ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਰਾਵੀ ਦਰਿਆ ਵਿਚੋਂ ਨਿਕਲਦੀ ਅੱਪਰ ਬਾਰੀ ਦੁਆਬ ਨਹਿਰ 'ਤੇ ਬਣੇ ਦੀਨਾਨਗਰ ਵਿਧਾਨ ਸਭਾ ਹਲਕੇ ਵਿਚ ਪੈਂਦੇ ਧਮਰਾਈ ਪੁੱਲ ਨੂੰ ਮੁਕੰਮਲ ਨਾ ਕਰਨ ਅਤੇ ਨਿਰਮਾਣ ਦੌਰਾਨ ਘਟੀਆ ਮਟੀਰੀਅਲ ਵਰਤੇ ਜਾਣ ਦੇ ਦੋਸ਼ ਲਾਉਂਦੇ ਹੋਏ ਅਕਾਲੀ ਦਲ ਦੇ ਹਲਕਾ ਇੰਚਾਰਜ ਕੰਵਲਜੀਤ ਚਾਵਲਾ ਅਤੇ ਦਲਬੀਰ ਸਿੰਘ ਬਿੱਲਾ ਦੀ ਅਗਵਾਈ ਹੇਠਾ ਸਮੂਹ ਅਕਾਲੀ ਆਗੂਆਂ ਵੱਲੋਂ ਪੁਲ ਤੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਧਰਨਾ ਦਿੱਤਾ ਗਿਆ । ਇਸ ਦੌਰਾਨ ਮੌਕੇ 'ਤੇ ਪਹੁੰਚੇ ਥਾਣਾ ਦੀਨਾਨਗਰ ਦੇ ਐੱਸਐੱਚਓ ਅੰਮ੍ਰਿਤਪਾਲ ਨਾਲ ਅਕਾਲੀ ਆਗੂਆਂ ਦੀ ਤਿੱਖੀ ਬਹਿਸਬਾਜ਼ੀ ਵੀ ਹੋਈ ।
ਅਕਾਲੀ ਆਗੂਆਂ ਦਾ ਦੋਸ਼ ਹੈ ਕਿ ਤਤਕਾਲੀ ਅਕਾਲੀ ਸਰਕਾਰ ਵੇਲੇ ਮਨਜ਼ੂਰ ਹੋਏ ਇਸ ਪੁੱਲ ਦੇ ਨਿਰਮਾਣ ਨੂੰ ਪਹਿਲਾਂ ਤਾਂ ਕਾਂਗਰਸ ਸਰਕਾਰ ਵੱਲੋਂ ਲਮਕਾਇਆ ਗਿਆ ਤੇ ਫਿਰ ਕਾਫੀ ਦੇਰ ਬਾਅਦ ਸ਼ੁਰੂ ਕੀਤਾ ਗਿਆ। ਦੇਰ ਨਾਲ ਬਣਨ ਦੇ ਬਾਵਜੂਦ ਪੁੱਲ ਦੇ ਨਿਰਮਾਣ ਵਿਚ ਘਟੀਆ ਮਟੀਰੀਅਲ ਵਰਤਿਆ ਗਿਆ ਜਿਸ ਕਾਰਨ ਦੋ ਵਾਰ ਬਣਨ ਦੇ ਬਾਵਜੂਦ ਪੁੱਲ ਟੁੱਟ ਗਿਆ ਤੇ ਤੀਸਰੀ ਵਾਰ ਇਸ ਦਾ ਮੁੜ ਨਿਰਮਾਣ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਵਾਰ ਵੀ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ। ਐੱਸ. ਐੱਚ. ਓ ਦੀਨਾਨਗਰ ਅੰਮ੍ਰਿਤ ਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਧਰਨਾ ਚੁਕਾਇਆ।
PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਜਲੰਧਰ 'ਚ ਅਲਰਟ ਨੇ ਖੋਲ੍ਹੀ ਪੰਜਾਬ ਸਰਕਾਰ ਦੀ ਪੋਲ: ਅਸ਼ਵਨੀ ਸ਼ਰਮਾ
NEXT STORY