ਚੰਡੀਗੜ੍ਹ (ਰੋਹਾਲ)- ਹਵਾ ’ਚ ਵਧਦਾ ਪ੍ਰਦੂਸ਼ਣ ਕਰਵਾਚੌਥ ਦੀ ਸ਼ਾਮ ਤੇ ਉਸ ਤੋਂ ਪਹਿਲਾਂ ਦੀ ਰਾਤ ਬੇਹੱਦ ਖ਼ਰਾਬ ਪੱਧਰ ’ਤੇ ਪਹੁੰਚ ਗਿਆ ਸੀ। ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਜਿੱਥੇ 164 ਦੇ ਪੱਧਰ ਤੱਕ ਰਿਹਾ ਤਾਂ ਦੱਖਣੀ ਸੈਕਟਰਾਂ ’ਚ ਪੀ.ਐੱਮ. 2.5 ਦੀ ਮਾਤਰਾ ਰਾਤ ਹੁੰਦੇ ਹੀ ਖ਼ਰਾਬ ਪੱਧਰ ’ਤੇ ਪੁੱਜ ਗਈ।
ਪੀ.ਐੱਮ. 10 ਦੀ ਮਾਤਰਾ ਵੀ ਸ਼ਾਮ ਢਲਦੇ ਸਾਰ ਹੀ ਖ਼ਰਾਬ ਪੱਧਰ ’ਤੇ ਆ ਗਈ। ਪੰਜਾਬ ’ਚ ਪਰਾਲੀ ਸਾੜਨ ’ਤੇ ਹਵਾ ’ਚ ਹੈਵੀ ਪਾਰਟੀਕਲਜ਼ ਨਾਲ ਪ੍ਰਦੂਸ਼ਣ ਵਧਿਆ ਹੈ। ਦੀਵਾਲੀ ਦੇ ਆਸ-ਪਾਸ ਸ਼ਹਿਰ ’ਚ ਪ੍ਰਦੂਸ਼ਣ ਹੋਰ ਵੀ ਵਧਣ ਦੇ ਆਸਾਰ ਹਨ।
ਇਹ ਵੀ ਪੜ੍ਹੋ- ਕੈਦੀ ਔਰਤਾਂ ਨੇ ਜੇਲ੍ਹ 'ਚ ਰੱਖਿਆ ਕਰਵਾਚੌਥ ਦਾ ਵਰਤ, ਸਲਾਖਾਂ 'ਚੋਂ ਚੰਨ ਦੇਖ ਪਤੀ ਦੀ ਲੰਬੀ ਉਮਰ ਦੀ ਕੀਤੀ ਕਾਮਨਾ
ਪੀ.ਐੱਮ.2.5 ਤੋਂ ਜ਼ਿਆਦਾ ਖ਼ਰਾਬ ਹੋ ਰਹੀ ਹੈ ਹਵਾ
ਸ਼ਹਿਰ ਦੇ ਸੈਕਟਰ-22 ਤੇ ਸੈਕਟਰ-53 ਦੀ ਆਬਜ਼ਰਵੇਟਰੀ ’ਚ ਸ਼ਾਮ ਹੁੰਦੇ ਹੀ ਪੀ.ਐੱਮ 2.5 ਦੀ ਮਾਤਰਾ 300 ਦੇ ਪੱਧਰ ਨੂੰ ਵੀ ਪਾਰ ਕਰ ਰਹੀ ਹੈ। ਸ਼ਨੀਵਾਰ ਰਾਤ 10 ਵਜੇ ਤੋਂ ਬਾਅਦ ਇਸ ਦਾ ਪੱਧਰ 334 ਤੱਕ ਪੁੱਜ ਗਿਆ। ਐਤਵਾਰ ਸ਼ਾਮ 7 ਵਜੇ ਤੋਂ ਬਾਅਦ ਫਿਰ ਪੀ.ਐੱਮ. 2.5 ਦੀ ਮਾਤਰਾ 300 ਨੂੰ ਪਾਰ ਕਰ ਗਈ ਤੇ ਰਾਤ 9 ਵਜੇ ਇਹ 304 ਤੱਕ ਪੁੱਜ ਗਈ। ਇਸ ਕਾਰਨ ਦਮੇ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗੀਆਂ ਨੂੰ ਸਾਹ ਲੈਣ ’ਚ ਦਿੱਕਤ ਆ ਸਕਦੀ ਹੈ।
ਮੀਂਹ ਪੈਣ ’ਤੇ ਹੀ ਘਟੇਗਾ ਪ੍ਰਦੂਸ਼ਣ
ਸ਼ਹਿਰ ’ਚ ਲਗਾਤਾਰ ਖ਼ਰਾਬ ਪੱਧਰ ਤੱਕ ਪਹੁੰਚ ਚੁੱਕੀ ਏਅਰ ਕੁਆਲਿਟੀ ’ਚ ਸੁਧਾਰ ਦੀ ਸੰਭਾਵਨਾ ਆਉਣ ਵਾਲੇ 10 ਤੋਂ 15 ਦਿਨਾਂ ਤੱਕ ਘੱਟ ਹੀ ਹੈ। ਦੀਵਾਲੀ ਨੇੜੇ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਹਵਾ ਖ਼ਰਾਬ ਰਹੇਗੀ। ਸ਼ਹਿਰ ਦੇ ਮੱਧ ਤੇ ਦੱਖਣੀ ਹਿੱਸਿਆਂ ਦੇ ਸੈਕਟਰਾਂ ’ਚ ਇਸ ਦਾ ਪ੍ਰਭਾਵ ਜ਼ਿਆਦਾ ਹੋਵੇਗਾ। ਮੀਂਹ ਪੈਣ ’ਤੇ ਹੀ ਸ਼ਹਿਰ ਤੇ ਆਲੇ-ਦੁਆਲੇ ਦਾ ਪ੍ਰਦੂਸ਼ਣ ਘਟੇਗਾ।
ਇਹ ਵੀ ਪੜ੍ਹੋ- ਰੇਲਵੇ ਵਿਭਾਗ ਦਾ ਵੱਡਾ ਉਪਰਾਲਾ, ਟਰੇਨਾਂ 'ਚ ਹੁਣ ਜੋੜੇ ਜਾਣਗੇ ਜ਼ਿਆਦਾ ਸੀਟਾਂ ਵਾਲੇ ਡੱਬੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਿਉਹਾਰੀ ਸੀਜ਼ਨ ਦੌਰਾਨ GST ਵਿਭਾਗ ਨੇ ਸਵੀਟ ਸ਼ਾਪਸ 'ਤੇ ਕੱਸਿਆ ਸ਼ਿਕੰਜਾ
NEXT STORY