ਜਲੰਧਰ (ਜਤਿੰਦਰ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵੱਲੋਂ ਬੀਤੇ ਦਿਨੀਂ ਜੱਜਾਂ ਦੇ ਤਬਾਦਲੇ ਕੀਤੇ ਗਏ ਸਨ। ਜਿਸ ਤੋਂ ਬਾਅਦ ਜਲੰਧਰ ਤੋਂ ਐਡੀਸ਼ਨਲ ਸੈਸ਼ਨ ਜੱਜ ਡੀ. ਪੀ. ਸਿੰਗਲਾ ਦਾ ਤਬਾਦਲਾ ਫਾਜ਼ਿਲਕਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਫਾਜ਼ਿਲਕਾ ਤੋਂ ਰਜਨੀ ਸ਼ੌਕਰ ਨੂੰ ਐਡੀਸ਼ਨਲ ਸੈਸ਼ਨ ਜੱਜ ਜਲੰਧਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਵਧੀਕ ਸੈਸ਼ਨ ਜੱਜ ਕੇ. ਕੇ. ਜੈਨ ਨੂੰ ਫਰੀਦਕੋਟ ਭੇਜਿਆ ਗਿਆ ਹੈ ਜਦਕਿ ਉਨ੍ਹਾਂ ਦੀ ਥਾਂ 'ਤੇ ਚੰਡੀਗੜ੍ਹ ਤੋਂ ਅਰੁਣ ਕੁਮਾਰ ਅਗਰਵਾਲ ਨੂੰ ਜਲੰਧਰ ਦਾ ਵਧੀਕ ਸੈਸ਼ਨ ਜੱਜ ਨਿਯੁਕਤ ਕੀਤਾ ਗਿਆ ਹੈ। ਰਸ਼ਿਮ ਸ਼ਰਮਾ ਦਾ ਤਬਾਦਲਾ ਜਲੰਧਰ ਤੋਂ ਕਪੂਰਥਲਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਜਸਵੀਰ ਸਿੰਘ ਸੀ. ਜੇ. ਐੱਮ. ਐੱਨ. ਆਰ. ਆਈ. ਜਲੰਧਰ ਨੂੰ ਪਦਉੱਨਤ ਕੀਤਾ ਗਿਆ ਹੈ। ਪਰਮਿੰਦਰ ਸਿੰਘ ਰਾਏ ਵਧੀਕ ਸੈਸ਼ਨ ਜੱਜ, ਗੁਰਦਾਸਪੁਰ ਨੂੰ ਜਲੰਧਰ ਅਤੇ ਡਾ. ਦੀਪਤੀ ਗੁਪਤਾ, ਵਧੀਕ ਸੈਸ਼ਨ ਜੱਜ, ਸੰਗਰੂਰ ਨੂੰ ਜਲੰਧਰ ਲਗਾਇਆ ਗਿਆ ਹੈ ਜਦਕਿ ਮੀਨਾਕਸ਼ੀ ਗੁਪਤਾ ਏ. ਸੀ. ਜੇ. ਐੱਸ. ਡੀ. ਫਿਲੌਰ ਨੂੰ ਜਸਵੀਰ ਸਿੰਘ ਸੀ. ਜੇ. ਐੱਸ. ਡੀ. ਐੱਨ. ਆਰ. ਆਈ. ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਲੱਗਣਗੀਆਂ ਮੌਜਾਂ: ਪੰਜਾਬ 'ਚ ਸੋਮਵਾਰ ਨੂੰ ਰਹੇਗੀ ਸਰਕਾਰੀ ਛੁੱਟੀ
ਰੇਲਵੇ ਜੱਜ ਇੰਦਰਜੀਤ ਸਿੰਘ ਨੂੰ ਜਲੰਧਰ ਤੋਂ ਬਠਿੰਡਾ ਅਤੇ ਪਰਸਮੀਤ ਰਿਸ਼ੀ ਨੂੰ ਬਠਿੰਡਾ ਤੋਂ ਜਲੰਧਰ ਤਾਇਨਾਤ ਕੀਤਾ ਗਿਆ ਹੈ। ਏਕਤਾ ਗਿੱਦੜਵਾਹਾ ਤੋਂ ਜਲੰਧਰ ਕੁਲਵਿੰਦਰ ਕੌਰ ਨੂੰ ਐੱਨ. ਆਰ. ਆਈ. ਜਦਕਿ ਜੇ. ਐੱਮ. ਆਈ. ਸੀ. ਬਰਨਾਲਾ ਤੋਂ ਸਮੀਕਸ਼ਾ ਜੈਨ ਨੂੰ ਰਸਵੀਨ ਕੌਰ ਜੱਜ ਦੀ ਥਾਂ ਐੱਨ. ਆਰ. ਆਈ. ਅਦਾਲਤ ਵਿੱਚ ਤਾਇਨਾਤ ਕੀਤਾ ਗਿਆ ਹੈ। ਜਦਕਿ ਮਲੋਟ ਵਿੱਚ ਐੱਮ. ਪੀ. ਐੱਸ. ਲਿਬਰਾ ਅਤੇ ਉਨ੍ਹਾਂ ਦੀ ਥਾਂ ਗੁਰਦਾਸਪੁਰ ਵਿੱਚ ਯੋਗੇਸ਼ ਗਿੱਲ ਨੂੰ ਨਿਯੁਕਤ ਕੀਤਾ ਗਿਆ ਸੀ। ਜਦਕਿ ਕਪੂਰਥਲਾ ਤੋਂ ਦਿਵਿਆਨੀ ਲੂਥਰਾ ਦੀ ਥਾਂ ਭਾਵਨਾ ਭਾਰਤੀ ਨੂੰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਸਖ਼ਤ ਹੁਕਮ ਹੋ ਗਏ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਵਿਧਾਨ ਸਭਾ ਵਿਚ ਬੀੜੀ ਨੂੰ ਲੈ ਕੇ ਪੈ ਗਿਆ ਰੌਲਾ
NEXT STORY