ਚੰਡੀਗੜ੍ਹ (ਵਿਜੇ) - ਹੁਣ ਨਗਰ ਨਿਗਮ ਦੇ ਸਾਰੇ ਪ੍ਰੋਜੈਕਟਾਂ ਦੀ ਜਾਣਕਾਰੀ ਆਨਲਾਈਨ ਮਿਲ ਸਕੇਗੀ। ਪ੍ਰੋਜੈਕਟ ਕਦੋਂ ਸ਼ੁਰੂ ਹੋਇਆ? ਉਸਦਾ ਸਟੇਟਸ ਕੀ ਹੈ? ਖਤਮ ਕਦੋਂ ਹੋਣਾ ਸੀ ਤੇ ਅਜੇ ਕਿੰਨਾ ਪ੍ਰੋਜੈਕਟ ਬਾਕੀ ਹੈ? ਅਜੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਨਗਰ ਨਿਗਮ ਨੂੰ ਅਧਿਕਾਰੀਆਂ ਨਾਲ ਸਪੈਸ਼ਲ ਮੀਟਿੰਗ ਕਰਨੀ ਪੈਂਦੀ ਸੀ ਜਾਂ ਫੀਲਡ 'ਚ ਜਾ ਕੇ ਡਿਟੇਲ ਹਾਸਿਲ ਕਰਨੀ ਪੈਂਦੀ ਸੀ ਪਰ ਹੁਣ ਇਹ ਸਾਰੀ ਜਾਣਕਾਰੀ ਅਫਸਰਾਂ ਨੂੰ ਇਕ ਮੋਬਾਇਲ ਐਪਲੀਕੇਸ਼ਨ ਜ਼ਰੀਏ ਹੀ ਹਾਸਿਲ ਹੋ ਜਾਏਗੀ। ਨਗਰ ਨਿਗਮ ਵਲੋਂ ਛੇਤੀ ਹੀ ਇਕ ਐਂਡ੍ਰਾਇਡ ਮੋਬਾਇਲ ਐਪਲੀਕੇਸ਼ਨ ਤਿਆਰ ਕੀਤੀ ਜਾਏਗੀ, ਜਿਸਦੇ ਜ਼ਰੀਏ ਨਿਗਮ ਦੇ ਸਾਰੇ ਅਧਿਕਾਰੀ ਇਕੱਠੇ ਕਿਸੇ ਵੀ ਪ੍ਰੋਜੈਕਟ 'ਤੇ ਵਿਚਾਰ-ਚਰਚਾ ਕਰ ਸਕਣਗੇ।
ਇਸ ਐਪਲੀਕੇਸ਼ਨ 'ਚ ਬੀ. ਐਂਡ ਆਰ., ਇਲੈਕਟ੍ਰੀਕਲ, ਹਾਰਟੀਕਲਚਰ, ਐੱਮ. ਓ. ਐੱਚ. ਆਫਿਸ ਤੇ ਪਬਲਿਕ ਹੈਲਥ ਵਿੰਗ ਨਾਲ ਸਬੰਧਿਤ ਹਰ ਤਰ੍ਹਾਂ ਦੇ ਪ੍ਰੋਜੈਕਟ ਸ਼ਾਮਲ ਕੀਤੇ ਜਾਣਗੇ। ਖਾਸ ਗੱਲ ਇਹ ਹੈ ਕਿ ਇਸ ਮੋਬਾਇਲ ਐਪਲੀਕੇਸ਼ਨ ਜ਼ਰੀਏ ਹੀ ਅਧਿਕਾਰੀਆਂ ਤੋਂ ਪ੍ਰੋਜੈਕਟ ਨਾਲ ਸੰਬੰਧਿਤ ਸਵਾਲ ਪੁੱਛੇ ਜਾ ਸਕਦੇ ਹਨ ਤੇ ਨਵਾਂ ਵਰਕ ਅਲਾਟ ਕਰਨ ਨਾਲ ਸੰਬੰਧਿਤ ਸਾਰੀ ਜਾਣਕਾਰੀ ਇਥੇ ਹੀ ਦਿੱਤੀ ਜਾ ਸਕਦੀ ਹੈ। ਨਿਗਮ ਵਲੋਂ ਇਸ ਪ੍ਰੋਜੈਕਟ ਲਈ ਕੰਪਨੀ ਦੀ ਚੋਣ ਕਰਨ ਲਈ ਮੰਗਲਵਾਰ ਨੂੰ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ।
ਇਹ ਹੋਵੇਗਾ ਸਿਸਟਮ 'ਚ
* ਨਵੇਂ ਵਰਕ ਆਰਡਰ ਨੂੰ ਅਲਾਟ ਕੀਤਾ ਜਾ ਸਕੇਗਾ।
* ਮੌਜੂਦਾ ਸਮੇਂ 'ਚ ਚੱਲ ਰਹੇ ਪ੍ਰੋਜੈਕਟ ਨੂੰ ਅਪਡੇਟ ਕੀਤਾ ਜਾਏਗਾ।
* ਕਾਰਪੋਰੇਸ਼ਨ ਲੈਵਲ 'ਤੇ ਹੀ ਸਾਰੇ ਕੰਮਾਂ ਦੀ ਸਮਰੀ ਹਾਸਿਲ ਕੀਤੀ ਜਾ ਸਕੇਗੀ।
* ਵਿਭਾਗ, ਜ਼ੋਨ, ਸਬ-ਜ਼ੋਨ ਤੇ ਵਾਰਡ ਵਾਈਜ਼ ਵਰਕ ਆਰਡਰ ਦੀ ਜਾਣਕਾਰੀ ਮਿਲ ਸਕੇਗੀ।
* ਜ਼ੋਨ ਲੈਵਲ, ਸਬ-ਜ਼ੋਨ ਲੈਵਲ ਤੇ ਵਾਰਡ ਲੈਵਲ 'ਤੇ ਪ੍ਰੋਜੈਕਟਾਂ ਦੀ ਲਿਸਟ ਮਿਲੇਗੀ।
* ਜ਼ੋਨ, ਸਬ-ਜ਼ੋਨ, ਵਾਰਡ, ਸਟੇਟਸ, ਹੈੱਡ, ਕੈਟਾਗਰੀ, ਵਿਭਾਗ, ਵਰਕ ਨੇਮ, ਵਰਕ ਟਾਈਪ, ਵਰਕ ਲੋਕੇਸ਼ਨ, ਐਸਟੀਮੇਟਿਡ ਕਾਸਟ, ਟੈਂਡਰ ਦੀ ਕਾਸਟ, ਏਜੰਸੀ ਵਰਕ ਆਰਡਰ, ਤਰੀਕ ਤੇ ਟਾਈਮ ਲਿਮਟ ਦੀ ਵੀ ਡਿਟੇਲ ਮਿਲੇਗੀ।
* ਫਿਜ਼ੀਕਲ ਪ੍ਰੋਗਰੈੱਸ, ਤਿਆਰ ਕੀਤੇ ਗਏ ਬਿੱਲ, ਪੇਮੈਂਟ ਤੇ ਜ਼ਿੰਮੇਵਾਰ ਅਫਸਰ ਬਾਰੇ ਦੱਸਿਆ ਜਾ ਸਕੇਗਾ।
* ਕਿਸੇ ਵੀ ਏਰੀਆ ਕੌਂਸਲਰ ਦੇ ਵਾਰਡ 'ਚ ਜੇਕਰ ਕੋਈ ਕੰਮ ਹੋ ਰਿਹਾ ਹੈ ਤਾਂ ਉਸਨੂੰ ਅਲਰਟ ਭੇਜਿਆ ਜਾਏਗਾ।
* ਲੋਕਾਂ ਦੀ ਵੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇਗੀ।
ਸਾਰੇ ਵਿਭਾਗ ਦੇ ਸਕਣਗੇ ਸੁਝਾਅ
ਮੋਬਾਇਲ ਐਪਲੀਕੇਸ਼ਨ ਜ਼ਰੀਏ ਸਾਰੇ ਵਿਭਾਗ ਇਕੱਠਿਆਂ ਇਕ ਹੀ ਥਾਂ 'ਤੇ ਪ੍ਰੋਜੈਕਟ ਸੰਬੰਧੀ ਆਪਣੇ ਆਨਲਾਈਨ ਇਨਪੁਟ ਦੇ ਸਕਣਗੇ, ਜਿਸ ਨਾਲ ਲੋੜ ਮੁਤਾਬਿਕ ਉਸ ਕੰਮ 'ਚ ਸਮੇਂ ਸਿਰ ਤਬਦੀਲੀ ਕੀਤੀ ਜਾ ਸਕੇਗੀ। ਇਸ ਨਾਲ ਇਹ ਲਾਭ ਵੀ ਹੋਵੇਗਾ ਕਿ ਇਕ ਪ੍ਰੋਜੈਕਟ ਨਾਲ ਜਿੰਨੇ ਵੀ ਵਿਭਾਗ ਜੁੜੇ ਹੋਏ ਹਨ, ਉਹ ਐਪਲੀਕੇਸ਼ਨ ਜ਼ਰੀਏ ਹੀ ਆਪਣੀਆਂ ਗੱਲਾਂ ਰੱਖ ਸਕਣਗੇ।
ਇਸਦੇ ਨਾਲ ਹੀ ਜਿੰਨੇ ਵੀ ਕੰਮ ਪੈਂਡਿੰਗ ਪਏ ਹਨ, ਉਨ੍ਹਾਂ ਦੀ ਮਾਨੀਟਰਿੰਗ ਲਿਸਟ ਬਣਾਈ ਜਾਏਗੀ। ਟੈਂਡਰ ਦਾ ਪੂਰਾ ਪ੍ਰੋਸੀਜ਼ਰ ਸਿਸਟਮ ਨਾਲ ਮੈਨੇਜ ਕੀਤਾ ਜਾ ਸਕੇਗਾ। ਇਕ ਕੰਮ ਲਈ ਕਿੰਨੀਆਂ ਕੰਪਨੀਆਂ ਨੇ ਅਪਲਾਈ ਕੀਤਾ ਹੈ? ਟੈਂਡਰ ਖੁੱਲ੍ਹਣ ਦਾ ਸਮਾਂ, ਨਤੀਜਾ, ਚੁਣੀ ਗਈ ਕੰਪਨੀ ਦੀ ਡਿਟੇਲ, ਪੇਮੈਂਟ ਟਰਮਸ ਤੇ ਟੈਕਨੀਕਲ ਡਿਟੇਲ ਵੀ ਇਸ ਐਪਲੀਕੇਸ਼ਨ 'ਚ ਮਿਲੇਗੀ।
ਇਸ ਤਰ੍ਹਾਂ ਮੈਨੇਜ ਹੋਣਗੇ ਮੌਜੂਦਾ ਪ੍ਰੋਜੈਕਟ
* ਸਾਰੇ ਮੌਜੂਦਾ ਪ੍ਰੋਜੈਕਟ ਸਿਸਟਮ 'ਚ ਸਿੱਧੇ ਸ਼ਾਮਲ ਕਰ ਲਏ ਜਾਣਗੇ, ਇਸਦੇ ਨਾਲ ਹੀ ਸੰਬੰਧਿਤ ਵਿਭਾਗ ਬਾਰੇ ਵੀ ਦੱਸਿਆ ਜਾਏਗਾ।
* ਸਾਰੇ ਵਿਭਾਗਾਂ ਦੇ ਕੰਮ ਯਕੀਨੀ ਕਰ ਦਿੱਤੇ ਜਾਣਗੇ ਤੇ ਜ਼ਿੰਮੇਵਾਰ ਅਥਾਰਟੀ ਦੀ ਵੀ ਜਾਣਕਾਰੀ ਹੋਵੇਗੀ।
* ਮੌਜੂਦਾ ਡਿਵੈੱਲਪਮੈਂਟ ਵਰਕ ਦੀਆਂ ਫੋਟੋਆਂ ਵੀ ਅਪਲੋਡ ਕੀਤੀਆਂ ਜਾ ਸਕਣਗੀਆਂ।
* ਪਬਲਿਕ ਸ਼ਿਕਾਇਤਾਂ ਦਾ ਜਵਾਬ ਵੀ ਇਥੋਂ ਦੇਣਾ ਹੋਵੇਗਾ।
* ਪ੍ਰੋਜੈਕਟ ਸਾਈਟ ਨੂੰ ਜੀ. ਪੀ. ਐੱਸ. ਦੀ ਮਦਦ ਨਾਲ ਲੋਕੇਟ ਕੀਤਾ ਜਾ ਸਕੇਗਾ।
* ਚੁਣੀ ਗਈ ਕੰਪਨੀ ਨੂੰ ਡਿਟੇਲ ਵੀ ਇਥੋਂ ਦਿੱਤੀ ਜਾਏਗੀ।
ਲੋਕ ਦੇ ਸਕਣਗੇ ਸੁਝਾਅ ਤੇ ਸ਼ਿਕਾਇਤਾਂ ਵੀ
ਪ੍ਰੋਜੈਕਟ ਦੀ ਪੂਰੀ ਡਿਟੇਲ ਲੋਕਾਂ ਤਕ ਪਹੁੰਚਾਈ ਜਾ ਸਕੇਗੀ, ਤਾਂ ਜੋ ਉਨ੍ਹਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਮਿਲ ਸਕੇ ਕਿ ਕੰਮ ਕਿੰਨਾ ਹੋਇਆ ਹੈ, ਇਸ ਸਮੇਂ ਉਸਦਾ ਸਟੇਟਸ ਕੀ ਹੈ? ਲੋਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਇਕ ਵਿੰਡੋ ਮਿਲੇਗੀ, ਜਿਸ 'ਚ ਵੱਖ-ਵੱਖ ਪ੍ਰੋਜੈਕਟਾਂ ਬਾਰੇ ਉਹ ਆਪਣੇ ਸੁਝਾਅ ਤੇ ਸ਼ਿਕਾਇਤ ਦਰਜ ਕਰਵਾ ਸਕਣਗੇ ਜੇਕਰ ਕਿਸੇ ਵੀ ਸ਼ਿਕਾਇਤ ਦਾ ਨਿਪਟਾਰਾ ਨਹੀਂ ਹੁੰਦਾ ਹੈ ਤਾਂ ਲਗਾਤਾਰ ਵੱਖ-ਵੱਖ ਸਮੇਂ 'ਤੇ ਉਸਦਾ ਅਲਰਟ ਐੱਸ. ਐੱਮ. ਐੱਸ. ਤੇ ਈ-ਮੇਲ ਜ਼ਰੀਏ ਸੰਬੰਧਿਤ ਅਥਾਰਟੀ ਕੋਲ ਜਾਂਦਾ ਰਹੇਗਾ।
ਢੀਠ ਬਣ ਕੇ ਡਰਾਈਵਰ ਪਹਿਲਾਂ ਤੋੜਦੇ ਹਨ ਨਿਯਮ, ਫਿਰ ਮੰਗਦੇ ਹਨ ਮੁਆਫੀ
NEXT STORY