ਹੰਬਡ਼ਾਂ, (ਧਾਲੀਵਾਲ)- ਜ਼ਿਲੇ ਦਾ ਇਤਿਹਾਸਿਕ ਪਿੰਡ ਆਲੀਵਾਲ ਦੇ ਨਾਂ ’ਤੇ ਦੱਖਣੀ ਅਫਰੀਕਾ ’ਚ ਸ਼ਹਿਰ ਵਸਿਆ ਹੋਇਆ ਹੈ। ਐਂਗਲੋ ਸਿੱਖ ਜੰਗ ਜੋ ਕਿ ਆਲੀਵਾਲ ’ਚ ਹੋਈ ਸੀ, ਉਸ ਲਡ਼ਾਈ ਦੇ ਜਨਰਲ ਹੈਰੀ ਸਮਿੱਥ ਨੇ ਲਡ਼ਾਈ ਜਿੱਤ ਕੇ ਦੱਖਣੀ ਅਫਰੀਕਾ ਵਿਚ ਜਾ ਕੇ ਆਲੀਵਾਲ ਨਾਂ ਦਾ ਸ਼ਹਿਰ ਵਸਾਇਆ ਸੀ। ਇਸ ਤੋਂ ਵੱਡੀ ਤਰਾਸਦੀ ਇਹ ਹੈ ਕਿ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਲਡ਼ੀਆਂ ਜੰਗਾਂ ’ਚ ਅਹਿਮ ਸਥਾਨ ਰੱਖਣ ਵਾਲੀ ਆਲੀਵਾਲ ਦੀ ਇਸ ਜੰਗ ਦੇ ਸਿੱਖ ਸ਼ਹੀਦਾਂ ਨੂੰ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਵੱਲੋਂ ਅਣਗੌਲਿਆਂ ਗਿਆ ਅਤੇ ਪੌਣੇ 200 ਸਾਲ ਦੇ ਬਾਅਦ ਪਿੰਡ ਆਲੀਵਾਲ ’ਚ ਉਸਾਰੀ ਸਿੱਖ ਸ਼ਹੀਦਾਂ ਦੀ ਯਾਦਗਾਰ ’ਤੇ ਕਦੇ ਕਿਸੇ ਸਰਕਾਰੀ ਅਧਿਕਾਰੀ ਜਾ ਸਰਕਾਰੀ ਅਮਲੇ ਨੇ ਪੁੱਜ ਕੇ ਸਲਾਮ ਤੱਕ ਨਹੀਂ ਕੀਤਾ, ਦੂਜੇ ਪਾਸੇ ਇਸ ਜੰਗ ’ਚ ਅੰਗਰੇਜ਼ਾਂ ਦੇ ਮਰੇ ਸਿਪਾਹੀਆਂ ਦੀ ਯਾਦ ਵਿਚ ਪਿੰਡ ਗੋਰਾਹੂਰ ਨੇਡ਼ੇ ਆਲੀਵਾਲ ’ਚ ਵੀ ਅੰਗਰੇਜ਼ਾਂ ਵੱਲੋਂ ਯਾਦਗਾਰ ਉਸਾਰੀ ਗਈ ਹੈ ਹੁਣ ਵੀ ਅੰਗਰੇਜ਼ ਇਸ ਜਗ੍ਹਾ ’ਤੇ ਆ ਕੇ ਸਲਾਮੀ ਦਿੰਦੇ ਹਨ। ਤਕਰੀਬਨ ਤਿੰਨ ਸਾਲ ਪਹਿਲਾਂ ਮਨਪ੍ਰੀਤ ਸਿੰਘ ਇਅਾਲੀ ਦੇ ਯਤਨਾਂ ਨਾਲ ਸਿੱਖ ਸ਼ਹੀਦਾਂ ਦੀ ਯਾਦਗਾਰ ਉਸਾਰੀ ਗਈ ਹੈ।
ਇਸ ਸਬੰਧੀ ਸ. ਇਅਾਲੀ ਨੇ ਆਖਿਆ ਕਿ ਪਿੰਡ ਆਲੀਵਾਲ ਦੇ ਨਾਂ ’ਤੇ ਅਫ਼ਰੀਕਾ ’ਚ ਸ਼ਹਿਰ ਵਸੇ ਹੋਣ ਬਾਰੇ ਉਨ੍ਹਾਂ ਨੂੰ ਪਤਾ ਹੈ ਕਿਉਂਕਿ ਉਨ੍ਹਾਂ ਦਾ ਪਿਛੋਕਡ਼ ਵੀ ਇਸ ਜੰਗ ਨਾਲ ਜੁਡ਼ਿਆ ਅਤੇ ਉਹ ਅਫ਼ਰੀਕਾ ਜਾ ਕੇ ਵੀ ਸਿੱਖ ਸ਼ਹੀਦਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨਗੇ।
ਇਸ ਮੌਕੇ ਪਿੰਡ ਆਲੀਵਾਲ ਦੇ ਸਰਪੰਚ ਪ੍ਰਗਟ ਸਿੰਘ ਢਿੱਲੋਂ ਨੇ ਆਖਿਆ ਕਿ ਆਲੀਵਾਲ ਸਿੱਖ ਸ਼ਹੀਦਾਂ ਦੀ ਯਾਦਗਾਰ ’ਚ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਅਾਲੀ ਵੱਲੋਂ ਅਕਾਲੀ ਭਾਜਪਾ ਸਰਕਾਰ ਮੌਕੇ 30 ਲੱਖ, ਐਸ.ਜੀ.ਪੀ.ਸੀ. ਵਲੋਂ 10 ਲੱਖ ਰੁਪਏ ਦੀ ਗ੍ਰਾਂਟ ਅਤੇ ਪਿੰਡ ਵਾਸੀਅਾਂ ਵੱਲੋਂ ਆਪਣੇ ਪੱਧਰ ’ਤੇ ਲੱਖਾਂ ਰੁਪਏ ਇਕੱਠੇ ਕਰ ਕੇ ਇਹ ਸ਼ਾਨਦਾਰ ਯਾਦਗਾਰ ਉਸਾਰੀ ਹੈ। ਇਸ ਜੰਗ ’ਚ ਸਿੱਖ ਫੌਜਾਂ ਦੀ ਅਗਵਾਈ ਕਰਨ ਵਾਲੇ ਜਰਨੈਲ ਰਣਯੋਧ ਸਿੰਘ ਮਜੀਠੀਆ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਯਾਦਗਾਰ ਵਾਲੀ ਥਾਂ ’ਤੇ ਲਾਇਬਰੇਰੀ ਲਈ ਸਿੱਖ ਜਰਨੈਲਾਂ ਦੀਆਂ ਫੋਟੋਅਾਂ ਦਿੱਤੀਆਂ ਗਈਆਂ ਹਨ। ਸਰਪੰਚ ਢਿੱਲੋਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅੰਗਰੇਜ਼ਾਂ ਵਾਂਗ ਸਾਡੇ ਵੀ ਪੁਰਾਤਤਵ ਵਿਭਾਗ ਨੂੰ ਇਸ ਜੰਗ ਦੇ ਸ਼ਹੀਦਾਂ ਦੀ ਯਾਦਗਾਰ ਲਈ ਵਿਸ਼ੇਸ਼ ਗ੍ਰਾਂਟ ਦੇਣੀ ਚਾਹੀਦੀ ਹੈ।
ਸਿਲਾਈ ਸਿਖਾਉਣ ਦੇ ਬਹਾਨੇ ਨਾਬਾਲਗਾ ਨਾਲ ਕੀਤਾ ਜਬਰ-ਜ਼ਨਾਹ
NEXT STORY