ਬਠਿੰਡਾ (ਸੁਖਵਿੰਦਰ) : ਪਿਛਲੇ ਕਈ ਦਿਨਾਂ ਤੋਂ ਭਿਸੀਆਣਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਦਹਿਸ਼ਤ ਫੈਲਾਉਣ ਵਾਲਾ ਜਾਨਵਰ ਆਖ਼ਰ ਕੈਮਰਿਆਂ 'ਚ ਕੈਦ ਹੋ ਗਿਆ। ਉਕਤ ਜਾਨਵਰ ਭਿਸੀਆਣਾ ਏਅਰਪੋਰਟ ਦੇ ਕੈਮਰਿਆਂ ''ਚ ਕੈਦ ਹੋਇਆ ਹੈ ਜਦਕਿ ਇਸ ਦੀ ਇਕ ਹੋਰ ਵੀਡੀਓ ਵੀ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਹੈ। ਇਹ ਜਾਨਵਰ ਇਕ ਵੱਡੀ ਜੰਗਲੀ ਬਿੱਲੀ ਵਰਗਾ ਹੈ ਜਿਸਦਾ ਆਕਾਰ ਕੁੱਤੇ ਵਰਗਾ ਹੈ। ਉਕਤ ਜਾਨਵਰ ਨੇ ਇਲਾਕੇ ''ਚ ਇਕ ਔਰਤ ਸਮੇਤ ਦੋ ਲੋਕਾਂ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ। ਲੋਕਾਂ ਵਿਚ ਇੰਨੀ ਦਹਿਸ਼ਤ ਫੈਲ ਗਈ ਕਿ ਉਨ੍ਹਾਂ ਨੇ ਖੇਤਾਂ ਵਿਚ ਜਾਣਾ ਬੰਦ ਕਰ ਦਿੱਤਾ। ਪਹਿਲਾਂ ਇਸ ਜਾਨਵਰ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਗਿੱਦੜ ਮੰਨਿਆ ਜਾ ਰਿਹਾ ਸੀ ਪਰ ਹੁਣ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਚੌਕਸ ਹੋ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਧਾਇਆ ਭੱਤਾ
ਵਣ ਰੇਂਜ ਅਫਸਰ ਤਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਕਤ ਜਾਨਵਰ ਵੱਡੇ ਆਕਾਰ ਦੀ ਜੰਗਲੀ ਬਿੱਲੀ ਜਾਂ ਕਾਲੀ ਬਿੱਲੀ ਵਰਗਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜਾਨਵਰ ਨੂੰ ਫੜਨ ਲਈ ਪਿੰਜਰੇ ਆਦਿ ਲਗਾਏ ਗਏ ਹਨ ਅਤੇ ਜਲਦੀ ਹੀ ਇਸ ਨੂੰ ਫੜ ਲਿਆ ਜਾਵੇਗਾ। ਜਾਨਵਰ ਬਾਰੇ ਹੋਰ ਜਾਣਕਾਰੀ ਉਸ ਦੇ ਫੜੇ ਜਾਣ ਤੋਂ ਬਾਅਦ ਹੀ ਮਿਲ ਸਕੇਗੀ। ਉਕਤ ਜਾਨਵਰ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਚੱਲ ਰਹੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਹਨ ਪਰ ਅਸਲੀਅਤ ਜਾਨਵਰ ਦੇ ਫੜੇ ਜਾਣ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨ ਧਾਰਕਾਂ ਲਈ ਖ਼ੁਸਖ਼ਬਰੀ, ਪੰਜਾਬ ਮੰਤਰੀ ਮੰਡਲ ਨੇ ਲਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲਾਂ ਦੋ ਭਰਾਵਾਂ ਨੂੰ ਵਿਖਾਏ UK ਦੇ ਸੁਫ਼ਨੇ, ਫਿਰ ਹੋਇਆ ਉਹ ਜੋ ਸੋਚਿਆ ਵੀ ਨਾ ਸੀ
NEXT STORY