ਰਾਜਾਸਾਂਸੀ (ਰਾਜਵਿੰਦਰ, ਬਾਠ, ਸੁਮਿਤ) - ਸਥਾਨਕ ਕਸਬਾ ਰਾਜਾਸਾਂਸੀ ਦੇ ਮੱਛੀ ਤਲਾਅ ਨੇੜੇ ਇਕ ਨਿੱਜੀ ਕੰਪਨੀ ਦੀ ਬੱਸ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ ਸਵਾਰੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਬਲਾਕ ਹਰਸਾ ਛੀਨਾ ਦੇ ਪਿੰਡ ਵਰਨਾਲੀ ਦੀ ਸਵਾਰ ਇਕ ਲੜਕੀ ਦੀ ਇਸ ਹਾਦਸੇ ਕਾਰਨ ਲੱਤ ਕੱਟੀ ਗਈ।
ਮਿਲੀ ਜਾਣਕਾਰੀ ਅਨੁਸਾਰ ਰਾਜਾਸਾਂਸੀ ਹਵਾਈ ਅੱਡੇ ਨੇੜੇ ਅੱਜ ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਝੰਜੋਟੀ ਨੇੜੇ ਅੰਮ੍ਰਿਤਸਰ ਨੂੰ ਜਾ ਰਹੀ ਸਵਾਰੀਆਂ ਨਾਲ ਭਰੀ ਇਕ ਨਿੱਜੀ ਕੰਪਨੀ ਦੀ ਬੱਸ ਸੜਕ ਕਿਨਾਰੇ ਖੱਡ 'ਚ ਪਲਟ ਗਈ। ਬੱਸ 'ਚ ਸਵਾਰ 30 ਦੇ ਕਰੀਬ ਸਵਾਰੀਆਂ ਨੂੰ ਗੰਭੀਰ ਸੱਟਾਂ ਲਗ ਗਈਆਂ।
![PunjabKesari](https://static.jagbani.com/multimedia/10_52_5389800008-ll.jpg)
ਮੌਕੇ 'ਤੇ ਪਹੁੰਚੇ ਥਾਣਾ ਰਾਜਾਸਾਂਸੀ ਦੇ ਪ੍ਰਭਾਰੀ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਐਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਲੋਕ ਸਭਾ ਚੋਣਾਂ : ਬਦਲੀ ਹੋਣ ਦੇ ਡਰੋਂ ਖੁਦ ਸੈਟਿੰਗ ਬਣਾਉਣ ਲੱਗੇ 'ਪੁਲਸ ਮੁਲਾਜ਼ਮ'
NEXT STORY