ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੇ ਐੱਸ. ਸੀ. ਵਿੰਗ ਦਾ ਪੁਨਰ ਗਠਨ ਕਰਦਿਆਂ ਅੱਜ ਇਸ ਵਿੰਗ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ਇਸ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਐਲਾਨ ਕੀਤਾ ਸੀ, ਜਿਸ 'ਚ ਐੱਸ. ਸੀ. ਵਿੰਗ ਨੂੰ ਵੀ ਮੁੜ ਤੋਂ ਪੁਨਰ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਇਸ ਵਿੰਗ ਦੀ ਪਹਿਲੀ ਸੂਚੀ 'ਚ 11 ਮੈਂਬਰੀ ਸਲਾਹਕਾਰ ਕੌਂਸਲ ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਇਸ ਵਿੰਗ ਨਾਲ ਸਬੰਧਤ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ 'ਚ ਚਰਨਜੀਤ ਸਿੰਘ ਅਟਵਾਲ, ਬੀਬੀ ਸਤਵੰਤ ਕੌਰ ਸੰਧੂ, ਸੁਖਦੇਵ ਸਿੰਘ ਲਿਬੜਾ, ਸੋਹਣ ਸਿੰਘ ਠੰਡਲ, ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਪਵਨ ਕੁਮਾਰ ਟੀਨੂੰ, ਸੰਤ ਬਲਬੀਰ ਸਿੰਘ ਘੁੰਨਸ, ਜਸਟਿਸ (ਰਿਟਾ.) ਨਿਰਮਲ ਸਿੰਘ, ਵਿਜੇ ਦਾਨਵ ਲੁਧਿਆਣਾ ਅਤੇ ਰਾਜ ਕੁਮਾਰ ਅਤਿਕਾਏ ਦੇ ਨਾਂ ਸ਼ਾਮਲ ਹਨ। ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਥੋੜ੍ਹੇ ਦਿਨਾਂ 'ਚ ਐੱਸ. ਸੀ. ਵਿੰਗ ਦੇ ਬਾਕੀ ਸਮੁੱਚੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ।
ਸੋਸ਼ਲ ਨੈੱਟਵਰਕ 'ਤੇ ਮਾਰਵਾੜੀ ਬਰਾਦਰੀ ਨੂੰ ਬਦਨਾਮ ਕਰਨ ਖਿਲਾਫ ਮਾਮਲਾ ਥਾਣੇ ਪੁੱਜਾ, ਜਾਂਚ ਸ਼ੁਰੂ
NEXT STORY