ਧਾਰੀਵਾਲ, (ਖੋਸਲਾ, ਬਲਬੀਰ)- ਐਕਸਾਈਜ਼ ਵਿਭਾਗ ਤੇ ਪੁਲਸ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ’ਤੇ ਪਿੰਡ ਸੋਹਲ ਤੋਂ ਲਾਵਾਰਿਸ ਹਾਲਤ ਵਿਚ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ®ਧਾਰੀਵਾਲ ਦੇ ਇੰਚਾਰਜ ਬੂਟਾ ਸਿੰਘ, ਬਲਵਿੰਦਰ ਸਿੰਘ ਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਸੋਹਲ ਸਥਿਤ ਰੇਲਵੇ ਲਾਈਨ ਨੇਡ਼ਿਓਂ 22 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਤੇ ਇਕ ਕੇਨ ਜੋ ਲਾਵਾਰਿਸ ਹਾਲਤ ਵਿਚ ਪਿਅਾ ਸੀ, ਬਰਾਮਦ ਕਰ ਕੇ ਮੌਕੇ ’ਤੇ ਨਸ਼ਟ ਕਰ ਦਿੱਤੇ ਗਏ ਹਨ। ਇਸ ਮੌਕੇ ਰਛਪਾਲ ਸਿੰਘ, ਬਿੰਦਾ ਸਿੰਘ ਤੇ ਹੋਰ ਹਾਜ਼ਰ ਸਨ।
ਪਿੰਡ ਦਾ ਰਾਜਸੀ ਆਗੂ ਸਮਝੌਤੇ ਲਈ ਬਣਾ ਰਿਹੈ ਦਬਾਅ, ਜਨਮ ਸਰਟੀਫ਼ਿਕੇਟ ’ਚ ਵੀ ਕੀਤੀ ਹੇਰਾਫੇਰੀ
NEXT STORY