ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਾਸਤੇ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਹਲਕਾ ਵਾਰ ਵੱਡੀਆਂ ਰੈਲੀਆਂ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਿਲਸਿਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਵਲੋਂ 31 ਮਾਰਚ ਤੋਂ ਇਨ੍ਹਾਂ ਰੈਲੀਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਉਹ ਰੋਜ਼ਾਨਾ ਤਕਰੀਬਨ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ। ਇਸ ਗੱਲ ਦੀ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਸੁਖਬੀਰ ਬਾਦਲ ਦੇ ਸਿਆਸੀ ਸਕੱਤਰ ਅਤੇ ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਬਾਦਲ ਹੁਣ ਤੱਕ 101 ਹਲਕਿਆਂ ਵਿਚ ਵਰਕਰ ਮਿਲਣੀਆਂ ਸੰਪੰਨ ਕਰ ਚੁੱਕੇ ਹਨ ਤੇ 8 ਹਲਕਿਆਂ 'ਚ ਉਨ੍ਹਾਂ ਦੀਆਂ ਵਰਕਰ ਮਿਲਣਗੀਆਂ ਛੇਤੀ ਹੀ ਮੁਕੰਮਲ ਹੋ ਜਾਣਗੀਆਂ।
ਇਸ ਤੋਂ ਅਗਲੇ ਪੜਾਅ ਵਜੋਂ ਹਲਕਾ ਵਾਰ ਰੈਲੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਇਕੱਠ ਵਾਲੀਆਂ ਹੋਣਗੀਆਂ ਤੇ ਇਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਸੰਬੋਧਨ ਕੀਤਾ ਜਾਵੇਗਾ। ਬਰਾੜ ਨੇ ਦੱਸਿਆ ਕਿ ਸਭ ਤੋਂ ਪਹਿਲਾਂ 31 ਮਾਰਚ ਦਿਨ ਐਤਵਾਰ ਨੂੰ ਹਲਕਾ ਰੋਪੜ ਦੀ ਰੈਲੀ ਨੂਰਪੁਰਬੇਦੀ ਵਿਖੇ ਹੋਵੇਗੀ। ਇਸ ਦੀ ਸ਼ੁਰੂਆਤ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਕਰਨਗੇ। ਇਸ ਤੋਂ ਬਾਅਦ ਲਗਾਤਾਰ ਹੋਰ ਹਲਕਿਆਂ 'ਚ ਅਜਿਹੀਆਂ ਰੈਲੀਆਂ ਹੋਣਗੀਆਂ।
ਪੰਚਾਇਤੀ ਚੋਣਾਂ ਦੀ ਰੰਜਿਸ਼: ਭਾਜਪਾ ਯੁਵਾ ਮੋਰਚਾ ਦੇ ਮੰਡਲ ਪ੍ਰਧਾਨ 'ਤੇ ਫਾਇਰਿੰਗ (ਵੀਡੀਓ)
NEXT STORY