ਲੁਧਿਆਣਾ (ਸਿਆਲ)- ਦੇਸ਼ ’ਚ ਕਰਵਾਚੌਥ ਦਾ ਤਿਉਹਾਰ ਸੁਹਾਗਣ ਔਰਤਾਂ ਲਈ ਖ਼ਾਸ ਮਹੱਤਵ ਰੱਖਦਾ ਹੈ। ਇਸੇ ਕੜੀ ਤਹਿਤ ਤਾਜਪੁਰ ਰੋਡ ਦੀ ਮਹਿਲਾ ਜੇਲ੍ਹ ’ਚ ਕੈਦੀ/ਹਵਾਲਾਤੀ ਔਰਤਾਂ ਨੇ ਕਰਵਾਚੌਥ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ।
ਕੈਦੀ ਔਰਤਾਂ ਨੇ ਇਕ-ਦੂਜੇ ਦੇ ਹੱਥਾਂ ’ਤੇ ਮਹਿੰਦੀ ਵੀ ਲਗਾਈ ਅਤੇ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਲਈ ਕਾਮਨਾ ਕੀਤੀ। ਬੰਦੀ ਔਰਤਾਂ ਨੇ ਪ੍ਰੰਪਰਾ ਅਨੁਸਾਰ ਸਵੇਰੇ ਦੇ ਸਮੇਂ ਉੱਠ ਕੇ ਸਰਘੀ ਵੀ ਖਾਧੀ ਅਤੇ ਸ਼ਾਮ ਸਮੇਂ ਸਾਂਝੇ ਰੂਪ ’ਚ ਕਥਾ ਸੁਣ ਕੇ ਥਾਲੀਆਂ ਨੂੰ ਆਪਸ ’ਚ ਵੰਡਿਆ ਗਿਆ।
34 ਕੈਦੀ ਔਰਤਾਂ ਨੇ ਰੱਖਿਆ ਵਰਤ
ਜੇਲ੍ਹ ’ਚ ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਕੈਦੀ ਔਰਤਾਂ ਨੂੰ ਸਾਮਾਨ ਵੀ ਉਪਲੱਬਧ ਕਰਵਾਇਆ ਗਿਆ, ਜਿਸ ’ਚ ਫਲ, ਮਠਿਆਈਆਂ, ਹੱਥਾਂ ’ਚ ਲੱਗਣ ਵਾਲੀ ਮਹਿੰਦੀ ਤੇ ਪੂਜਾ ਦਾ ਸਾਮਾਨ ਸ਼ਾਮਲ ਸੀ। 34 ਕੈਦੀ ਔਰਤਾਂ ਨੇ ਕਰਵਾਚੌਥ ਦਾ ਵਰਤ ਰੱਖਿਆ ਅਤੇ ਸੀਖਾਂ ’ਚੋਂ ਹੀ ਚੰਦ ਦਾ ਦੀਦਾਰ ਕੀਤਾ। ਬੰਦੀ ਔਰਤਾਂ ਨੇ ਭਜਨ ਅਤੇ ਗੀਤ ਵੀ ਗਾਏ। ਕਿਸੇ ਵੀ ਕੈਦੀ ਔਰਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਏ, ਇਸ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਘਰ ਦੇ ਨਵੇਂ 'ਚਿਰਾਗ' ਨੂੰ ਦੇਖਣ ਹਸਪਤਾਲ ਗਏ ਪਿਓ-ਪੁੱਤ 'ਤੇ ਵਰ੍ਹਿਆ ਗੋ.ਲ਼ੀਆਂ ਦਾ ਮੀਂਹ, ਦੋਵਾਂ ਦੀ ਹੋਈ ਦਰਦਨਾਕ ਮੌਤ
NEXT STORY