ਲੁਧਿਆਣਾ (ਨਰਿੰਦਰ) : ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਵਲੋਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲਣ ਦੀ ਸਜ਼ਾ ਉਨ੍ਹਾਂ ਨੇ ਭਰਾ ਨੂੰ ਮਿਲੀ ਹੈ। ਬੁੱਧਵਾਰ ਨੂੰ ਗੁਰਦੀਪ ਸਿੰਘ ਗੋਸ਼ਾ ਦੇ ਭਰਾ ਵਲੋਂ ਬਣਾਈ ਗਈ ਇਕ ਇਮਾਰਤ ਨੂੰ ਨਗਰ ਨਿਗਮ ਦੀ ਟੀਮ ਵਲੋਂ ਢੇਹ-ਢੇਰੀ ਦਿੱਤਾ ਗਿਆ ਹੈ। ਨਗਰ ਨਿਗਮ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਇਮਾਰਤ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਸੀ, ਇਸ ਲਈ ਉਸ 'ਤੇ ਕਾਰਵਾਈ ਕੀਤੀ ਗਈ ਹੈ, ਜਦੋਂ ਕਿ ਗੋਸ਼ਾ ਦੇ ਭਰਾ ਦਾ ਕਹਿਣਾ ਹੈ ਕਿ ਇਸ ਇਮਾਰਤ ਨੂੰ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੇ ਨਗਰ ਨਿਗਮ ਤੋਂ ਨਕਸ਼ਾ ਪਾਸ ਕਰਾਇਆ ਹੋਇਆ ਹੈ। ਗੋਸ਼ਾ ਦੇ ਭਰਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗੁਰਦੀਪ ਸਿੰਘ ਗੋਸ਼ਾ ਦਾ ਰਿਸ਼ਤੇਦਾਰ ਹੋਣ ਦੀ ਸਜ਼ਾ ਮਿਲੀ ਹੈ ਅਤੇ ਜਾਣ-ਬੁੱਝ ਕੇ ਉਨ੍ਹਾਂ ਦੀ ਇਮਾਰਤ ਨੂੰ ਢਾਹਿਆ ਗਿਆ ਹੈ।

ਦੱਸ ਦੇਈਏ ਕਿ ਗੁਰਦੀਪ ਸਿੰਘ ਗੋਸ਼ਾ ਨੇ ਬੀਤੇ ਦਿਨ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲ ਕੇ ਉਨ੍ਹਾਂ ਦੇ ਹੱਥ ਲਾਲ ਰੰਗ ਨਾਲ ਰੰਗ ਦਿੱਤੇ ਸਨ, ਜਿਸ ਤੋਂ ਬਾਅਦ ਕਾਂਗਰਸੀ ਅਤੇ ਅਕਾਲੀ ਆਹਮੋ-ਸਾਹਮਣੇ ਹੋ ਗਏ ਅਤੇ ਬਾਅਦ 'ਚ ਪੁਲਸ ਵਲੋਂ ਗੁਰਦੀਪ ਸਿੰਘ ਗੋਸ਼ਾ ਅਤੇ ਦੂਜੇ ਅਕਾਲੀ ਨੇਤਾ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਅਕਾਲੀਆਂ ਵਲੋਂ ਕੀਤੀ ਇਸ ਕਾਰਵਾਈ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਇਸ ਦੇ ਚੱਲਦਿਆਂ ਹੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਲੁਧਿਆਣਾ ਪੁੱਜ ਰਹੇ ਹਨ।
...ਤੇ ਪੰਜਾਬ ਸਰਕਾਰ ਨੇ ਫਿਰ ਮੰਗੀ ਸੁਰੇਸ਼ ਅਰੋੜਾ ਦੀ 'ਐਕਸਟੇਂਸ਼ਨ'
NEXT STORY