ਅੰਮ੍ਰਿਤਸਰ (ਸੰਜੀਵ, ਸੁਮਿਤ ਖੰਨਾ)—ਪੰਚਾਇਤੀ ਚੋਣਾਂ 'ਚ ਹਾਰ ਦਾ ਮੂੰਹ ਦੇਖਣ ਵਾਲੇ ਕੁਝ ਕਾਂਗਰਸੀਆਂ ਨੇ ਕੱਲ੍ਹ ਦੇਰ ਰਾਤ ਮਜੀਠਾ ਰੋਡ ਬਾਈਪਾਸ 'ਤੇ ਭਾਜਪਾ ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਸਾਹਿਲ ਦੱਤਾ 'ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਾਰਾਂ ਨੇ ਪਹਿਲਾਂ ਉਸ ਦੀ ਸੈਂਟਰੋ ਕਾਰ 'ਤੇ 3 ਗੋਲੀਆਂ ਚਲਾਈਆਂ ਤੇ ਉਸ ਦੇ ਸ਼ੀਸ਼ੇ ਤੋੜ ਦਿੱਤੇ, ਜਿਸ ਤੋਂ ਬਾਅਦ ਹਮਲਾਵਰ ਸਾਹਿਲ ਦੇ ਫਿਟਨੈੱਸ ਹੈਥਲ ਕਲੱਬ 'ਚ ਦਾਖਲ ਹੋ ਗਏ ਤੇ ਉੱਥੇ ਵੀ ਗੋਲੀਆਂ ਚਲਾਈਆਂ। ਹਮਲਾਵਰਾਂ ਨੇ ਜਿਮ 'ਚ ਵੀ ਭੰਨਤੋੜ ਕੀਤੀ। ਭਾਜਪਾ ਦਾ ਮੰਡਲ ਪ੍ਰਧਾਨ ਕਿਸੇ ਤਰ੍ਹਾਂ ਹਮਲਵਰਾਂ ਤੋਂ ਬਚ ਨਿਕਲਿਆ ਅਤੇ ਉਸ ਨੇ ਲੁੱਕ ਕੇ ਆਪਣੀ ਜਾਨ ਬਚਾਈ।

ਇੰਨੇ 'ਚ ਉਸ ਦਾ ਕੁੱਤਾ ਹਮਲਾਵਰਾਂ ਦੇ ਪਿੱਛੇ ਭੌਂਕਣ ਲੱਗਾ, ਜਿਸ ਨੂੰ ਦੇਖ ਕੇ ਉਹ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਰਾਰੀ ਮਿਲਦੇ ਹੀ ਐੱਸ.ਪੀ. ਨਾਰਥ ਸਰਬਜੀਤ ਸਿੰਘ ਤੇ ਥਾਣਾ ਸਦਰ ਦੇ ਇੰਚਾਰਜ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚ ਤੇ ਜਾਂਚ ਸ਼ੁਰੂ ਕਰ ਦਿੱਤੀ। ਸਾਹਿਲ ਦੱਤਾ ਦਾ ਕਹਿਣਾ ਸੀ ਕਿ ਇਸ ਇਲਾਕੇ 'ਚ ਅਕਾਲੀ-ਭਾਜਪਾ ਦਾ ਉਮੀਦਵਾਰ ਕੰਵਲ ਬੰਗਾਲੀ ਪੰਚਾਇਤੀ ਚੋਣਾਂ ਜਿੱਤਿਆ ਸੀ ਤੇ ਕਾਂਗਰਸ ਦਾ ਉਮੀਦਵਾਰ ਹਾਰ ਗਿਆ ਸੀ, ਉਸੇ ਰੰਜਿਸ਼ ਕਾਰਨ ਹਮਲਾ ਕੀਤਾ ਗਿਆ ਹੈ। ਐੱਸ.ਪੀ. ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਜਾਂਚ ਕਰ ਰਹੀ ਹੈ ਤੇ ਹਮਲਾਵਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

644 ਰਿਟਾਇਰਡ ਸਰਕਾਰੀ ਚੌਂਕੀਦਾਰਾਂ ਦੀ ਬੰਦ ਪੈਨਸ਼ਨ ਆਖਰ ਹੋਈ ਬਹਾਲ
NEXT STORY