ਲੁਧਿਆਣਾ : ਸਮਾਂ ਕਿੰਨਾ ਬਲਵਾਨ ਹੈ ਅਤੇ ਕੀ-ਕੀ ਰੰਗ ਦਿਖਾਉਂਦਾ ਹੈ, ਇਸ ਦੀ ਮਿਸਾਲ ਕਈ ਵਾਰ ਦੇਖਣ ਨੂੰ ਮਿਲਦੀ ਹੈ। ਜੇਕਰ 1996 ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਸ਼ਹਿਰ ਦੇ 3 ਅਕਾਲੀ ਆਗੂ ਅਜਿਹੇ ਸਨ, ਜੋ ਪੰਜਾਬ 'ਚੋਂ ਸੰਸਦ ਮੈਂਬਰ ਬਣੇ ਸਨ, ਜਿਵੇਂ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਿੰਦਰ ਸਿੰਘ ਖਾਲਸਾ, ਇਸੇ ਤਰ੍ਹਾਂ ਰੋਪੜ ਤੋਂ ਬਸੰਤ ਸਿੰਘ ਖਾਲਸਾ ਐੱਮ. ਪੀ. ਚੁਣੇ ਗਏ ਤੇ ਲੁਧਿਆਣਾ ਤੋਂ ਅਮਰੀਕ ਸਿੰਘ ਆਲੀਵਾਲ ਸਨ। ਉਸ ਸਮੇਂ ਇਨ੍ਹਾਂ ਆਗੂਆਂ ਦੀ ਤੂਤੀ ਬੋਲਦੀ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਹੁਣ ਇਨ੍ਹਾਂ ਆਗੂਆਂ 'ਚੋਂ ਹਰਿੰਦਰ ਸਿੰਘ ਖਾਲਸਾ ਪਹਿਲਾਂ 'ਆਪ' ਅਤੇ ਹੁਣ ਭਾਜਪਾ 'ਚ ਚਲੇ ਗਏ ਹਨ। ਅਮਰੀਕ ਸਿੰਘ ਆਲੀਵਾਲ ਕਾਂਗਰਸ 'ਚ ਵੱਡੀ ਭੂਮਿਕਾ ਨਿਭਾਅ ਰਹੇ ਹਨ, ਜਦੋਂਕਿ ਬਸੰਤ ਸਿੰਘ ਖਾਲਸਾ ਸਵਰਗ ਸਿਧਾਰ ਗਏ ਹਨ। ਉਸ ਵੇਲੇ ਦਾ ਸਮਾਂ ਦੇਖ ਕੇ ਤੇ ਅੱਜ ਦਾ ਸਮਾਂ ਦੇਖ ਕੇ ਅੱਜ-ਕੱਲ ਅਕਾਲੀ ਹੀ ਗੱਲਾਂ ਕਰ ਰਹੇ ਹਨ ਕਿ ਸਮਾਂ ਕਿੰਨਾ ਬਲਵਾਨ ਹੈ, ਜੋ ਕੀ ਤੋਂ ਕੀ ਕਰ ਗਿਆ।
ਬੈਂਸ ਦੀ ਹਿਮਾਇਤ 'ਤੇ ਗਏ ਜੱਸੀ ਜਸਰਾਜ ਦਾ ਵਿਰੋਧ, ਭਜਾਈ ਗੱਡੀ (ਵੀਡੀਓ)
NEXT STORY