ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਪੰਜਾਬ ’ਚ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਇਸਦੇ ਬਾਵਜੂਦ ਲੋਕ ਪਾਣੀ ਦੇ ਮਹੱਤਵ ਨੂੰ ਸਮਝਣ ਅਤੇ ਇਸ ਨੂੰ ਬਚਾਉਣ ਲਈ ਗੰਭੀਰ ਨਹੀਂ ਦਿਖਾਈ ਦੇ ਰਹੇ। ਹਾਲਤ ਇਹ ਹੈ ਕਿ ਹਰ ਸਾਲ ਪਾਣੀ ਦਾ ਪੱਧਰ ਔਸਤਨ 50 ਸੈਂਟੀਮੀਟਰ ਹੇਠਾਂ ਜਾ ਰਿਹਾ ਹੈ। ਇਸਦੇ ਨਾਲ ਹੀ 70 ਫੀਸਦੀ ਬਾਰਿਸ਼ ਦਾ ਪਾਣੀ ਰਿਚਾਰਜ ਕਰਨ ਦੀ ਯੋਜਨਾ ਦੀ ਘਾਟ ਕਾਰਨ ਬਰਬਾਦ ਹੋ ਰਿਹਾ ਹੈ। ਵਿਗਿਆਨੀਆਂ ਅਤੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਣੀ ਬਚਾਉਣ ਲਈ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਦਾ ਭਵਿੱਖ ਰੇਗਿਸਤਾਨ ਤੋਂ ਵੀ ਬਦਤਰ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਹੋਰ ਵਧੇਗੀ ਠੰਡ! ਹੁਣ 13 ਜਨਵਰੀ ਨੂੰ ਖੁਲ੍ਹਣਗੇ ਸਕੂਲ
ਇਕ ਏਕੜ ’ਚ 25 ਲੱਖ ਲੀਟਰ ਪਾਣੀ ਸੁਰੱਖਿਅਤ ਹੋ ਸਕਦੈ
ਪੰਜਾਬ ’ਚ ਹਰ ਸਾਲ ਔਸਤਨ 650 ਮਿ.ਮੀ. ਬਾਰਿਸ਼ ਹੁੰਦੀ ਹੈ, ਜਿਸ ’ਚੋਂ 75 ਫੀਸਦੀ ਬਾਰਿਸ਼ ਜੂਨ ਤੋਂ ਸਤੰਬਰ ਤੱਕ ਹੁੰਦੀ ਹੈ। ਮਾਹਿਰਾਂ ਦੇ ਮੁਤਾਬਕ ਜੇ ਇਸ ਪਾਣੀ ਨੂੰ ਇਕੱਠਾ ਕੀਤਾ ਜਾਵੇ ਤਾਂ ਹਰ ਏਕੜ ’ਚ 25 ਲੱਖ ਲੀਟਰ ਪਾਣੀ ਸੁਰੱਖਿਅਤ ਕੀਤਾ ਜਾ ਸਕਦਾ ਹੈ ਪਰ ਇਸ ਵੱਲ ਧਿਆਨ ਦੇਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਸ਼ਹਿਰੀ ਖੇਤਰਾਂ ’ਚ ਪਾਣੀ ਸੁਰੱਖਿਅਤ ਕਰਨ ਦੀ ਸਥਿਤੀ ਹੋਰ ਵੀ ਖਰਾਬ ਹੈ। ਇੱਥੇ ਲੱਗਭਗ 70 ਫੀਸਦੀ ਬਾਰਿਸ਼ ਦਾ ਪਾਣੀ ਬਿਨਾਂ ਕਿਸੇ ਵਰਤੋਂ ਦੇ ਵਹਿ ਜਾਂਦਾ ਹੈ। ਜੇ ਇਸ ਪਾਣੀ ਨੂੰ ਇਕੱਠਾ ਕੀਤਾ ਜਾਵੇ, ਤਾਂ ਇਹ ਪਾਣੀ ਦੇ ਪੱਧਰ ਨੂੰ ਸੁਧਾਰਨ ’ਚ ਵੱਡੀ ਭੂਮਿਕਾ ਨਿਭਾ ਸਕਦਾ ਹੈ।
ਪਾਣੀ ਬਚਾਉਣ ਦੀ ਅਪੀਲ ਨੂੰ ਲੋਕਾਂ ਦੁਆਰਾ ਅਣਡਿੱਠਾ ਕੀਤਾ ਜਾ ਰਿਹਾ
ਸੂਬਾ ਸਰਕਾਰ ਨੇ ਪਾਣੀ ਬਚਾਉਣ ਲਈ ਕਈ ਕਦਮ ਚੁੱਕੇ ਹਨ। ਹਾਲ ਹੀ ਵਿਚ ਸਰਕਾਰ ਨੇ ਘਰਾਂ ’ਚ ਪਾਈਪ ਦੇ ਰਾਹੀਂ ਵਿਹੜਾ ਅਤੇ ਗੱਡੀਆਂ ਧੋਣ ’ਤੇ ਰੋਕ ਲਾਈ ਹੈ ਅਤੇ ਅਜਿਹਾ ਕਰਨ ਵਾਲਿਆਂ ’ਤੇ ਵੱਡਾ ਜੁਰਮਾਨਾ ਲਾਉਣ ਦੀ ਵਿਵਸਥਾ ਹੈ ਪਰ ਇਸਦੇ ਬਾਵਜੂਦ ਲੋਕ ਪਾਣੀ ਬਰਬਾਦ ਕਰਨ ਤੋਂ ਪਿੱਛੇ ਨਹੀਂ ਹਟ ਰਹੇ। ਲੋਕ ਅੱਜ ਆਪਣੇ ਮਕਾਨਾਂ ਦੇ ਨਿਰਮਾਣ ’ਤੇ ਲੱਖਾਂ ਰੁਪਏ ਖਰਚ ਕਰਦੇ ਹਨ ਪਰ 15,000 ਰੁਪਏ ਦੀ ਘੱਟ ਲਾਗਤ ਨਾਲ ਵਾਟਰ ਰਿਚਾਰਜਿੰਗ ਸਿਸਟਮ ਲਾਉਣ ’ਚ ਰੁਚੀ ਨਹੀਂ ਦਿਖਾਉਂਦੇ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਸਰਕਾਰ ਨੇ 3 ਗੁਣਾ ਵਧਾਈ ਬੁਢਾਪਾ ਪੈਨਸ਼ਨ
ਪੰਜਾਬ ਦੀ ਮੌਜੂਦਾ ਸਥਿਤੀ ਚਿੰਤਾਜਨਕ
ਸੂਬੇ ਦੀਆਂ ਨਦੀਆਂ ਪਹਿਲਾਂ ਹੀ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੀਆਂ ਹਨ। ਇਸ ਕਰਕੇ ਪੰਜਾਬ ਦੀਆਂ ਜ਼ਿਆਦਾਤਰ ਪਾਣੀ ਦੀਆਂ ਲੋੜਾਂ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੋ ਚੁੱਕੀਆਂ ਹਨ। 2013 ਦੇ ਇਕ ਸਰਵੇਖਣ ਮੁਤਾਬਕ ਪੰਜਾਬ ’ਚ ਜਿੰਨਾ ਪਾਣੀ ਧਰਤੀ ’ਚ ਰਿਚਾਰਜ ਹੁੰਦਾ ਹੈ, ਉਸ ਤੋਂ 149 ਫੀਸਦੀ ਵੱਧ ਪਾਣੀ ਕੱਢਿਆ ਜਾਂਦਾ ਹੈ। ਹੁਣ ਇਹ ਅਨੁਪਾਤ ਵੱਧ ਕੇ 170 ਫੀਸਦੀ ਹੋ ਗਿਆ ਹੈ।
ਮੌਜੂਦਾ ਸਮੇਂ ’ਚ ਹਰ ਸਾਲ 21.58 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ’ਚ ਰਿਚਾਰਜ ਹੁੰਦਾ ਹੈ, ਜਦਕਿ 35.78 ਬਿਲੀਅਨ ਕਿਊਬਿਕ ਮੀਟਰ ਪਾਣੀ ਕੱਢਿਆ ਜਾਂਦਾ ਹੈ। ਇਹ ਅਸਮਤੁਲਨ ਸੂਬੇ ਦੇ ਜਲ ਸੰਕਟ ਨੂੰ ਹੋਰ ਗੰਭੀਰ ਬਣਾ ਰਿਹਾ ਹੈ।
ਸੰਭਾਵਿਤ ਹੱਲ
1. ਬਾਰਿਸ਼ ਦੇ ਪਾਣੀ ਨੂੰ ਇਕੱਠਾ ਕਰਨ ਲਈ ਵੱਡੇ ਪੱਧਰ ’ਤੇ ਰੇਨ ਵਾਟਰ ਹਾਰਵੇਸਟਿੰਗ ਸਿਸਟਮ ਲਾਉਣਾ ਜ਼ਰੂਰੀ ਹੈ।
2. ਝੋਨੇ ਦੀ ਥਾਂ ਪਾਣੀ ਦੀ ਘੱਟ ਖਪਤ ਵਾਲੀਆਂ ਫਸਲਾਂ ਨੂੰ ਤਰਜੀਹ ਦਿੱਤੀ ਜਾਵੇ।
3. ਲੋਕਾਂ ਨੂੰ ਪਾਣੀ ਬਚਾਉਣ ਅਤੇ ਇਸਦਾ ਮਹੱਤਵ ਸਮਝਾਉਣ ਲਈ ਜਾਗਰੂਕਤਾ ਅਭਿਆਨ ਚਲਾਏ ਜਾਣ।
4. ਪਾਣੀ ਬਰਬਾਦ ਕਰਨ ਵਾਲਿਆਂ ’ਤੇ ਜੁਰਮਾਨਾ ਅਤੇ ਸਖਤ ਕਾਰਵਾਈ ਯਕੀਨੀ ਬਣਾਈ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ
NEXT STORY