ਮਮਦੋਟ (ਸ਼ਰਮਾ): ਆ ਰਹੀਆਂ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਫਿਰੋਜ਼ਪੁਰ ਸੁਖਬੀਰ ਸਿੰਘ ਬਾਦਲ ਵਲੋਂ ਮਮਦੋਟ ਦੇ ਮਹਾਰਾਜਾ ਪੈਲੇਸ ਵਿਚ ਇੱਕ ਭਰਵੀਂ ਵਰਕਰ ਮੀਟਿੰਗ ਕੀਤੀ ਗਈ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਜੋਗਿੰਦਰ ਸਿੰਘ ਜਿੰਦੂ ਸਾਬਕਾ ਹਲਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ, ਸੁਰਿੰਦਰ ਸਿੰਘ ਬੱਬੂ ਯੂਥ ਆਗੂ, ਵਰਦੇਵ ਸਿੰਘ ਨੋਨੀਮਾਨ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰੋਹਿਤ ਕੁਮਾਰ ਮਾਂਟੂ ਵੋਹਰਾ ਪ੍ਰਧਾਨ, ਹਰਚਰਨ ਸਿੰਘ ਵੈਰੜ ਸਾਬਕਾ ਚੈਅਰਮੈਨ ਮਾਰਕੀਟ ਕਮੇਟੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਹ ਵੀ ਪੜ੍ਹੋ: ਨੌਜਵਾਨ ਨੇ ਦਿੱਲੀ ਟਰੈਕਟਰ ਪਰੇਡ ’ਚ ਲਿਜਾਣ ਲਈ ਸ਼ਿੰਗਾਰੀ ਕਾਰ, ਵੇਖ ਲੋਕਾਂ ’ਚ ਆਵੇਗਾ ਜੋਸ਼(ਤਸਵੀਰਾਂ)
ਇਸ ਮੌਕੇ ਤੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਂਦੀਆਂ ਨਗਰ ਪੰਚਾਇਤ ਚੋਣਾਂ ਵਿਚ ਅਕਾਲੀ ਦਲ ਪਾਰਟੀ ਨਾਲ ਸਬੰਧਤ ਉਮੀਦਵਾਰਾਂ ਨੂੰ ਜਿਤਾ ਕੇ ਪਾਰਟੀ ਦਾ ਸਾਥ ਦਿਓ, ਉਨ੍ਹਾਂ ਕਿਹਾ ਕਿ 2022 ਦੀਆਂ ਅੰਸੈਂਬਲੀ ਚੋਣਾਂ ’ਚ ਸਿਰਫ 7-8 ਮਹੀਨੇ ਦਾ ਸਮਾਂ ਬਾਕੀ ਹੈ, ਤੇ ਤੁਹਾਡੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਣੀ ਤਹਿ ਹੈ। ਜੇਕਰ ਤੁਸੀਂ ਨਗਰ ਪੰਚਾਇਤ ਚੋਣਾਂ ’ਚ ਅਕਾਲੀ ਦਲ ਪਾਰਟੀ ਨਾਲ ਸਬੰਧਤ ਉਮੀਦਵਾਰਾਂ ਨੂੰ ਜਤਾਓਗੇ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਨਗਰਾਂ ਦਾ ਵਿਕਾਸ ਹੋ ਸਕੇਗਾ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਸਤੌਜ ਦੇ ਨੌਜਵਾਨ ਦਾ ਅਨੋਖਾ ਪ੍ਰਦਰਸ਼ਨ, ਆਪਣੇ ਆਪ ਨੂੰ ਜਕੜਿਆ ਬੇੜੀਆਂ ’ਚ
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਜੋ ਕਾਂਗਰਸ ਪਾਰਟੀ ਵੱਲੋ ਵੱਡੇ-ਵੱਡੇ ਘਪਲੇ ਕੀਤੇ ਗਏ ਹਨ, ਉਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਕਾਂਗਰਸੀ ਸਰਪੰਚਾਂ ਵਲੋਂ ਮਨਰੇਗਾ ਰਾਹੀਂ ਪੈਸੇ ਦਾ ਗਲਤ ਉਪਯੋਗ ਕੀਤਾ ਗਿਆ ਹੈ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੇ ਰੇਤ ਮਾਫੀਆ, ਸ਼ਰਾਬ ਮਾਫੀਆ, ਡਰੱਗ ਮਾਫੀਆ ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ ਅਤੇ ਨਾਜਾਇਜ਼ ਤੌਰ ’ਤੇ ਪੈਸਾ ਕਮਾ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਉਨ੍ਹਾਂ ਨੇ ਪੁਲਸ ਅਫਸਰਾਂ ਨੂੰ ਸਖਤੀ ਨਾਲ ਤਾੜਨਾ ਕਰਦੇ ਹੋਏ ਕਿਹਾ ਕਿ ਜੋ ਪੁਲਸ ਅਫਸਰਾਂ ਵਲੋਂ ਗਲਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਉਪਰ ਝੂਠੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਨੂੰ ਮੁਅੱਤਲ ਕਰਕੇ ਉਸੇ ਜੇਲ੍ਹਾਂ ’ਚ ਹੀ ਡੱਕਿਆ ਜਾਵੇਗਾ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਆ ਕੇ ਵਿਕਾਸ ਤਾਂ ਕੀ ਕਰਨਾ ਸੀ ਉਹ ਤਾਂ ਆਪਣੀ ਐਸ਼ਪ੍ਰਸਤੀ ਵਿਚ ਮਗਨ ਹੈ, ਸਗੋਂ ਬਾਦਲ ਸਰਕਾਰ ਵੱਲੋ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ, ਜਿਵੇਂ ਕਿ ਆਟਾ ਦਾਲ ਸਕੀਮ, ਸ਼ਗਨ ਸਕੀਮ, ਪੈਨਸ਼ਨਾਂ, ਸਕਾਲਰਸ਼ਿਪ ਅਤੇ ਮੁਫਤ ਬਿਜਲੀ ਆਦਿ ਬੰਦ ਕਰਕੇ ਗਰੀਬ ਲੋਕਾਂ ਦਾ ਕਚੂਬਰ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਪੂਰੀ ਤਰ੍ਹਾਂ ਕਿਸਾਨ ਸੰਘਰਸ਼ ਦੇ ਹੱਕ ਵਿਚ ਦ੍ਰਿੜਤਾ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ 3 ਕਾਲੇ ਕਾਨੂੰਨ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੀ ਤਿਆਰ ਕੀਤੇ ਗਏ ਸਨ , ਪਰ ਬਹੁਮੱਤ ਨਾ ਹੋਣ ਕਰਕੇ ਉਹ ਲਾਗੂ ਨਹੀਂ ਕਰ ਸਕੇ।
ਇਹ ਵੀ ਪੜ੍ਹੋ: ਦੁਬਈ ਤੋਂ ਪਰਤੀ ਧੀ ਨੇ ਰੋ-ਰੋ ਸੁਣਾਈ ਦਰਦਭਰੀ ਕਹਾਣੀ, ਕਿਹਾ- ਭੁੱਖੇ ਰਹਿ ਕੇ ਲੰਘਾਏ ਮਹੀਨੇ
ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵਲਂੋ ਪੰਜਾਬ ਵਿਚ ਇਹ ਤਿੰਨੇ ਕਾਲੇ ਕਾਨੂੰਨ ਅੰਦਰਖਾਤੇ ਲਾਗੂ ਕਰ ਦਿੱਤੇ ਗਏ ਹਨ। ਜੇਕਰ ਕੇਂਦਰ ਦੀ ਸਰਕਾਰ ਇਨ੍ਹਾਂ ਨੂੰ ਰੱਦ ਵੀ ਕਰਦੀ ਹੈ ਤਾਂ ਵੀ ਇਹ ਕਾਲੇ ਕਾਨੂੰਨ ਪੰਜਾਬ ਵਿਚ ਲਾਗੂ ਰਹਿਣਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ੁਰੂ ਤੋ ਹੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀਆਂ ਹੱਕੀ ਮੰਗਾਂ ਨਾਲ ਆਵਾਜ਼ ਚੁੱਕਦਾ ਰਿਹਾ ਹੈ। ਉਨ੍ਹਾਂ ਕਿਹਾ ਕਿ 1966 ਵਿਚ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਪਿੰਡਾਂ ’ਚ ਬਾਦਲ ਸਾਹਿਬ ਨੇ ਪਹਿਲਾਂ ਖਰੀਦ ਕੇਂਦਰ ਪਿੰਡ ਆਸਾ ਬੁੱਟਰ (ਗਿੱਦੜਬਾਹਾ) ਵਿਖੇ ਚਾਲੂ ਕੀਤਾ ਸੀ। ਉਸ ਤੋਂ ਬਾਅਦ ਪਿੰਡਾਂ ’ਚ ਲਿੰਕ ਸੜਕਾਂ ਬਨਵਾਉਣੀਆਂ, ਪਿੰਡਾਂ ’ਚ ਧਰਮਸ਼ਾਲਾ ਬਣਵਾਈਆਂ, ਸਕੂਲ ਅੱਪਗ੍ਰੇਡ ਕਰਵਾਉਣੇ ਅਤੇ ਕਿਸਾਨੀ ਕਰਜ਼ਾ ਮੁਆਫ ਕਰਵਾਉਣਾ ਅਤੇ ਕਿਸਾਨ ਦੇ ਵਾਹਨ ਟਰੈਕਟਰ ਨੂੰ ਕਿਸੇ ਵੀ ਤਰ੍ਹਾਂ ਦੇ ਟੈਕਸ ਤੋਂ ਮੁਕਤ ਕਰਨਾ, ਇਹ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਸੂਬਾ ਪੰਜਾਬ ਦਾ ਵਿਕਾਸ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋ ਸਕਦਾ ਹੈ। ਕਾਂਗਰਸ ਤਾਂ ਸ਼ੁਰੂ ਤੋਂ ਹੀ ਪਾੜੋ ਅਤੇ ਰਾਜ ਕਰੋ ਅਤੇ ਲੁੱਟਣ ਦੀ ਨੀਤੀ ਅਖਤਿਆਰ ਕਰਦੀ ਰਹੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜੋਗਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ, ਪ੍ਰੀਤਮ ਸਿੰਘ ਮਲਸੀਆਂ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਚਮਕੌਰ ਸਿੰਘ ਟਿੱਬੀ , ਵਰਿੰਦਰ ਸਿੰਘ ਵੈਰੜ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਖੋਹੀ ਸਵਿਫਟ ਕਾਰ
NEXT STORY