ਅੰਮ੍ਰਿਤਸਰ/ਚੰਡੀਗੜ੍ਹ (ਪਰਮੀਤ) : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਦਾ ਪਰਿਵਾਰ ਕੋਰੋਨਾ ਦੀ ਲਪੇਟ 'ਚ ਆ ਗਿਆ ਹੈ। ਮੰਤਰੀ ਬਾਜਵਾ ਦੀ ਪਤਨੀ ਅਤੇ ਉਨ੍ਹਾਂ ਦੇ ਪੁੱਤਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਬੀਤੇ ਦਿਨੀਂ ਹੀ ਮੰਤਰੀ ਬਾਜਵਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਨਮੂਨੇ ਲਏ ਗਏ ਸਨ। ਇਸ ਤੋਂ ਇਲਾਵਾ ਹੋ ਵੀ ਜੋ ਲੋਕ ਉਨ੍ਹਾਂ ਦੇ ਸੰਪਰਕ 'ਚ ਆਏ ਸਨ ਉਨ੍ਹਾਂ ਦੇ ਵੀ ਨਮੂਨੇ ਲਈ ਜਾ ਰਹੇ ਹਨ।
ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਸਾਬਕਾ ਪੰਚ ਦੀ ਕਰਤੂਤ: 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਨਾਹ
ਪੰਜਾਬ 'ਚ ਕੋਰੋਨਾ ਦੇ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 8600 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1147, ਲੁਧਿਆਣਾ 'ਚ 1581, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1433, ਸੰਗਰੂਰ 'ਚ 672 ਕੇਸ, ਪਟਿਆਲਾ 'ਚ 749, ਮੋਹਾਲੀ 'ਚ 442, ਗੁਰਦਾਸਪੁਰ 'ਚ 297 ਕੇਸ, ਪਠਾਨਕੋਟ 'ਚ 263, ਤਰਨਤਾਰਨ 221, ਹੁਸ਼ਿਆਰਪੁਰ 'ਚ 215, ਨਵਾਂਸ਼ਹਿਰ 'ਚ 234, ਮੁਕਤਸਰ 159, ਫਤਿਹਗੜ੍ਹ ਸਾਹਿਬ 'ਚ 178, ਰੋਪੜ 'ਚ 143, ਮੋਗਾ 'ਚ 153, ਫਰੀਦਕੋਟ 175, ਕਪੂਰਥਲਾ 141, ਫਿਰੋਜ਼ਪੁਰ 'ਚ 169, ਫਾਜ਼ਿਲਕਾ 114, ਬਠਿੰਡਾ 'ਚ 151, ਬਰਨਾਲਾ 'ਚ 77, ਮਾਨਸਾ 'ਚ 64 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 5841 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 216 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋਂ : ਭੈਣ ਦੀ ਘਿਨੌਣੀ ਕਰਤੂਤ: ਭਰਾ ਨਾਲ ਸਹੇਲੀ ਦਾ ਪਿਆਰ ਪਵਾ ਕੇ ਕੀਤਾ ਇਹ ਕਾਰਾ
ਹਸਪਤਾਲ 'ਚ ਦਾਖਲ ਨੇ ਕੋਰੋਨਾ ਪੀੜਤ ਮੰਤਰੀ 'ਬਾਜਵਾ', ਜਾਣੋ ਸਿਹਤ ਦਾ ਹਾਲ
NEXT STORY