ਫਿਰੋਜ਼ਪੁਰ (ਪਰਮਜੀਤ ਸੋਢੀ) : ਰੇਲ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਨੇ ਅੰਮ੍ਰਿਤਸਰ-ਕੋਲਕਾਤਾ ਵਿਚਾਲੇ ਚੱਲਣ ਵਾਲੀ ਰੇਲਗੱਡੀ ਨੰਬਰ 12318 ਅਤੇ ਕੋਲਕਾਤਾ-ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ ਰੇਲ ਗੱਡੀ ਨੰਬਰ 12317 ਅਕਾਲ ਤਖ਼ਤ ਐਕਸਪ੍ਰੈਸ ਨੂੰ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਧੁੰਦ ਕਾਰਨ ਇਨ੍ਹਾਂ ਟਰੇਨਾਂ ਦਾ ਸੰਚਾਲਨ ਅਸਥਾਈ ਤੌਰ ’ਤੇ ਰੱਦ ਕਰ ਦਿੱਤਾ ਗਿਆ ਸੀ। ਰੇਲਗੱਡੀ ਨੰਬਰ 12318 (ਅੰਮ੍ਰਿਤਸਰ-ਕੋਲਕਾਤਾ ਐਕਸਪ੍ਰੈਸ) 27.12.2022, 30.12.2022, 3.01.23, 06.01.23 ਅਤੇ 10.01.23 ਨੂੰ ਬਹਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਰਾਜਾ ਵੜਿੰਗ ਦਾ ਵਾਇਰਲ ਵੀਡੀਓ 'ਤੇ ਪਹਿਲਾ ਬਿਆਨ ਆਇਆ ਸਾਹਮਣੇ, ਦਿੱਤਾ ਇਹ ਸਪੱਸ਼ਟੀਕਰਨ
ਇਸ ਤੋਂ ਇਲਾਵਾ ਰੇਲਗੱਡੀ ਨੰਬਰ 12317 (ਕੋਲਕਾਤਾ ਐਕਸਪ੍ਰੈਸ) 27.12.2022, 06.01.23 ਅਤੇ 10.01.23 ਨੂੰ ਬਹਾਲ ਹੋਵੇਗੀ। 28.12.2022, 01.01.2023, 04.01.2023 ਅਤੇ 08.01.2023 ਨੂੰ ਮੁੜ ਬਹਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ 'ਚ ਮਾਨਸਾ ਪੁਲਸ ਨੇ 7 ਮੁਲਜ਼ਮਾਂ ਖ਼ਿਲਾਫ਼ ਪੇਸ਼ ਕੀਤਾ ਸਪਲੀਮੈਂਟਰੀ ਚਲਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
11 ਲੱਖ ਪੰਜਾਬੀਆਂ ’ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਹੈਰਾਨ ਕਰ ਦੇਵੇਗੀ ਇਹ ਰਿਪੋਰਟ
NEXT STORY