ਜਲੰਧਰ (ਇੰਟ.)- ਦਿੱਲੀ ਪੁਲਸ ਨੇ ਇਕ ਯਾਤਰੀ ਲਈ ਫਰਜ਼ੀ ਮੈਕਸੀਕਨ ਵੀਜ਼ੇ ਦਾ ਪ੍ਰਬੰਧ ਕਰਨ ਦੇ ਦੋਸ਼ ’ਚ ਪੰਜਾਬ ਦੇ 36 ਸਾਲਾ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪੁਲਸ ਸਟੇਸ਼ਨ ਨੇ ਲੁਕੇਸ਼ ਕੁਮਾਰ ਉਰਫ਼ ਲੱਕੀ ਨਾਂ ਦੇ ਇਕ ਧੋਖਾਦੇਹੀ ਕਰਨ ਵਾਲੇ ਏਜੰਟ ਨੂੰ ਮੈਕਸੀਕੋ ਲਈ ਵਿਅਕਤੀ ਦੇ ਪਾਸਪੋਰਟ ’ਤੇ ਫਰਜ਼ੀ ਮੈਕਸੀਕਨ ਵੀਜ਼ੇ ਦਾ ਪ੍ਰਬੰਧ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ।
ਇੰਝ ਹੋਇਆ ਮਾਮਲੇ ਦਾ ਖ਼ੁਲਾਸਾ
ਡੀ. ਸੀ. ਪੀ. ਆਈ. ਜੀ. ਆਈ. ਏਅਰਪੋਰਟ ਊਸ਼ਾ ਰੰਗਾਨੀ ਨੇ ਕਿਹਾ ਕਿ ਬੀਤੀ 17 ਅਪ੍ਰੈਲ ਨੂੰ ਪੰਜਾਬ ਵਾਸੀ 25 ਸਾਲਾ ਯਾਤਰੀ ਪਰਵਿੰਦਰ ਸਿੰਘ ਨੂੰ ਭਾਰਤੀ ਪਾਸਪੋਰਟ ਨਾਲ ਤੁਰਕੀ ਤੋਂ ਡਿਪੋਰਟ ਕੀਤਾ ਗਿਆ ਸੀ। ਆਈ. ਜੀ. ਆਈ. ਏਅਰਪੋਰਟ ’ਤੇ ਪਹੁੰਚਣ ਤੋਂ ਬਾਅਦ ਉਸ ਦੇ ਯਾਤਰਾ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਆਈ. ਜੀ. ਆਈ. ਏਅਰਪੋਰਟ ਤੋਂ ਤੁਰਕੀ ਰਾਹੀਂ ਮੈਕਸੀਕੋ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਤੁਰਕੀ ’ਚ ਟ੍ਰਾਂਜ਼ਿਟ ਦੌਰਾਨ ਉਸ ਦੇ ਪਾਸਪੋਰਟ ’ਤੇ ਇਕ ਫਰਜ਼ੀ ਮੈਕਸੀਕਨ ਵੀਜ਼ਾ ਲੱਗਿਆ ਪਾਇਆ ਗਿਆ ਅਤੇ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਉਹ ਫਰਜ਼ੀ ਵੀਜ਼ੇ ਵਾਲੇ ਪਾਸਪੋਰਟ ’ਤੇ ਯਾਤਰਾ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਭਾਰਤੀ ਇਮੀਗ੍ਰੇਸ਼ਨ ਵਿਭਾਗ ਨੂੰ ਧੋਖਾ ਦਿੱਤਾ ਸੀ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
30 ਲੱਖ ਰੁਪਏ ’ਚ ਹੋਇਆ ਸੀ ਸੌਦਾ
ਉਸ ਦੇ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 318(4), 336(3) ਅਤੇ 340(2) ਅਤੇ 12 ਪੀ. ਪੀ. ਐਕਟ ਦੇ ਤਹਿਤ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁੱਛਗਿੱਛ ’ਚ ਉਸ ਨੇ ਦੱਸਿਆ ਕਿ ਉਸ ਦੇ ਕੁਝ ਦੋਸਤ ਵਧੀਆ ਰੋਜ਼ੀ-ਰੋਟੀ ਲਈ ਵਿਦੇਸ਼ ਗਏ ਸਨ, ਇਸ ਲਈ ਉਸ ਨੇ ਵੀ ਜਲਦ ਪੈਸਾ ਕਮਾਉਣ ਲਈ ਕਿਸੇ ਦੂਜੇ ਦੇਸ਼ ਜਾਣ ਦਾ ਫ਼ੈਸਲਾ ਕਰ ਲਿਆ।
ਡੀ. ਸੀ. ਪੀ. ਨੇ ਕਿਹਾ ਕਿ ਇਸ ਤੋਂ ਬਾਅਦ ਉਹ ਸੰਨੀ ਨਾਂ ਦੇ ਇਕ ਏਜੰਟ ਦੇ ਸੰਪਰਕ ’ਚ ਆਇਆ, ਜਿਸ ਨੇ ਉਸ ਨੂੰ 30 ਲੱਖ ਰੁਪਏ ਦੇ ਬਦਲੇ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਅਮਰੀਕਾ ਭੇਜਣ ’ਤੇ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਏਜੰਟ ਨੇ ਸੰਨੀ ਦੇ ਨਿਰਦੇਸ਼ਾਂ ’ਤੇ ਉਸ ਨੇ ਪੇਸ਼ਗੀ ਰਕਮ ਦੇ ਰੂਪ ’ਚ 5 ਲੱਖ ਰੁਪਏ ਨਕਦੀ ਅਤੇ ਆਪਣਾ ਪਾਸਪੋਰਟ ਦੂਜੇ ਏਜੰਟ ਲੱਕੀ ਨੂੰ ਦੇ ਦਿੱਤਾ ਅਤੇ ਇਹ ਤੈਅ ਹੋਇਆ ਕਿ ਬਾਕੀ ਦੀ ਬਕਾਇਆ ਰਕਮ ਉੱਥੇ ਪਹੁੰਚ ਕੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਉਪਾਅ ਕਰਨ ਘਰ ਆਇਆ ਬਾਬਾ, ਕਰ ਗਿਆ ਵੱਡਾ ਕਾਰਾ, ਸੋਚਿਆ ਨਹੀਂ ਸੀ ਹੋਵੇਗਾ ਇਹ ਕੁਝ
ਲੱਕੀ ਨੇ ਆਪਣੀ ਯਾਤਰਾ ਲਈ ਟਿਕਟ ਅਤੇ ਮੈਕਸੀਕਨ ਵੀਜ਼ੇ ਦਾ ਪ੍ਰਬੰਧ ਕਰ ਲਿਆ ਪਰ ਉਹ ਆਪਣੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਸਤਾਂਬੁਲ ਹਵਾਈ ਅੱਡੇ ’ਤੇ ਫੜਿਆ ਗਿਆ। ਲੱਕੀ ਨੂੰ ਲੁਧਿਆਣਾ ’ਚ ਉਸ ਦੇ ਟਿਕਾਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ- ਕਪੂਰਥਲਾ: MBBS ਦੀ ਵਿਦਿਆਰਥਣ ਨੂੰ ਕਮਰੇ 'ਚ ਇਸ ਹਾਲ 'ਚ ਵੇਖ ਹੈਰਾਨ ਰਹਿ ਗਿਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੋਲ ਪਲਾਜ਼ਾ ਨੂੰ ਲੈ ਕੇ NHAI ਦਾ ਵੱਡਾ ਕਦਮ, ਸ਼ੁਰੂ ਕੀਤੀ ਇਹ ਨਵੀਂ ਸਕੀਮ
NEXT STORY