ਲੁਧਿਆਣਾ (ਹਿਤੇਸ਼) : ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਜੋ ਐਲੀਵੇਟਿਡ ਰੋਡ ਬਣ ਰਿਹਾ ਹੈ, ਉਸ ਨੂੰ ਪੜਾਵਾਂ ਤਹਿਤ ਜਨਤਾ ਲਈ ਖੋਲ੍ਹਿਆ ਜਾ ਰਿਹਾ ਹੈ। ਹੁਣ ਤੱਕ ਫਿਰੋਜ਼ਪੁਰ ਰੋਡ ਸਾਈਡ ਤੋਂ ਭਾਈਵਾਲਾ ਚੌਂਕ ਤੱਕ ਦੋਵੇਂ ਸਾਈਡਾਂ ਟ੍ਰੈਫਿਕ ਲਈ ਚਾਲੂ ਹੋ ਚੁੱਕੀਆਂ ਹਨ। ਹੁਣ ਭਾਈਵਾਲਾ ਚੌਂਕ ਤੋਂ ਜਗਰਾਓਂ ਪੁਲ ਸਾਈਡ ਦਾ ਹਿੱਸਾ ਖੋਲ੍ਹਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨੇ ਛੇੜਿਆ ਕਾਂਬਾ, ਆ ਗਿਆ ਸਿਆਲ, ਕੱਢ ਲਓ ਰਜਾਈਆਂ, ਕੰਬਲ ਤੇ ਜੈਕਟਾਂ
ਇਸ ਫਲਾਈਓਵਰ 'ਤੇ ਸ਼ਨੀਵਾਰ ਦੁਪਹਿਰ 3 ਵਜੇ ਟ੍ਰੈਫਿਕ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੀ ਪੁਸ਼ਟੀ ਲੁਧਿਆਣਾ ਟ੍ਰੈਫਿਕ ਪੁਲਸ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਪਾਈ ਗਈ ਪੋਸਟ ਰਾਹੀਂ ਸਾਂਝੀ ਕੀਤੀ ਗਈ ਹੈ।
ਇਹ ਵੀ ਪੜ੍ਹੋ : 'ਮੌਸਮ' ਵਿਭਾਗ ਨੇ ਜਾਰੀ ਕੀਤੀ ਨਵੀਂ ਚਿਤਾਵਨੀ, ਜਾਣੋ ਦੀਵਾਲੀ ਦੇ ਵਾਲੇ ਕਿਹੋ ਜਿਹਾ ਰਹੇਗਾ Weather
ਇਸ ਤਹਿਤ ਭਾਈਵਾਲਾ ਚੌਂਕ ਤੋਂ ਜਗਰਾਓਂ ਪੁਲ ਜਾਣ ਲਈ 30 ਕਿਲੋਮੀਟਰ ਦੀ ਸਪੀਡ ਫਿਕਸ ਕਰ ਦਿੱਤੀ ਗਈ ਹੈ। ਇਸ ਨਾਲ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਮਿਲੇਗੀ। ਫਿਰੋਜ਼ਪੁਰ ਰੋਡ ਤੋਂ ਲੈ ਕੇ ਜਗਰਾਓਂ ਪੁਲ ਦਾ ਸਫ਼ਰ ਕੁੱਝ ਹੀ ਮਿੰਟਾਂ 'ਚ ਪੂਰਾ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ’ਤੇ ਮਾਂ ਲਕਸ਼ਮੀ ਦੀ ਪੂਜਾ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਹੋਵੇਗੀ ਕਿਰਪਾ
NEXT STORY