ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵਲੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਲਈ ਵਰਤੇ ਗੱਦਾਰ ਸ਼ਬਦ ਦਾ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਹੁਣ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਇਸ ਮੁੱਦੇ ਨੂੰ ਲੈ ਕੇ ਰਵਨੀਤ ਬਿੱਟੂ 'ਤੇ ਤਿੱਖਾ ਤੰਜ ਕੱਸਿਆ ਗਿਆ ਹੈ। ਉਨ੍ਹਾਂ ਨੇ ਐਕਸ 'ਤੇ ਲਿਖਿਆ ਕਿ ਰਵਨੀਤ ਸਿੰਘ ਬਿੱਟੂ ਸਿਰਫ ਗੱਦਾਰ ਹੀ ਨਹੀਂ, ਸਗੋਂ ਝੂਠਾ ਵੀ ਹੈ। ਰਾਜਾ ਵੜਿੰਗ ਨੇ ਬਿੱਟੂ ਦੇ ਉਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ, ਜਿਸ 'ਚ ਉਨ੍ਹਾਂ ਨੇ ਰਾਹੁਲ ਗਾਂਧੀ ਵਲੋਂ ਉਨ੍ਹਾਂ ਨਾਲ ਸਰੀਰਕ ਲੜਾਈ ਕਰਨ ਦੀ ਗੱਲ ਕਹੀ ਸੀ। ਰਾਜਾ ਵੜਿੰਗ ਨੇ ਕਿਹਾ ਕਿ ਜਿਸ ਸਮੇਂ ਦੀ ਰਵਨੀਤ ਬਿੱਟੂ ਗੱਲ ਕਰ ਰਹੇ ਹਨ, ਉਹ ਸਾਰੇ ਉੱਥੇ ਮੌਜੂਦ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਪਿਆ ਵੱਡਾ ਪੰਗਾ, ਵਾਹਨ ਚਾਲਕਾਂ ਵਿਚਾਲੇ ਮਚੀ ਹਾਹਾਕਾਰ
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਇਸ ਝੂਠੇ ਵਿਅਕਤੀ ਨਾਲ ਲੜਾਈ ਕਰਨ ਦੀ ਬਜਾਏ, ਉਸ ਨਾਲ ਹੱਥ ਮਿਲਾਉਣ ਲਈ ਆਪਣਾ ਹੱਥ ਅੱਗੇ ਵਧਾਇਆ ਸੀ। ਵੜਿੰਗ ਨੇ ਕਿਹਾ ਕਿ ਇਸ ਘਟਨਾ ਦੀ ਵੀਡੀਓ ਜਨਤਕ ਤੌਰ 'ਤੇ ਉਪਲੱਬਧ ਹੈ, ਜੋ ਬਿੱਟੂ ਦੇ ਝੂਠ ਨੂੰ ਸਪੱਸ਼ਟ ਤੌਰ 'ਤੇ ਸਾਬਿਤ ਕਰਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਦੀ ਭਾਜਪਾ 'ਚ ਸ਼ਾਮ ਹੋਣ ਦੀ ਇਕਮਾਤਰ ਯੋਗਤਾ ਕਾਂਗਰਸ ਪਾਰਟੀ ਨਾਲ ਕੀਤੀ ਗਈ ਗੱਦਾਰੀ ਹੈ।
ਇਹ ਵੀ ਪੜ੍ਹੋ : PROMOTION ਲਈ ਲਾਜ਼ਮੀ ਹੋਇਆ ਇਹ ਟੈਸਟ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਉਨ੍ਹਾਂ ਦੋਸ਼ ਲਾਇਆ ਕਿ ਬਿੱਟੂ ਹੁਣ ਬਿਨਾਂ ਕਿਸੇ ਸ਼ਰਮ ਦੇ ਆਪਣੇ ਨਵੇਂ ਆਕਾਵਾਂ ਦੀਆਂ ਨਜ਼ਰਾਂ 'ਚ ਚੰਗੇ ਬਣੇ ਰਹਿਣ ਲਈ ਝੂਠ ਅਤੇ ਗਾਲੀ-ਗਲੌਚ ਦਾ ਸਹਾਰਾ ਲੈ ਰਹੇ ਹਨ। ਦੱਸਣਯੋਗ ਹੈ ਕਿ ਰਵਨੀਤ ਬਿੱਟੂ ਨੇ ਦੋਸ਼ ਲਾਇਆ ਸੀ ਕਿ ਰਾਹੁਲ ਗਾਂਧੀ ਦਾ ਮੇਰੇ ਨਾਲ ਬਦਸਕੂਲੀ ਅਤੇ ਧੱਕਾ-ਮੁੱਕੀ ਕਰਨ ਦਾ ਇਰਾਦਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਨਾਲ ਕੋਈ ਗੱਦਾਰੀ ਨਹੀਂ ਕੀਤੀ, ਤਿੰਨ ਵਾਰ ਐੱਮ. ਪੀ. ਬਣੇ ਅਤੇ ਐੱਮ. ਪੀ. ਬਣਨ ਦਾ ਕਾਰਜਕਾਲ ਪੂਰਾ ਕੀਤਾ। ਪਾਰਟੀ ਬਦਲਣ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਅਣਗੋਲਿਆਂ ਕੀਤਾ ਜਾਣਾ ਹੀ ਇਸ ਦਾ ਸਭ ਤੋਂ ਵੱਡਾ ਕਾਰਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਨਲਾਈਨ 12.50 ਲੱਖ ਦੀ ਮਾਰੀ ਠੱਗੀ, ਮਾਮਲਾ ਦਰਜ
NEXT STORY