ਪਟਿਆਲਾ,(ਬਲਜਿੰਦਰ)- ਸ਼੍ਰੋਮਣੀ ਅਕਾਲੀ ਦਲ ਨੇ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਨੂੰ ਸਿਰੇ ਤੋਂ ਖਾਰਜ ਕਰਦਿਆਂ ਸੁਣਵਾਈ ਨਾ ਹੋਣ 'ਤੇ ਹਾਈ ਕੋਰਟ ਜਾਣ ਦਾ ਐਲਾਨ ਕਰ ਦਿੱਤਾ ਹੈ। ਮੰਗਲਵਾਰ ਨੂੰ ਇਤਰਾਜ਼ ਫਾਈਲ ਕਰਨ ਦਾ ਅੰਤਿਮ ਦਿਨ ਹੈ ਅਤੇ ਅਕਾਲੀ ਦਲ ਆਪਣੇ ਇਤਰਾਜ਼ ਦਰਜ ਕਰਵਾਏਗਾ। ਇਸ ਦੀ ਪੁਸ਼ਟੀ ਵਾਰਡਬੰਦੀ ਕਮੇਟੀ ਦੇ ਮੈਂਬਰ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੀਤੀ। ਉਨ੍ਹਾਂ ਕਿਹਾ ਕਿ ਵਾਰਡਬੰਦੀ ਭੂਗੋਲਿਕ ਤੌਰ 'ਤੇ ਨਹੀਂ, ਸਗੋਂ ਰਾਜਨੀਤਕ ਤੌਰ 'ਤੇ ਕੀਤੀ ਗਈ ਹੈ। ਉਨ੍ਹਾਂ ਦੀ ਕਮੇਟੀ ਮੈਂਬਰ ਹੁੰਦੇ ਕੋਈ ਸੁਣਵਾਈ ਨਹੀਂ ਹੋਈ, ਸਿਰਫ ਜਾਣਕਾਰੀ ਹੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਸਾਰੇ ਕੌਂਸਲਰਾਂ ਤੋਂ ਇਤਰਾਜ਼ ਮੰਗਵਾ ਕੇ ਨਗਰ ਨਿਗਮ ਵਿਖੇ ਫਾਈਲ ਕੀਤੇ ਜਾਣਗੇ।
ਇਥੇ ਇਹ ਦੱਸਣਯੋਗ ਹੈ ਕਿ ਸ਼ਹਿਰ ਦੀ ਨਵੀਂ ਵਾਰਡਬੰਦੀ ਹੋਈ ਹੈ, ਜਿਸ ਵਿਚ 50 ਵਾਰਡਾਂ ਤੋਂ ਵਧਾ ਕੇ ਹੁਣ 60 ਵਾਰਡ ਬਣਾ ਦਿੱਤੇ ਗਏ ਹਨ। ਨਗਰ ਨਿਗਮ ਵੱਲੋਂ ਵਾਰਡਾਂ ਦੀ ਸੂਚੀ ਦਫਤਰ ਵਿਚ ਲਾ ਦਿੱਤੀ ਗਈ। ਮੀਡੀਆ ਦੇ ਜ਼ਰੀਏ ਆਮ ਸੂਚਨਾ ਦੇ ਕੇ ਇਤਰਾਜ਼ਾਂ ਦਾ ਸਮਾਂ ਵੀ ਮੰਗਿਆ ਗਿਆ ਹੈ। ਮੰਗਲਵਾਰ ਨੂੰ ਇਤਰਾਜ਼ ਦਾਖਲ ਕਰਨ ਦਾ ਅੰਤਿਮ ਦਿਨ ਹੈ।
ਭਾਰਤੀ ਜਨਤਾ ਪਾਰਟੀ ਦੇ ਮੁੱਖ ਇਤਰਾਜ਼
ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਉਂਦੇ 15 ਵਾਰਡਾਂ ਵਿਚੋਂ 12 ਨੂੰ ਮਹਿਲਾਵਾਂ ਲਈ ਰਿਜ਼ਰਵ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ ਅਤੇ ਡਿਪਟੀ ਮੇਅਰ ਹਰਿੰਦਰ ਕੋਹਲੀ ਦਾ ਵਾਰਡ ਵਿਚ ਸ਼ਾਮਲ ਹੈ। ਭਾਜਪਾ ਵੱਲੋਂ ਇਸ ਗੱਲ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਆਪਣੇ ਕੌਂਸਲਰਾਂ ਅਤੇ ਵਾਰਡਾਂ ਦੇ ਆਗੂਆਂ ਤੋਂ ਅੱਜ ਦੇਰ ਸ਼ਾਮ ਹੋਈ ਮੀਟਿੰਗ ਵਿਚ ਇਤਰਾਜ਼ ਲੈ ਲਏ ਗਏ। ਭਾਜਪਾ ਵੱਲੋਂ ਵੀ ਨਵੀਂ ਵਾਰਡਬੰਦੀ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ।
ਤੇਜ਼ਧਾਰ ਹਥਿਆਰ ਦੀ ਨੋਕ 'ਤੇ ਜਬਰ-ਜ਼ਨਾਹ ਕਰਨ ਦੇ ਲਾਏ ਦੋਸ਼
NEXT STORY