ਲੁਧਿਆਣਾ (ਧੀਮਾਨ)- ਕਿਸੇ ਵੀ ਦੇਸ਼ ’ਚ ਜਨਸੰਖਿਆ ਨੂੰ ਸਥਿਰ ਰੱਖਣ ਲਈ ਫਰਟੀਲਿਟੀ ਰੇਟ ਦਾ 2.1 ਹੋਣਾ ਜ਼ਰੂਰੀ ਹੈ। ਜੇਕਰ ਫਰਟੀਲਿਟੀ ਰੇਟ ਇਸ ਤੋਂ ਘੱਟ ਆਉਂਦਾ ਹੈ ਤਾਂ ਜਨਸੰਖਿਆ ’ਚ ਕਮੀ ਆਵੇਗੀ ਅਤੇ ਜ਼ਿਆਦਾ ਆਉਂਦਾ ਹੈ ਤਾਂ ਜਨਸੰਖਿਆ ’ਚ ਵਾਧਾ ਹੋਵੇਗਾ। ਭਾਰਤ ਦਾ ਫਰਟੀਲਿਟੀ ਰੇਟ 2 ਹੈ, ਜੋ ਸਮਾਨ ਦੇ ਕਰੀਬ ਹੈ। ਉੱਤਰੀ ਰਾਜਾਂ ਦਾ ਫਰਟੀਲਿਟੀ ਰੇਟ ਤੇਜ਼ੀ ਨਾਲ ਘੱਟ ਰਿਹਾ, ਜੋ ਪੰਜਾਬ ਦੇ ਕਾਰੋਬਾਰ ਲਈ ਚਿੰਤਾ ਦਾ ਵਿਸ਼ਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੇਜ਼ ਮੀਂਹ ਦੇ ਨਾਲ ਪੈਣਗੇ ਗੜ੍ਹੇ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਆਲ ਇੰਡਸਟਰੀ ਐਂਡ ਟਰੇਡ ਫਾਰਮ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਦੱਸਿਆ ਕਿ ਪੰਜਾਬ ਹਿਮਾਚਲ ਜੰਮੂ ਐਂਡ ਕਸ਼ਮੀਰ ਦਾ ਫਰਟੀਲਿਟੀ ਰੇਟ ਤੇਜ਼ੀ ਨਾਲ ਹੇਠਾਂ ਆ ਰਿਹਾ ਹੈ। ਸਾਲ 2008 ’ਚ ਪੰਜਾਬ ਦਾ ਫਰਟੀਲਿਟੀ ਰੇਟ 2 ਸੀ, ਜੋ ਡਿੱਗ ਕੇ 1.63 ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ’ਚ ਇਹ ਡਿੱਗ ਕੇ 1.70 ਹੋ ਗਿਆ ਹੈ, ਜੰਮੂ-ਕਸ਼ਮੀਰ ’ਚ ਇਹ ਡਿੱਗ ਕੇ 1.40 ਰਹਿ ਗਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਸਮੇਂ ’ਚ ਇਨ੍ਹਾਂ ਸੂਬਿਆਂ ’ਚ ਜਨਸੰਖਿਆ ਤੇਜ਼ੀ ਨਾਲ ਘਟ ਜਾਵੇਗੀ। ਜਨਸੰਖਿਆ ’ਚ ਗਿਰਾਵਟ ਦਾ ਅਸਰ ਮੰਗ ’ਤੇ ਵੀ ਪੈਣਾ ਤੈਅ ਹੈ। ਇਸ ਨਾਲ ਲੋਕਲ ਲੇਬਰ ਦੀ ਸਮੱਸਿਆ ਵੀ ਆਉਣਾ ਸੰਭਾਵਿਤ ਹੈ। ਪੰਜਾਬ ਦੇ ਜ਼ਿਆਦਾਤਰ ਲੋਕ ਤੇਜ਼ੀ ਨਾਲ ਵਿਦੇਸ਼ਾਂ ਦਾ ਰੁਖ ਵੀ ਕਰ ਰਹੇ ਹਨ, ਜਿਸ ਨਾਲ ਸਮੱਸਿਆ ’ਚ ਹੋਰ ਵੀ ਵਾਧਾ ਹੋਵੇਗਾ।
ਜੇਕਰ ਖਰੀਦ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਦੇ ਲੋਕਾਂ ਦੀ ਖਰੀਦ ਸਮਰੱਥਾ ਜ਼ਿਆਦਾ ਹੁੰਦੀ ਹੈ ਅਤੇ ਸ਼ਹਿਰਾਂ ’ਚ ਫਰਟੀਲਿਟੀ ਰੇਟ ਹੋਰ ਵੀ ਤੇਜ਼ੀ ਨਾਲ ਡਿੱਗ ਰਿਹਾ ਹੈ। ਪੰਜਾਬ ਦੇ ਸ਼ਹਿਰਾਂ ’ਚ ਇਹ ਔਸਤ 1.42, ਹਿਮਾਚਲ ’ਚ 1.38 ਅਤੇ ਜੰਮੂ-ਕਸ਼ਮੀਰ ’ਚ ਔਸਤ 1.20 ਹੀ ਰਹਿ ਗਈ, ਜਿਸ ਨਾਲ ਅਗਲੇ ਕੁਝ ਸਾਲਾਂ ’ਚ ਉਥੇ ਆਬਾਦੀ ਤੇਜ਼ੀ ਨਾਲ ਘਟ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋਈਆਂ ਛੁੱਟੀਆਂ! ਖੁੱਲ੍ਹੇ ਰਹਿਣਗੇ ਇਹ ਦਫ਼ਤਰ
ਇਸ ਸਮੱਸਿਆ ਦੇ ਹੱਲ ਲਈ ਪੰਜਾਬ ਦੇ ਕਾਰੋਬਾਰੀਆਂ ਨੂੰ ਆਪਣਾ ਮਾਲ ਵੇਚਣ ਅਤੇ ਲੇਬਰ ਲਈ ਦੂਜੇ ਸੂਬਿਆਂ ’ਚ ਨਿਰਯਾਤ ’ਤੇ ਜ਼ਿਆਦਾ ਨਿਰਭਰ ਰਹਿਣਾ ਪੈ ਸਕਦਾ ਹੈ। ਪਾਕਿਸਤਾਨ ਦਾ ਫਰਟੀਲਿਟੀ ਰੇਟ 3.19 ਹੈ, ਜਿਸ ਤੋਂ ਸਪੱਸ਼ਟ ਹੈ ਕਿ ਉਥੇ ਆਬਾਦੀ ’ਚ ਤੇਜ਼ੀ ਨਾਲ ਵਾਧਾ ਹੋਵੇਗਾ ਅਤੇ ਪਾਕਿਸਤਾਨ ਨੂੰ ਨਿਰਯਾਤ ਪੰਜਾਬ ਵਰਗੇ ਸਰਹੱਦੀ ਸੂਬਿਆਂ ਲਈ ਇਕ ਬਿਹਤਰੀਨ ਮੌਕਾ ਹੈ। ਇਸ ਲਈ ਸਰਕਾਰ ਨੂੰ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਕਿਉਂਕਿ ਮੰਗ ਦਾ ਘਟਨਾ ਸੂਬਿਆਂ ਦੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਤੇ ਸਮੇਂ ਸਿਰ ਇਸ ’ਤੇ ਨੀਤੀ ਬਣਾਉਣ ਦੀ ਲੋੜ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡਾ ਹਾਦਸਾ, ਕਾਲਜ ਜਾ ਰਹੀ ਵਿਦਿਆਰਥਣ ਨੂੰ ਮੌਤ ਨੇ ਪਾਇਆ ਘੇਰਾ, ਮੌਕੇ 'ਤੇ ਨਿਕਲੀ ਜਾਨ
NEXT STORY