ਚੰਡੀਗੜ੍ਹ (ਰਮਨਜੀਤ ਸਿੰਘ)– ਪੰਜਾਬ ਵਿਚ ਅਗੇਤੀਆਂ ਕਿਸਮਾਂ ਦੀ ਬਿਜਾਈ ਵੱਧ ਹੋਣ ਕਰਕੇ ਮੰਡੀਆਂ ਵਿਚ ਇਸ ਸਮੇਂ ਭਾਰੀ ਝੋਨਾ ਆ ਰਿਹਾ ਹੈ ਇਸ ਕਰਕੇ ਕਿਸਾਨਾਂ-ਮਜ਼ਦੂਰਾਂ ਨੂੰ ਪ੍ਰੇਸ਼ਾਨੀ ਵਿਚ ਪਾਉਣ ਦੀ ਥਾਂ ਆੜ੍ਹਤੀ ਐਸੋਸੀਏਸ਼ਨ ਵਲੋਂ ਇਸ ਸਮੇਂ ਕਿਸੇ ਕਿਸਮ ਦੀ ਹੜਤਾਲ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਭਾਣਜੇ ਦਾ ਜਨਮ ਦਿਨ ਮਨਾਉਣ ਜਲੰਧਰ ਆਏ ਮਾਮੇ 'ਤੇ ਭਾਰੀ ਪਈ 'ਕੁਦਰਤ ਦੀ ਕਰੋਪੀ', ਮਚ ਗਿਆ ਚੀਕ-ਚਿਹਾੜਾ
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਜਿਵੇਂ ਕਿ ਆੜ੍ਹਤ ਢਾਈ ਫੀਸਦੀ ਕਰਾਉਣਾ, ਮੰਡੀ ਬੋਰਡ ਦੇ ਰੇਟਾਂ ਮੁਤਾਬਿਕ ਮਜ਼ਦੂਰੀ ਲੈਣਾ ਅਤੇ ਸਾਈਲੋ ਖਰੀਦ ਕੇਂਦਰਾਂ ਦੀ ਆੜ੍ਹਤ ਲੈਣ ਲਈ ਸੰਘਰਸ਼ ਜਾਰੀ ਰੱਖਾਂਗੇ। ਪਰ ਪੰਜਾਬ ਦੀਆਂ ਮੰਡੀਆਂ ਦੀ ਹੜਤਾਲ ਦਾ ਇਸ ਸਮੇਂ ਕੇਂਦਰ ਸਰਕਾਰ ਤੇ ਕੋਈ ਅਸਰ ਨਹੀਂ ਹੋਣ ਵਾਲਾ। ਜਿੱਥੋਂ ਤੱਕ ਰੋਸ ਪ੍ਰਗਟ ਕਰਨ ਦੀ ਗੱਲ ਹੈ ਇਸ ਸੰਘਰਸ਼ ਦੀ ਰੂਪਰੇਖਾ ਦੁਬਾਰਾ ਸੱਤ ਸੂਬਿਆਂ ਦੇ ਅਹੁਦੇਦਾਰਾਂ ਦੀ 15 ਅਕਤੂਬਰ ਨੂੰ ਹੋਣ ਵਾਲੀ ਵਰਚੁਅਲ ਮੀਟਿੰਗ ਵਿਚ ਫੈਸਲਾ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰਾਈਵਰ ਨੂੰ ਆਈ ਝਪਕੀ, ਬੇਕਾਬੂ ਹੋ ਚੈੱਕ ਪੋਸਟ ਨਾਲ ਜਾ ਟਕਰਾਇਆ ਟਿੱਪਰ
NEXT STORY