਨੇ ਲਿਆ ਹਿਰਾਸਤ ’ਚ, ਮੁਆਫੀਨਾਮਾ ਲਿਖ ਕੇ ਦਿੱਤੀ ਚਿਤਾਵਨੀ
ਜਾਣਕਾਰੀ ਅਨੁਸਾਰ ਜ਼ੀਰੋ ਰੇਖਾ ਦੇ ਨਜ਼ਦੀਕ ਪੈਂਦੇ ਪਿੰਡ ਕੋਟ ਭੱਟੀਆਂ 'ਚ ਬੀਤੀ ਰਾਤ ਡੇਢ ਵਜੇ ਦੇ ਕਰੀਬ ਦੋ ਸ਼ੱਕੀ ਵਿਅਕਤੀ ਦੇਖਣ ਦਾ ਸਮਾਚਾਰ ਪ੍ਰਾਪਤ ਹੋਇਆ । ਜੋ ਕਿ ਪਠਾਨਕੋਟ ਭਾਰਤ-ਪਾਕਿਸਤਾਨ ਤੋਂ 7 ਕਿਲੋਮੀਟਰ ਦੂਰੀ 'ਤੇ ਸਥਿਤ ਪਿੰਡ ਕੋਟ ਭੱਟੀਆਂ 'ਚ ਸਥਿਤ ਇਕ ਫਾਰਮ ਹਾਊਸ ਜਿੱਥੇ ਕਿ ਲੇਬਰ ਵੱਲੋਂ ਦੋ ਸ਼ੱਕੀ ਵਿਅਕਤੀ ਜਿਹਨਾਂ ਵੱਲੋਂ ਕਾਲੇ ਰੰਗ ਦੀ ਯੂਨੀਫਾਰਮ ਪਾਈ ਹੋਈ ਸੀ। ਜਿਸ ਤੋਂ ਬਾਅਦ ਸਰਹੱਦੀ ਖੇਤਰ 'ਚ ਸਾਰੀਆਂ ਹੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਨਾਲ ਅਲਰਟ ਹੋ ਚੁੱਕੀਆਂ ਹਨ ਅਤੇ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਉੱਥੇ ਹੀ ਸਰਹੱਦੀ ਖੇਤਰ ਅੰਦਰ ਨਾਕਿਆਂ 'ਤੇ ਵੀ ਪੂਰੀ ਸਖਤਾਈ ਕਰ ਦਿੱਤੀ ਗਈ ਹੈ ਅਤੇ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਅਜੇ ਇਲਾਕੇ ਅੰਦਰ ਸਰਚ ਅਭਿਆਨ ਜਾਰੀ ਹੈ।
ਇਹ ਵੀ ਪੜ੍ਹੋ- ਨਸ਼ੇ 'ਚ ਧੁੱਤ ਕੁੜੀ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ, ਅੱਧੀ ਰਾਤ ਨੂੰ ਸੜਕ 'ਤੇ ਝੂਲਦੀ ਆਈ ਨਜ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਥਾਪਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ
NEXT STORY