ਹਾਜੀਪੁਰ (ਜੋਸ਼ੀ)-ਕਮਾਹੀ ਦੇਵੀ ਸੜਕ ’ਤੇ ਪੈਂਦੇ ਕੰਡੀ ਨਹਿਰ ਦੇ ਪੁਲ ’ਤੇ ਦੋ ਕਾਰਾਂ ਦੀ ਆਪਸ ’ਚ ਟੱਕਰ ਹੋਣ ਕਰਕੇ ਇਕ ਕਾਰ ਕੰਡੀ ਨਹਿਰ ’ਚ ਡਿੱਗ ਗਈ। ਗਨੀਮਤ ਇਹ ਰਹੀ ਕਿ ਦੋਹਾਂ ਕਾਰਾਂ ’ਚ ਬੈਠੀਆਂ ਸਵਾਰੀਆਂ ਵਾਲ-ਵਾਲ ਬਚ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕਾਰ ਨੰਬਰ ਐੱਚ. ਪੀ. 20-ਈ. ਐੱਸ.-5907, ਜਿਸ ਨੂੰ ਵਿਵੇਕ ਕੁਮਾਰ ਵਾਸੀ ਪਿੰਡ ਬਲਬੇੜਾ ਪੁਲਸ ਸਟੇਸ਼ਨ ਮਹਿਤਪੁਰ ਜ਼ਿਲ੍ਹਾ ਊਨਾ ਹਿਮਾਚਲ ਚਲਾ ਰਿਹਾ ਸੀ। ਉਸ ਕਾਰ ’ਚ ਵਿਵੇਕ ਦੀ ਪਤਨੀ, ਬੇਟਾ ਅਤੇ ਬੇਟੀ ਸਵਾਰ ਸਨ, ਜੋ ਤਲਵਾੜਾ ਵੱਲੋਂ ਕੰਡੀ ਨਹਿਰ ਦੇ ਕੰਢੇ ਦਾਤਾਰਪੁਰ ਵੱਲ ਆ ਰਹੇ ਸਨ I
ਜਦੋਂ ਉਨ੍ਹਾਂ ਦੀ ਕਾਰ ਅੱਡਾ ਨਮੋਲੀ ਮੋੜ ਕੰਡੀ ਨਹਿਰ ਪੁਲ ਚੌਂਕ ਕਮਾਹੀ ਦੇਵੀ ਸੜਕ ’ਤੇ ਪੁੱਜੀ ਤਾਂ ਕਮਾਹੀ ਦੇਵੀ ਵੱਲੋਂ ਆ ਰਹੀ ਇਕ ਕਾਰ ਨੰਬਰ ਪੀ. ਬੀ.07-ਏ. ਜੈੱਡ.-6206, ਜਿਸ ਨੂੰ ਅੰਕੁਸ਼ ਕੁੰਦਰਾ ਵਾਸੀ ਹਾਜੀਪੁਰ ਚਲਾ ਰਿਹਾ ਸੀ। ਉਸ ਕਾਰ ’ਚ ਅੰਕੁਸ਼ ਦੀ ਪਤਨੀ, ਪੁੱਤਰੀ, ਮਾਤਾ ਦੇ ਇਲਾਵਾ ਇਕ ਹੋਰ ਔਰਤ ਸਵਾਰ ਸੀ, ਨਾਲ ਟੱਕਰ ਹੋ ਗਈ I
ਇਹ ਵੀ ਪੜ੍ਹੋ: ਦਸੂਹਾ 'ਚ ਜਲੰਧਰ ਦੇ 5 ਦੋਸਤਾਂ ਨਾਲ ਵਾਪਰੇ ਹਾਦਸੇ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਹੱਸਦੇ-ਖੇਡਦੇ ਦਿਸੇ ਸਾਰੇ
ਇਸ ਟੱਕਰ ’ਚ ਵਿਵੇਕ ਦੀ ਕਾਰ ਕੰਡੀ ਨਹਿਰ ’ਚ ਜਾ ਡਿੱਗੀ ਅਤੇ ਅੰਕੁਸ਼ ਦੀ ਕਾਰ ਪੁਲ ’ਤੇ ਲਗੀ ਰੇਲਿੰਗ ’ਚ ਜਾ ਫਸੀ I ਕਾਰ ਕੰਡੀ ਨਹਿਰ ’ਚ ਡਿੱਗਦੇ ਹੀ ਉੱਥੇ ਖੜ੍ਹੇ ਲੋਕਾਂ ਨੇ ਪੂਰੀ ਮਿਹਨਤ ਨਾਲ ਨਹਿਰ ’ਚੋਂ ਲੋਕਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ I ਤਲਵਾੜਾ ਪੁਲਸ ਮੌਕੇ ’ਤੇ ਪੁੱਜੀ ਅਤੇ ਕਾਰ ਨੂੰ ਜੇ. ਸੀ. ਬੀ. ਅਤੇ ਲੋਕਾਂ ਦੇ ਸਹਿਯੋਗ ਨਾਲ ਬਾਹਰ ਕੱਢਿਆ ਗਿਆI
ਇਹ ਵੀ ਪੜ੍ਹੋ: ਜਲੰਧਰ 'ਚ ਇਕੱਠੇ ਬਲੀਆਂ 4 ਦੋਸਤਾਂ ਦੀਆਂ ਚਿਖਾਵਾਂ, ਧਾਹਾਂ ਮਾਰ-ਮਾਰ ਰੋਂਦੀਆਂ ਮਾਵਾਂ ਪੁੱਤਾਂ ਨੂੰ ਮਾਰਦੀਆਂ ਰਹੀਆਂ ਆਵਾਜ਼ਾਂ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਖੰਭੇ ਨਾਲ ਟਕਰਾਈ
NEXT STORY