ਅਜਨਾਲਾ (ਰਜਿੰਦਰ ਹੁੰਦਲ) : ਕਰੀਬ ਚਾਰ ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਦਾ ਸੁਫ਼ਨਾ ਲੈ ਕੇ ਸਾਊਦੀ ਅਰਬ ਗਏ ਪਿੰਡ ਅੰਬ ਕੋਟਲੀ ਦੇ 36 ਸਾਲਾ ਨੌਜਵਾਨ ਪਰਮਜੀਤ ਦੀ ਚਾਰ ਮਹੀਨੇ ਪਹਿਲਾਂ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਪਰਮਜੀਤ ਦੀ ਮ੍ਰਿਤਕ ਦੇਹ ਬੁੱਧਵਾਰ ਜੱਦੀ ਪਿੰਡ ਪਹੁੰਚੀ, ਜਿਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੀਆਂ ਬੱਚੀਆਂ ਨੂੰ ਛੱਡ ਗਿਆ।
ਇਹ ਵੀ ਪੜ੍ਹੋਂ : ਵੱਡੀ ਖ਼ਬਰ : ਕੋਰੋਨਾ ਦੀ ਲਪੇਟ 'ਚ ਆਇਆ ਕੈਬਨਿਟ ਮੰਤਰੀ ਬਾਜਵਾ ਦਾ ਪਰਿਵਾਰ
ਮ੍ਰਿਤਕ ਦੇ ਛੋਟੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਰਮਜੀਤ ਦੀ ਮ੍ਰਿਤਕ ਦੇਹ ਜਲਦ ਵਾਪਸ ਲਿਆਉਣ ਲਈ ਮੌਜੂਦਾ ਸਰਕਾਰਾਂ, ਨੇਤਾਵਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਢੇ ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ। ਮ੍ਰਿਤਕ ਦੇ ਪਿਤਾ ਨਰਿੰਦਰ ਸਿੰਘ ਨੇ ਕਿਹਾ ਕਿ 20 ਮਾਰਚ ਨੂੰ ਉਨ੍ਹਾਂ ਦੀ ਪਰਮਜੀਤ ਨਾਲ ਫੋਨ 'ਤੇ ਗੱਲ ਹੋਈ ਸੀ ਤੇ ਅਗਲੇ ਹੀ ਦਿਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋਂ : 35 ਸਾਲਾ ਤੋਂ ਪਾਕਿ 'ਚ ਫਸੇ 'ਨਾਨਕ' ਨੂੰ ਸੀਨੇ ਲਾਉਣ ਲਈ ਤੜਫ਼ ਰਹੇ ਨੇ ਮਾਪੇ
ਸਰਕਾਰੀ ਅਧਿਆਪਕਾਂ ਲਈ ਨਵਾਂ ਫਰਮਾਨ, ਸਾਂਭਣੇ ਪੈਣਗੇ ਵਿਦੇਸ਼ਾਂ ਤੋਂ ਆਏ NRI ਲੋਕ
NEXT STORY