ਲੁਧਿਆਣਾ : ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਬਦਲੀ ਹੋਣ ਦੇ ਡਰ ਤੋਂ ਪੁਲਸ ਮੁਲਾਜ਼ਮ ਹੁਣ ਖੁਦ ਹੀ ਆਪਣੀ ਸੈਟਿੰਗ ਦੇ ਨਾਲ ਆਪਣੇ ਨੇੜਲੇ ਮਨਪਸੰਦ ਸਟੇਸ਼ਨ 'ਤੇ ਬਦਲੀ ਕਰਵਾਉਣ 'ਚ ਲੱਗੇ ਹੋਏ ਹਨ। ਸੂਬੇ ਦੇ ਹਰ ਜ਼ਿਲੇ ਦੇ ਪੁਲਸ ਮੁਲਾਜ਼ਮਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਨੇੜਲੇ ਜ਼ਿਲੇ 'ਚ ਨਵੀਂ ਪੋਸਟਿੰਗ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪੁਲਸ ਮੁਲਾਜ਼ਮ ਤੇ ਅਧਿਕਾਰੀ ਆਪੋ-ਆਪਣੇ ਨਵੇਂ ਟਿਕਾਣੇ 'ਤੇ ਸੈੱਟ ਹੋ ਜਾਣਾ ਚਾਹੁੰਦੇ ਹਨ।
ਇਸ ਲਈ ਪੁਲਸ ਪ੍ਰਸ਼ਾਸਨ 'ਚ ਵੱਡੇ ਪੱਧਰ 'ਤੇ ਤਿਆਰੀ ਚੱਲ ਰਹੀ ਹੈ। ਨਵੀਂ ਪੋਸਟਿੰਗ ਲਈ ਲਿਸਟਾਂ ਤਿਆਰ ਹੋ ਰਹੀਆਂ ਹਨ। ਇਕੱਲੇ ਲੁਧਿਆਣਾ ਦੇ 70 ਫੀਸਦੀ ਐੱਸ. ਐੱਚ. ਓਜ਼ ਚੋਣਾਂ ਕਾਰਨ ਹੋਣ ਵਾਲੀਆਂ ਬਦਲੀਆਂ ਵਾਲੀ ਲਿਸਟ 'ਚ ਹਨ। ਇਹ ਸਾਰੇ ਹੀ ਜਲੰਧਰ, ਨਵਾਂਸ਼ਹਿਰ ਦੇ ਪੁਲਸ ਥਾਣਿਆਂ 'ਚ ਪੋਸਟਿੰਗ ਦੀ ਮੰਗ ਕਰ ਰਹੇ ਹਨ। ਅਸਲ 'ਚ ਹੋਮ ਟਾਊਨ ਵਾਲੇ ਅਤੇ 3 ਸਾਲਾਂ ਤੋਂ ਜ਼ਿਆਦਾ ਇਕ ਸ਼ਹਿਰ 'ਚ ਟਿਕੇ ਹੋਏ ਅਫਸਰਾਂ ਨੂੰ ਚੋਣਾਂ ਨੇੜੇ ਬਦਲੀ ਦਾ ਡਰ ਰਹਿੰਦਾ ਹੈ, ਇਸ ਲਈ ਸਭ ਆਪੋ-ਆਪਣੀ ਸੈਟਿੰਗ 'ਚ ਲੱਗੇ ਹੋਏ ਹਨ।
ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ ਪਾਕਿ ਘੁਸਪੈਠੀਆ ਕਾਬੂ
NEXT STORY