ਜਲਾਲਾਬਾਦ (ਸੇਤੀਆ) : ਕੇਂਦਰ ਸਰਕਾਰ ਵਲੋ ਲਿਆਂਦੇ ਗਏ ਖੇਤੀਬਾੜੀ ਬਿੱਲ ਦੇ ਵਿਰੋਧ 'ਚ ਕਾਂਗਰਸ ਪਾਰਟੀ ਦੇ ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਸ਼ਹਿਰ ਦੀ ਅਨਾਜ ਮੰਡੀ 'ਚ ਟਰੈਕਟਰ ਕਿਸਾਨ ਰੋਸ ਰੈਲੀ ਕੱਢੀ ਗਈ। ਇਸ ਰੈਲੀ 'ਚ ਲਗਭਗ ਦੋ ਹਜ਼ਾਰ ਤੋਂ ਵੱਧ ਟਰੈਕਟਰਾਂ ਤੇ ਸਵਾਰ ਕਿਸਾਨਾਂ ਤੇ ਕਾਂਗਰਸ ਵਰਕਰਾਂ ਨੇ ਭਾਗ ਲੈਂਦੇ ਹੋਏ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਸਖ਼ਤ ਵਿਰੋਧਤਾ ਕੀਤੀ। ਰੈਲੀ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਕਾਰਜਕਾਰਣੀ ਪ੍ਰਧਾਨ ਰੰਜਮ ਕਾਮਰਾ, ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਹੰਸ ਰਾਜ ਜੋਸਨ, ਹਲਕਾ ਅਬੋਹਰ ਦੇ ਇੰਚਾਰਜ ਸੰਦੀਪ ਜਾਖੜ, ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਟਰੈਕਟਰ ਕਿਸਾਨ ਦਾ ਪ੍ਰਮੁੱਖ ਤੌਰ ਤੇ ਹਿੱਸਾ ਬਣੇ। ਟਰੈਕਟਰ ਕਿਸਾਨ ਰੈਲੀ ਦੀ ਸ਼ੁਰੂਆਤ ਵਿਧਾਇਕ ਰਮਿੰਦਰ ਆਵਲਾ ਨੇ ਕਿਸਾਨਾਂ ਦੇ ਹੱਕਾਂ 'ਚ ਤੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇ ਲਗਾਉਂਦੇ ਹੋਏ ਕੀਤੀ।
ਇਹ ਵੀ ਪੜ੍ਹੋ : ਖੇਤੀ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਨੂੰ ਲੱਗਾ ਪਹਿਲਾ ਵੱਡਾ ਝਟਕਾ

ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਆਵਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਰਹਿਨੁਮਾਈ ਹੇਠ ਸੂਬੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਨੂੰ ਕੇਂਦਰ ਦੇ ਕੰਮਾਂ ਤੱਕ ਪਾਉਣ ਲਈ ਕੇਂਦਰ ਦੀ ਐੱਨ. ਡੀ. ਏ. ਸਰਕਾਰ ਵਲੋਂ ਲਿਆਂਦੇ ਗਏ ਖੇਤੀ ਬਿੱਲ ਦੇ ਵਿਰੋਧ 'ਚ ਟਰੈਕਟਰ ਕਿਸਾਨ ਰੋਸ ਰੈਲੀ ਕੱਢੀ ਗਈ ਹੈ। ਜਿਸ 'ਚ ਵੱਡੀ ਗਿਣਤੀ 'ਚ ਕਿਸਾਨ, ਮਜ਼ਦੂਰਾਂ, ਆੜ੍ਹਤੀਆਂ ਤੇ ਹੋਰ ਕਿੱਤੇ ਦੇ ਲੋਕਾਂ ਤੋਂ ਇਲਾਵਾ ਕਾਂਗਰਸੀ ਵਰਕਰਾਂ ਨੇ ਭਾਗ ਲੈ ਕੇ ਸਾਬਿਤ ਕਰ ਦਿੱਤਾ ਹੈ ਕਿ ਕੇਂਦਰ ਦੇ ਮਾਰੂ ਫ਼ੈਸਲੇ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਵਿਧਾਇਕ ਆਵਲਾ ਨੇ ਕਿਹਾ ਕਿ ਜਦੋਂ ਕੇਂਦਰ ਵਲੋਂ ਖੇਤੀਬਾੜੀ ਬਿੱਲ ਕੈਬਨਿਟ 'ਚ ਲਿਆਂਦਾ ਗਿਆ ਤਾਂ ਉਦੋਂ ਹਰਸਿਮਰਤ ਕੌਰ ਬਾਦਲ ਕੈਬਨਿਟ ਦਾ ਹਿੱਸਾ ਸੀ ਅਤੇ ਇਸ ਮੁੱਦੇ 'ਤੇ ਤਿੰਨ ਮਹੀਨੇ ਲਗਾਤਾਰ ਚਰਚਾ ਹੁੰਦੀ ਰਹੀ ਅਤੇ ਇਸ ਨੂੰ ਪਾਸ ਕਰਵਾਉਣ 'ਚ ਸਹਿਮਤੀ ਦਿੱਤੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੇ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਇਸ ਬਿੱਲ ਦੇ ਵਿਰੋਧ 'ਚ ਮਤਾ ਪਾ ਕੇ ਰੱਦ ਕਰ ਦਿੱਤਾ ਪਰ ਕਿਸਾਨਾਂ ਦੇ ਵੱਧਦੇ ਰੋਸ ਤੇ ਬਾਦਲ ਪਰਿਵਾਰ ਦਾ ਘਿਰਾਅ ਹੋਣ ਦੇ ਡਰ ਕਾਰਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ੇ ਦਾ ਡਰਾਮਾ ਰਚ ਦਿੱਤਾ ਜਦਕਿ ਇਨ੍ਹਾ ਨੂੰ ਪਹਿਲਾਂ ਹੀ ਵਿਰੋਧ ਕਰਕੇ ਭਾਜਪਾ ਨਾਲ ਗਠਜੋੜ ਤੋੜਣਾ ਚਾਹੀਦਾ ਸੀ ਅਤੇ ਇਹ ਗਠਜੋੜ ਅਜੇ ਤੱਕ ਬਰਕਰਾਰ ਹੈ।
ਇਹ ਵੀ ਪੜ੍ਹੋ : ਖੇਤੀ ਬਿੱਲਾਂ 'ਤੇ ਕੇਂਦਰ ਨੂੰ ਅੱਖਾਂ ਵਿਖਾਉਣ ਵਾਲੇ ਅਕਾਲੀ ਦਲ ਦਾ ਇਕ ਹੋਰ ਵੱਡਾ ਬਿਆਨ

ਵਿਧਾਇਕ ਆਵਲਾ ਨੇ ਬੀਤੇ ਦਿਨੀਂ ਸੁਖਬੀਰ ਬਾਦਲ ਦੇ ਪੁਰਾਣੇ ਸਿਆਸੀ ਸਲਾਹਕਾਰ ਪਰਮਜੀਤ ਸਿੰਘ ਸਿੰਧਵਾ ਵਲੋਂ ਲਿਖੀ ਚਿੱਠੀ ਨੇ ਸਪੱਸ਼ਟ ਕਰ ਦਿੱਤਾ ਕਿ ਬਾਦਲ ਪਰਿਵਾਰ ਦੇ ਹਿੱਤ ਕਿਸਾਨਾਂ ਤੇ ਆਮ ਲੋਕਾਂ ਲਈ ਨਹੀਂ ਬਲਕਿ ਪਰਿਵਾਰਵਾਦ ਦੀ ਸਿਆਸਤ ਨੂੰ ਬਰਕਰਾਰ ਰੱਖਣ ਲਈ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਜਵਾਨੀ ਨੂੰ ਚਿੱਟਾ ਮਾਰ ਗਿਆ ਤੇ ਖੇਤੀ ਨੂੰ ਚਿੱਟੀ ਮੱਖੀ ਖਾ ਗਈ। ਜਿਸ ਕਾਰਣ ਇਨ੍ਹਾਂ ਤੋਂ ਦੁਖੀ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਚੋਣਾਂ 'ਚ ਚੱਲਦਾ ਕੀਤਾ ਅਤੇ 100 ਸਾਲ ਪੁਰਾਣੀ ਪਾਰਟੀ ਨੂੰ ਤੀਜੇ ਨੰਬਰ 'ਤੇ ਲਿਆ ਖੜਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾਂ ਹੀ ਦੇਸ਼ ਨੂੰ ਬਾਹਰੀ ਤਾਕਤਾਂ ਦੇ ਹਮਲੇ ਤੋਂ ਬਚਾਇਆ ਹੈ ਅਤੇ ਇਸ ਬਹਾਦੁਰ ਕੌਮ ਆਪਣੇ ਹੱਕ ਲੈਣਾ ਜਾਣਦੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਬਿੱਲ ਤੇ ਮੁੜ ਤੋਂ ਵਿਚਾਰ ਕਰਦੇ ਹੋਏ ਖੇਤੀਬਾੜੀ ਬਿੱਲ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਸਾਡੀ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਅਪੀਲ ਹੈ ਕਿ ਇਸਦੇ ਪਾਸ ਦੇ ਹਸਤਾਖਰ ਨਾ ਕੀਤੇ ਜਾਣ ਅਤੇ ਇਸ ਬਿੱਲ ਨੂੰ ਦੋਬਾਰਾ ਸਦਨ 'ਚ ਭੇਜ ਕੇ ਚਰਚਾ ਕਰਵਾਈ ਜਾਵੇ ਤਾਂਜੋ ਕਿਸਾਨਾਂ ਵਿਰੋਧੀ ਬਿੱਲ ਰੱਦ ਹੋ ਸਕੇ।
ਇਹ ਵੀ ਪੜ੍ਹੋ : ਚੱਬੇਵਾਲ 'ਚ ਧਰਨੇ ਦੌਰਾਨ ਅਕਾਲੀਆਂ ਤੇ ਕਿਸਾਨਾਂ ਵਿਚਾਲੇ ਖੜਕੀ (ਤਸਵੀਰਾਂ)
ਆਪੇ 'ਚੋਂ ਬਾਹਰ ਹੋਏ ਕਿਸਾਨ, ਅਰਧ ਨਗਨ ਹੋ ਕੇ ਕਰ ਰਹੇ ਨੇ ਪ੍ਰਦਰਸ਼ਨ (ਤਸਵੀਰਾਂ)
NEXT STORY