ਲੁਧਿਆਣਾ (ਨਰਿੰਦਰ ਮਹਿੰਦਰੂ) : ਬੀਤੇ ਦਿਨੀਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲੁਧਿਆਣਾ ਪਹੁੰਚੇ ਜੱਸੀ ਜਸਰਾਜ ਨੂੰ ਲੋਕਾਂ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਬੈਂਸ ਨਾਲ ਜਿਹੜਾ ਵਿਅਕਤੀ ਨਾਮਜ਼ਦਗੀ ਦਾਖਲ ਕਰਨ ਆਇਆ ਹੈ, ਉਸ 'ਤੇ ਨਸ਼ਾ ਵੇਚਣ ਦਾ ਮਾਮਲਾ ਦਰਜ ਹੈ। ਇਸ ਬਾਰੇ ਗੋਸ਼ਾ ਨੇ ਜੱਸੀ ਜਸਰਾਜ ਦੀ ਕਾਰ ਨੂੰ ਘੇਰ ਕੇ ਸਵਾਲ ਕੀਤੇ ਤਾਂ ਉਹ ਚੁੱਪਚਾਪ ਉੱਥੋਂ ਗੱਡੀ ਭਜਾ ਕੇ ਲੈ ਗਏ।
ਇੱਥੇ ਦੱਸ ਦੇਈਏ ਕਿ ਬੈਂਸ ਤੇ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਦੇ ਨਾਮਜ਼ਦਗੀ ਭਰਨ ਦੌਰਾਨ ਵੀ ਦੋਹਾਂ ਪਾਰਟੀਆਂ ਵਿਚ ਟਕਰਾਅ ਹੋਇਆ ਸੀ। ਦੋਹਾਂ ਪਾਰਟੀਆਂ ਦੇ ਵਰਕਰ ਹੱਥੋਪਾਈ ਤੱਕ ਹੋ ਗਏ ਸਨ, ਜਿਸ 'ਤੇ ਉਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਕੇ ਮਾਮਲਾ ਸੰਭਾਲ ਲਿਆ ਸੀ।
'ਆਪ' ਨੂੰ ਇਕ ਹੋਰ ਝਟਕਾ, ਜ਼ਿਲਾ ਪ੍ਰਧਾਨ ਅਕਾਲੀ ਦਲ 'ਚ ਸ਼ਾਮਲ
NEXT STORY