ਜਲੰਧਰ (ਪੁਨੀਤ)— ਬੀਤੇ ਦਿਨ ਗੁਰੂਨਾਨਕਪੁਰਾ ਫਾਟਕ ਲਾਡੋਵਾਲੀ ਰੋਡ ਵੱਲ ਜਾਂਦੀ ਸੜਕ ਨਾਲ ਲੱਗਦੀ ਪੀ. ਏ. ਪੀ. ਗਰਾਊਂਡ 'ਚ ਕੰਧ ਡਿੱਗਣ ਕਾਰਨ ਵਾਪਰੇ ਹਾਦਸੇ 'ਚ 20 ਤੋਂ ਵੱਧ ਨੌਜਵਾਨ ਜ਼ਖਮੀ ਹੋ ਗਏ ਸਨ। ਇਸ ਹਾਦਸੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ, ਜਿਸ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਖੁਲਾਸਾ ਕੀਤਾ ਹੈ। ਕੰਧ ਡਿੱਗਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਮੌਕੇ ਦਾ ਮੁਆਇਨਾ ਕਰਕੇ ਭਰਤੀ ਦੌਰਾਨ ਚੌਕਸੀ ਵਰਤਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਜਿਹੜੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ, ਉਹ ਪੂਰੀ ਤਰ੍ਹਾਂ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਭਵਿੱਖ 'ਚ ਕੋਈ ਵੀ ਵਿਅਕਤੀ ਅਜਿਹੀ ਝੂਠੀ ਵੀਡੀਓ ਵਾਇਰਲ ਕਰੇਗਾ ਤਾਂ ਪ੍ਰਸ਼ਾਸਨ ਵੱਲੋਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਗੱਲ ਦੱਸਣਯੋਗ ਹੈ ਕਿ ਕੰਧ ਡਿੱਗਣ ਬਾਰੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਸ ਨੂੰ ਵੱਡਾ ਹਾਦਸਾ ਦਿਖਾ ਕੇ ਕਈਆਂ ਨੂੰ ਮਰਦਾ ਦੱਸਿਆ ਗਿਆ। ਡੀ. ਸੀ. ਵਰਿੰਦਰ ਸ਼ਰਮਾ ਨੇ ਮੌਕੇ 'ਤੇ ਪਹੁੰਚ ਕੇ ਹਵਾਈ ਫੌਜ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਭਰਤੀ ਦੌਰਾਨ ਕੰਧ ਡਿੱਗਣ ਨਾਲ ਕੋਈ ਮੌਤ ਨਹੀਂ ਹੋਈ ਹੈ। 23 ਨੌਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਸਰਕਾਰੀ ਅਤੇ ਹੋਰਨਾਂ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ ਅਤੇ 14 ਨੌਜਵਾਨਾਂ ਨੂੰ ਮੌਕੇ 'ਤੇ ਇਲਾਜ ਪਿੱਛੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਨੇ ਭਰਤੀ ਪ੍ਰਕਿਰਿਆ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ।
ਅੱਜ ਵੀ ਜਾਰੀ ਰਹੇਗਾ ਭਰਤੀ ਦਾ ਅਮਲ
ਕੰਧ ਡਿੱਗਣ ਦੀ ਵਾਰਦਾਤ ਮਗਰੋਂ ਅਜਿਹਾ ਕਿਹਾ ਜਾ ਰਿਹਾ ਸੀ ਕਿ ਭਰਤੀ ਦੀ ਕਾਰਵਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਅਜਿਹਾ ਨਹੀਂ ਹੋਇਆ। ਫੌਜ ਦੇ ਅਧਿਕਾਰੀਆਂ ਵੱਲੋਂ ਭਰਤੀ ਲਈ ਟੈਸਟ ਲੈਣ ਦੀ ਪ੍ਰਕਿਰਿਆ ਨੂੰ ਉਸੇ ਤਰ੍ਹਾਂ ਨਾਲ ਜਾਰੀ ਰੱਖਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਭਰਤੀ ਦਾ ਟੈਸਟ ਉਹੀ ਦੇ ਸਕਦਾ ਹੈ, ਜਿਸ ਦੇ +2 'ਚ 50 ਫੀਸਦੀ ਅੰਕ ਹੋਣ ਦੇ ਨਾਲ-ਨਾਲ ਅੰਗਰੇਜ਼ੀ ਵਿਸ਼ੇ 'ਚ ਵੀ 50 ਫੀਸਦੀ ਅੰਕ ਹੋਣ।
...ਤੇ ਇਕ ਛੱਤ ਹੇਠ ਹੋਣਗੇ ਸਮਾਜ ਭਲਾਈ ਦੇ ਸਾਰੇ ਦਫਤਰ
NEXT STORY