ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਦਿੱਲੀ ਦੀ ਰੋਹਿਣੀ ਕੇਂਦਰੀ ਜੇਲ੍ਹ ’ਚ 2 ਕੈਦੀਆਂ ਨੇ ਸੋਮਵਾਰ ਨੂੰ ਖੂਨੀ ਸੰਘਰਸ਼ ’ਚ ਇਕ ਵਿਚਾਰ ਅਧੀਨ ਕੈਦੀ ਦਾ ਕਥਿਤ ਤੌਰ ’ਤੇ ਇਕ ਤੇਜ਼ਧਾਰ ਚੀਜ਼ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਇਸ ਘਟਨਾ ਨਾਲ ਜੇਲ੍ਹ ਵਿਚ ਸਨਸਨੀ ਫੈਲ ਗਈ। ਇਸ ਵਾਰਦਾਤ ਦੀ ਜਾਣਕਾਰੀ ਪੁਲਸ ਨੇ ਦਿੱਤੀ। ਇਸ ਮਾਮਲੇ ਦੇ ਸਬੰਧ ਵਿਚ ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪ੍ਰਦੀਪ ਉਰਫ਼ ਮੋਹਿੰਦਰ (31) ਵਜੋਂ ਹੋਈ ਹੈ, ਜੋ ਨਿਆਇਕ ਹਿਰਾਸਤ ’ਚ ਜੇਲ੍ਹ ਦੀ ਬੈਰਕ ਨੰਬਰ 203 ’ਚ ਬੰਦ ਸੀ।
ਇਹ ਵੀ ਪੜ੍ਹੋ : ਮੁੰਬਈ ਦੇ ਮਹਿੰਗੇ 5 ਤਾਰਾ ਹੋਟਲ 'ਚ ਡਾਕਟਰ ਦੀ ਪਲੇਟ ਨੇੜੇ ਘੁੰਮਦਾ ਦਿਖਿਆ ਕਾਕਰੋਚ, ਵੀਡੀਓ ਆਈ ਸਾਹਮਣੇ
ਸੂਤਰਾਂ ਤੋਂ ਮਿਲੀ ਮੁਤਾਬਕ ਮ੍ਰਿਤਕ ਜੇਲ ਦੇ ਅੰਦਰ ਤੰਬਾਕੂ ਵੇਚਣ ਦਾ ਕੰਮ ਕਰਦਾ ਸੀ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸੇ ਗੱਲ ਨੂੰ ਲੈ ਕੇ ਕੈਦੀਆਂ ਵਿਚਾਲੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਕੈਦੀਆਂ ਵਿਚ ਲੜਾਈ ਹੋਈ ਅਤੇ ਇਸ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਸੀਨੀਅਰ ਪੁਲਸ ਅਧਿਕਾਰੀ ਜੇਲ੍ਹ ਅਤੇ ਹਸਪਤਾਲ ਪਹੁੰਚੇ। ਪੁਲਸ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ। ਪੁਲਸ ਨੇ ਕੈਦੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਇਹ ਵੀ ਪੜ੍ਹੋ : ਬਟਾਲਾ 'ਚ ਵੱਡੀ ਵਾਰਦਾਤ: ਗੋਲੀਆਂ ਮਾਰ ਕਰ 'ਤਾ 5 ਭੈਣਾਂ ਦੇ ਇਕਲੌਤੇ ਭਰਾ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
OMG! ਚੋਰੀਆਂ ਕਰਨ ਲਈ UP ਤੋਂ ਹਵਾਈ ਜਹਾਜ਼ ਰਾਹੀਂ ਕੇਰਲਮ ਪੁੱਜਾ ਅੰਤਰਰਾਜੀ 11 ਮੈਂਬਰੀ ਗਿਰੋਹ, ਗ੍ਰਿਫ਼ਤਾਰ
NEXT STORY