ਅੰਮ੍ਰਿਤਸਰ (ਮਹਿੰਦਰ) - ਗੁਰੂ ਕੀ ਨਗਰੀ ਨਾਲ ਸਬੰਧਤ ਵਿਦਿਆਰਥੀਆਂ ਲਈ ਰੁਜ਼ਗਾਰ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦਾ ਉਸ ਸਮੇਂ ਰਾਹ ਪੱਧਰਾ ਹੋ ਗਿਆ ਜਦੋਂ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ ਦੇ ਦਖਲ ਪਿੱਛੋਂ ਸਥਾਨਕ ਨਗਰ ਨਿਗਮ ਦੇ ਐੱਮ. ਟੀ. ਪੀ. ਵਿਭਾਗ ਨੇ ਵੱਲਾ ਖੇਤਰ ਵਿਚ ਸਥਾਪਤ ਕੀਤੇ ਜਾ ਰਹੇ ਆਈ. ਟੀ. ਪਾਰਕ ਨਾਲ ਸਬੰਧਤ ਸਭ ਨਕਸ਼ੇ ਪਾਸ ਕਰ ਦਿੱਤੇ। ਮਲਿਕ ਨੇ ਦੱਸਿਆ ਕਿ ਆਈ. ਟੀ. ਪਾਰਕ ਦੇ ਸਭ ਨਕਸ਼ੇ ਪਾਸ ਹੋਣ ਪਿੱਛੋਂ ਵੱਲਾ ਖੇਤਰ ਵਿਚ ਇਨਫਰਮੇਸ਼ਨ ਟੈਕਨਾਲੋਜੀ (ਆਈ. ਟੀ. ਪਾਰਕ) ਭਾਵ ਸਾਫਟਵੇਅਰ ਤਿਆਰ ਕਰਨ ਵਾਲੀਆਂ ਤਕਨੀਕੀ ਕੰਪਨੀਆਂ ਦੇ ਬਾਜ਼ਾਰ ਦਾ ਨਿਰਮਾਣ ਵੀ ਸ਼ੁਰੂ ਹੋ ਚੁੱਕਾ ਹੈ। ਇਸ ਨੂੰ ਲੈ ਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਰਾਜੇਸ਼ ਹਨੀ ਦੀ ਅਗਵਾਈ ਵਿਚ ਸਥਾਨਕ ਭਾਜਪਾ ਆਗੂਆਂ ਨੇ ਸ਼ਵੇਤ ਮਲਿਕ ਨੂੰ ਸਨਮਾਨਿਤ ਵੀ ਕੀਤਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਅੰਮ੍ਰਿਤਸਰ ਵਿਚ ਸਾਫਟਵੇਅਰ (ਆਈ. ਟੀ.) ਪਾਰਕ ਲਈ 20 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਸੀ ਪਰ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਦੇ ਸੁਸਤ ਰਵੱਈਏ ਕਾਰਨ ਐੱਮ. ਪੀ. ਟੀ. ਵਿਭਾਗ ਲਗਭਗ 6 ਮਹੀਨਿਆਂ ਤੋਂ ਨਕਸ਼ੇ ਦੀ ਪ੍ਰਵਾਨਗੀ ਨੂੰ ਰੋਕ ਕੇ ਬੈਠਾ ਸੀ। ਉਨ੍ਹਾਂ ਦੀ ਜਾਣਕਾਰੀ ਵਿਚ ਜਦੋਂ ਇਹ ਮਾਮਲਾ ਆਇਆ ਤਾਂ ਉਨ੍ਹਾਂ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਇਸ ਨੂੰ ਉਠਾਇਆ। ਉਸ ਪਿੱਛੋਂ ਨਿਗਮ ਨੂੰ ਉਕਤ ਪ੍ਰਕਿਰਿਆ ਪੂਰੀ ਕਰਨ ਲਈ ਮਜਬੂਰ ਹੋਣਾ ਪਿਆ।
ਵੱਲਾ ਖੇਤਰ ਵਿਚ ਸਥਾਪਤ ਹੋਣ ਵਾਲਾ ਆਈ. ਟੀ. ਪਾਰਕ ਕੇਂਦਰ ਸਰਕਾਰ ਦਾ ਇਕ ਡ੍ਰੀਮ ਪ੍ਰਾਜੈਕਟ ਹੈ। ਇਸ ਦਾ ਸ਼ੁੱਭ ਆਰੰਭ ਆਈ. ਟੀ. ਦੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਉਨ੍ਹਾਂ ਦੀ ਮੌਜੂਦਗੀ ਵਿਚ 2016 'ਚ ਕੀਤਾ ਸੀ। ਇਸ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2.5 ਏਕੜ ਜ਼ਮੀਨ ਅਲਾਟ ਕੀਤੀ ਸੀ। ਇਸ ਜ਼ਮੀਨ 'ਤੇ ਆਈ. ਟੀ. ਪਾਰਕ ਬਣਾਉਣ ਲਈ ਕੇਂਦਰ ਸਰਕਾਰ ਨੇ ਵੀ 20 ਕਰੋੜ ਦੀ ਰਕਮ ਜਾਰੀ ਕਰ ਦਿੱਤੀ ਸੀ।
ਪਾਰਕ ਵਿਚ ਨਵਾਂ ਆਈ. ਟੀ. ਪ੍ਰਾਜੈਕਟ ਲੱਗਣ ਨਾਲ ਤਕਨੀਕੀ ਸਿੱਖਿਆ ਦੇ ਨਾਲ-ਨਾਲ ਆਈ. ਟੀ. ਪ੍ਰਾਜੈਕਟ ਜਿਵੇਂ ਮੋਬਾਇਲ, ਕੰਪਿਊਟਰ, ਟੀ. ਵੀ., ਡਿਜੀਟਲ ਘੜੀਆਂ ਅਤੇ ਹੋਰ ਕਈ ਤਰ੍ਹਾਂ ਦੇ ਇਲੈਕਟ੍ਰਾਨਿਕ ਸਾਮਾਨ ਦੀ ਤਿਆਰੀ ਤੋਂ ਲੈ ਕੇ ਉਨ੍ਹਾਂ ਦੀ ਵਿਕਰੀ ਤੱਕ ਵਿਚ ਕੇਂਦਰ ਵੱਲੋਂ ਪੂਰੀ ਵਿੱਤੀ ਮਦਦ ਦਿੱਤੀ ਜਾਵੇਗੀ ਜਿਸ ਦਾ ਲਾਭ ਜਿਥੇ ਸਨਅਤਕਾਰਾਂ ਨੂੰ ਹੋਵੇਗਾ, ਉਥੇ ਨੌਜਵਾਨਾਂ ਨੂੰ ਵੀ ਆਪਣਾ ਭਵਿੱਖ ਸਵਾਰਨ ਵਿਚ ਸੌਖ ਹੋਵੇਗੀ। ਇਹ ਆਈ. ਟੀ. ਪਾਰਕ 30 ਹਜ਼ਾਰ ਵਰਗ ਫੁੱਟ ਜ਼ਮੀਨ ਵਿਚ ਬਣੇਗਾ ਅਤੇ ਇਸ ਦੀਆਂ 4 ਮੰਜ਼ਿਲਾਂ ਹੋਣਗੀਆਂ। ਇਸ ਨਾਲ ਅੰਮ੍ਰਿਤਸਰ ਇਕ ਆਈ. ਟੀ. ਹੱਬ ਦਾ ਰੂਪ ਧਾਰਨ ਕਰ ਲਵੇਗਾ।
ਇਸ ਮੌਕੇ 'ਤੇ ਭਾਜਪਾ ਦੇ ਜ਼ਿਲਾ ਪ੍ਰਧਾਨ ਰਾਜੇਸ਼ ਹਨ ਤੋਂ ਇਲਾਵਾ ਸਾਬਕਾ ਜ਼ਿਲਾ ਪ੍ਰਧਾਨ ਆਨੰਦ ਸ਼ਰਮਾ, ਕੌਂਸਲਰ ਅਰਵਿੰਦ ਸ਼ਰਮਾ, ਸਾਬਕਾ ਕੌਂਸਲਰ ਰਜਿੰਦਰ ਕੁਮਾਰ (ਪੱਪੂ ਮਹਾਜਨ), ਸਾਬਕਾ ਕੌਂਸਲਰ ਸੁਭਾਸ਼ ਪੱਪੂ, ਸੁਰਿੰਦਰ ਸ਼ਰਮਾ, ਭਾਜਪਾ ਦੇ ਜ਼ਿਲਾ ਉਪ ਪ੍ਰਧਾਨ ਸ਼ਰਵਣ ਨਈਅਰ, ਭਾਜਯੁਮੋ ਦੇ ਜ਼ਿਲਾ ਪ੍ਰਧਾਨ ਸਲੀਮ ਕਪੂਰ, ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਦੁੱਗਲ, ਡਾ. ਹਰਵਿੰਦਰ ਸਿੰਘ ਸੰਧੂ, ਵਰੁਣ ਪੁਰੀ, ਕਮਲ ਡਾਲਮੀਆ, ਸੰਜੀਵ ਖੋਸਲਾ, ਰਾਜੀਵ ਸ਼ਰਮਾ, ਵੇਦ ਵਿਆਸ ਭਨੋਟ, ਕਪਿਲ ਸ਼ਰਮਾ, ਅਮਿਤ ਖੰਨਾ, ਅਮਿਤ ਧਵਨ, ਅਨਿਰੁਧ ਮਹਿਰਾ, ਮਨੋਹਰ ਸਿੰਘ ਸੈਣੀ, ਮਾਸਟਰ ਸੁਰਿੰਦਰਪਾਲ ਮਹਿੰਦਰੂ, ਵਰਿੰਦਰ ਭੱਟੀ, ਸੁਰਿੰਦਰ ਟਿੰਕੂ, ਦਿਨੇਸ਼ ਟੁਟੇਜਾ, ਮੁਨੀਸ਼ ਸ਼ੂਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਮੁਖੀ ਮਨਮੋਹਨ ਸਿੰਘ ਵੀ ਮੌਜੂਦ ਸਨ।
ਕਾਲੀਆਂ ਝੰਡੀਆਂ ਲਹਿਰਾਉਣ ਦਾ ਪ੍ਰੋਗਰਾਮ ਰੱਦ ਕਰਵਾਇਆ ਸਾਂਪਲਾ ਨੇ
NEXT STORY