ਜਲੰਧਰ, (ਮਹੇਸ਼)- ਬੱਸ ਅੱਡਾ ਜਲੰਧਰ ਕੈਂਟ ਦੇ ਨਜ਼ਦੀਕ ਇਕ ਵਿਆਹੁਤਾ ਔਰਤ ਨਾਲ 2 ਸਕੇ ਭਰਾਵਾਂ ਸਮੇਤ 3 ਨੌਜਵਾਨਾਂ ਵੱਲੋਂ ਰਸਤੇ ’ਚ ਘੇਰ ਕੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਸ ਅੱਡਾ ਕੈਂਟ ਦੇ ਨਜ਼ਦੀਕ ਹੀ ਰਹਿੰਦੀ ਪੀੜਤ ਔਰਤ ਨੇ ਇਸ ਸਬੰਧ ’ਚ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਥਾਣਾ ਕੈਂਟ ਪੁਲਸ ਨੇ ਪੂਰੀ ਜਾਂਚ ਤੋਂ ਬਾਅਦ ਰੋਹਿਤ ਕੁਮਾਰ ਪੁੱਤਰ ਅਸ਼ਵਨੀ ਕੁਮਾਰ, ਭਾਰਤ ਕੁਮਾਰ ਉਰਫ ਬੋਬੀ ਅਤੇ ਪਵਨ ਕੁਮਾਰ ਪੁੱਤਰ ਸ਼ੱਮੀ ਕੁਮਾਰ ਵਿਰੁੱਧ ਥਾਣਾ ਕੈਂਟ ’ਚ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ’ਚੋਂ ਰੋਹਿਤ 30 ਸਾਲ ਦਾ ਹੈ ਅਤੇ ਦੋਵੇਂ ਸਕੇ ਭਰਾਵਾਂ ਦੀ ਉਮਰ 23-24 ਸਾਲ ਹੋਵੇਗੀ। ਇਹ ਤਿੰਨੇ ਨੌਜਵਾਨ ਔਰਤ ਦੇ ਗੁਆਂਢ ’ਚ ਹੀ ਰਹਿੰਦੇ ਹਨ ਅਤੇ ਔਰਤ ਨੂੰ ਰਾਹ ’ਚ ਘੇਰ ਕੇ ਅਸ਼ਲੀਲ ਹਰਕਤਾਂ ਕਰਦੇ ਸਨ, ਜਿਸ ਤੋਂ ਤੰਗ ਆ ਕੇ ਔਰਤ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਗਈ।
ਨਸ਼ਾ ਸਮੱਗਲਰਾਂ ਦੇ 72 ਵਾਹਨ ਨੀਲਾਮੀ ਦੀ ਲਿਸਟ ’ਚ ਸ਼ਾਮਲ
NEXT STORY